ਪੰਜਾਬ 'ਚ ਇਸ ਤਾਰੀਖ਼ ਤੋਂ ਹੋਵੇਗੀ ਕਣਕ ਦੀ ਖ਼ਰੀਦ, ਇੰਨਾ ਮਿਲੇਗਾ MSP
Sunday, Mar 21, 2021 - 09:47 AM (IST)
ਚੰਡੀਗੜ੍ਹ- ਕਿਸਾਨਾਂ ਦੇ ਸੰਘਰਸ਼ ਵਿਚਕਾਰ ਹਰਿਆਣਾ ਵਿਚ ਕਣਕ ਦੀ ਸਰਕਾਰੀ ਪੱਧਰ 'ਤੇ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਉੱਥੇ ਹੀ, ਪੰਜਾਬ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਖ਼ਰੀਦ 10 ਅਪ੍ਰੈਲ ਤੋਂ ਸ਼ੁਰੂ ਕੀਤੀ ਜਾਵੇਗੀ। ਹਾੜ੍ਹੀ ਮਾਰਕੀਟਿੰਗ ਸੀਜ਼ਨ 2021-22 ਵਿਚ ਦੇਸ਼ ਭਰ ਵਿਚ 427.36 ਲੱਖ ਮੀਟ੍ਰਿਕ ਟਨ (ਐੱਲ. ਐੱਮ. ਟੀ.) ਕਣਕ ਦੀ ਖ਼ਰੀਦ ਹੋਣ ਦੀ ਉਮੀਦ ਹੈ, ਜੋ ਪਿਛਲੀ ਵਾਰ ਨਾਲੋਂ ਲਗਭਗ 10 ਫ਼ੀਸਦੀ ਜ਼ਿਆਦਾ ਹੈ। ਪਿਛਲੀ ਵਾਰ 389.93 ਲੱਖ ਟਨ ਕਣਕ ਖ਼ਰੀਦੀ ਗਈ ਸੀ।
ਇਹ ਵੀ ਪੜ੍ਹੋ- 31 ਮਾਰਚ ਤੱਕ PAN-ਆਧਾਰ ਕਰ ਲਓ ਲਿੰਕ, ਨਹੀਂ ਤਾਂ ਲੱਗੇਗਾ ਇੰਨਾ ਜੁਰਮਾਨਾ
ਪੰਜਾਬ ਵਿਚ ਕਣਕ ਦੀ ਖ਼ਰੀਦ 130 ਲੱਖ ਟਨ, ਮੱਧ ਪ੍ਰਦੇਸ਼ ਵਿਚ 135 ਲੱਖ ਟਨ, ਹਰਿਆਣਾ ਵਿਚ 80 ਲੱਖ ਟਨ ਅਤੇ ਉੱਤਰ ਪ੍ਰਦੇਸ਼ ਵਿਚ 55 ਲੱਖ ਟਨ ਹੋਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ- ਨਿਵੇਸ਼ਕਾਂ ਨੂੰ ਮੋਟੀ ਕਮਾਈ ਕਰਾ ਸਕਦੀ ਹੈ ਜ਼ੋਮੈਟੋ, ਲਾਂਚ ਕਰਨ ਵਾਲੀ ਹੈ IPO
ਉੱਥੇ ਹੀ, ਖ਼ਾਸ ਗੱਲ ਇਹ ਹੈ ਕਿ ਹਰਿਆਣਾ ਸਰਕਾਰ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ ਖ਼ਰੀਦੀਆਂ ਜਾਣ ਵਾਲੀਆਂ ਸਾਰੀਆਂ ਫ਼ਸਲਾਂ ਦੀ ਅਦਾਇਗੀ ਸਿੱਧੇ ਕਿਸਾਨਾਂ ਦੇ ਖਾਤੇ ਵਿਚ ਕਰਨ ਜਾ ਰਹੀ ਹੈ। ਹਰਿਆਣਾ ਸਰਕਾਰ ਸਿੱਧੇ ਅਦਾਇਗੀ ਲਈ ਸਾਰੀ ਕਾਰਵਾਈ ਪੂਰੀ ਕਰ ਰਹੀ ਹੈ, ਇਸ ਲਈ ‘ਮੇਰੀ ਫਾਸਲ, ਮੇਰਾ ਬਿਓਰਾ’ ਪੋਰਟਲ ‘ਤੇ ਰਜਿਸਟਰੀ ਹੋ ਰਹੀ ਹੈ। ਉੱਥੇ ਹੀ, ਐੱਮ. ਐੱਸ. ਪੀ. ਦੀ ਗੱਲ ਕਰੀਏ ਤਾਂ ਕੇਂਦਰ ਨੇ ਇਸ ਵਾਰ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 1,975 ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਹੈ।