5 ਸਾਲ ਵਿਚ ਪੂਰੀ ਤਰ੍ਹਾਂ ਬਦਲ ਜਾਵੇਗਾ ਰੇਲ ਨੈੱਟਵਰਕ : ਸੁਰੇਸ਼ ਪ੍ਰਭੂ

Sunday, Jul 16, 2017 - 11:23 AM (IST)

5 ਸਾਲ ਵਿਚ ਪੂਰੀ ਤਰ੍ਹਾਂ ਬਦਲ ਜਾਵੇਗਾ ਰੇਲ ਨੈੱਟਵਰਕ : ਸੁਰੇਸ਼ ਪ੍ਰਭੂ

ਮੁੰਬਈ— ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਸ਼ਨੀਵਾਰ ਨੂੰ ਕਿਹਾ ਕਿ ਰੇਲਵੇ ਬਦਲਾਅ ਦੇ ਦੌਰ ਵਿਚ ਹੈ ਅਤੇ ਅਗਲੇ 5 ਸਾਲ ਵਿਚ ਇਹ ਪੂਰੀ ਤਰ੍ਹਾਂ ਬਦਲ ਜਾਵੇਗਾ। ਸੁਰੇਸ਼ ਪ੍ਰਭੂ ਰੇਲਵੇ ਨਾਲ ਸਬੰਧਿਤ ਸੰਗਠਨ ਰਾਜਸਥਾਨ ਮੀਟਰ ਗੇਜ ਪ੍ਰਵਾਸੀ ਸੰਘ ਦੁਆਰਾ ਆਯੋਜਿਤ ਇਕ ਬੈਠਕ ਨੂੰ ਸੰਬੋਧਿਤ ਕਰ ਰਹੇ ਸਨ। ਪ੍ਰਭੂ ਨੇ ਕਿਹਾ, ' ਅਸੀਂ ਰੇਲ ਵੱਧੇਗਾ-ਦੇਸ਼ ਵੱਧੇਗਾ, ਉੱਤੇ ਜੋਰ ਦੇ ਕੇ ਕਈ ਤਰ੍ਹਾਂ ਦੇ ਸੁਧਾਰ ਅਤੇ ਯਾਤਰੀਆਂ ਦੇ ਅਨੁਕੂਲ ਕਦਮ ਉਠਾਏ, ਜਿਨ੍ਹਾਂ ਵਿਚ ਉੱਚ ਸੁਵਿਧਾਵਾਂ ਵਾਲੇ 40,000 ਡਿੱਬਿਆਂ ਦੀ ਉਤਸਾਹਿਤ ਯੋਜਨਾ ਵੀ ਸ਼ਾਮਿਲ ਹੈ। ਮੰਤਰੀ ਨੇ ਕਿਹਾ, ' ਸਾਨੂੰ ਵਿਸ਼ਵਾਸ ਹੈ ਕਿ ਭਾਰਤੀ ਰੇਲਵੇ ਦਾ ਪੂਰਾ ਨੈੱਟਵਰਕ ਅਗਲੇ ਪੰਜ ਸਾਲ ਵਿਚ ਬਦਲਦੇ ਜਾ ਰਿਹਾ ਹੈ। ਰੇਲ ਮੰਤਰੀ ਦੇ ਅਨੁਸਾਰ 40,000 ਡਿੱਬਿਆ ਦਾ ਨਵੀਨਕਰਨ ਕਰਨ ਦਾ ਵੱਡਾ ਬਦਲਾਅ ਲਿਆਉਣ ਜਾ ਰਹੇ ਹਨ। ਇਹ ਸਿਰਫ ਪੂਰੇ ਰੇਲ ਨੈੱਟਵਰਕ ਨੂੰ ਨਹੀਂ ਬਦਲੇਗਾ, ਬਲਕਿ ਇਹ ਨਵੀਆਂ ਨੌਕਰੀਆਂ ਵੀ ਪੈਦਾ ਕਰੇਗਾ।
ਮੰਤਰਾਲੇ ਦੀ ਯੋਜਨਾ ਦੇ ਬਾਰੇ ਵਿਚ ਮੰਤਰੀ ਨੇ ਕਿਹਾ, ' ਰੇਲਵੇ ਨੇ ਬਦਲਾਅ ਦੇ ਲਈ ਇਕ ਪੂਰਾ ਰੋਡਮੈਪ ਤਿਆਰ ਕਰ ਲਿਆ ਹੈ। ਭਾਰਤ ਦੇ ਰੇਲ ਨੈੱਟਵਰਕ ਨੂੰ ਦੁਨੀਆ ਦੇ ਬਿਹਤਰੀਨ ਰੇਲ ਨੈੱਟਵਰਕ 'ਚੋਂ ਇਕ ਬਣਾਉਣ ਦੇ ਲਈ ਅਗਲੇ ਪੰਜ ਸਾਲ ਵਿਚ 8.5 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ ਹੈ। ' ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲੇ ਦਿੱਲੀ-ਮੁੰਬਈ ਅਤੇ ਦਿੱਲੀ-ਕੋਲਕਤਾ ਕੋਰੀਡੋਰ ਨੂੰ ਉਨਤ ਕਰਨ ਦੇ ਲਈ ਕੰਮ ਕਰ ਰਿਹਾ ਹੈ, ਜਿਸ ਨਾਲ ਟਰੇਨਾਂ ਦੀ ਗਤੀ ਵਧੱਗੀ।


Related News