ਵਪਾਰੀਆਂ ਵੱਲੋਂ ਆਨਲਾਈਨ ਵਪਾਰ ''ਤੇ ਰੋਕ ਲਾਉਣ ਦੀ ਮੰਗ

Monday, Feb 18, 2019 - 08:11 PM (IST)

ਵਪਾਰੀਆਂ ਵੱਲੋਂ ਆਨਲਾਈਨ ਵਪਾਰ ''ਤੇ ਰੋਕ ਲਾਉਣ ਦੀ ਮੰਗ

ਸੁਨਾਮ, ਊਧਮ ਸਿੰਘ ਵਾਲਾ, (ਮੰਗਲਾ)- ਨਵਾਂ ਬਾਜ਼ਾਰ ਦੇ ਦੁਕਾਨਦਾਰਾਂ ਦੀ ਐਸੋਸੀਏਸ਼ਨ ਦੀ ਬੈਠਕ ਸਥਾਨਕ ਦਾਵਤ ਰੇਸਤਰਾਂ ਵਿਚ ਹੋਈ, ਜਿਸ ਵਿਚ ਵਪਾਰੀਆਂ ਨੇ ਕੇਂਦਰ 'ਤੇ ਰਾਜ ਸਰਕਾਰ ਤੋਂ ਮੰਗ ਕੀਤੀ ਕਿ ਆਨਲਾਈਨ ਵਪਾਰ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾਵੇ ਕਿਉਂਕਿ ਇਸ ਆਨਲਾਈਨ ਕਾਰੋਬਾਰ ਨੇ ਵਪਾਰੀਆਂ ਦੀ ਕਮਰ ਤੋੜ ਦਿੱਤੀ ਹੈ ਅਤੇ ਅੰਤ 'ਚ ਇਹ ਕਾਰੋਬਾਰ ਚੰਦ ਹੱਥਾਂ ਵਿਚ ਸਿਮਟ ਕੇ ਰਹਿ ਜਾਵੇਗਾ, ਜਿਸ ਨਾਲ ਅਸਥਿਰਤਾ ਦਾ ਵਾਤਾਵਰਣ ਪਣਪੇਗਾ। ਇਸ ਤੋਂ ਇਲਾਵਾ ਬੁਲਾਰਿਆਂ ਨੇ ਸਥਾਨਕ ਨਗਰ ਕੌਂਸਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਵਾਂ ਬਾਜ਼ਾਰ 'ਚ ਸੁਰੱਖਿਆ ਨੂੰ ਦੇਖਦੇ ਹੋਏ ਸੀ. ਸੀ. ਟੀ. ਵੀ. ਕੈਮਰੇ ਲਵਾਏ ਗਏ ਅਤੇ ਇਸ ਬਾਜ਼ਾਰ ਵਿਚ ਪਾਰਕਿੰਗ ਤੇ ਪਖਾਨਿਆਂ ਦਾ ਪ੍ਰਬੰਧ ਕੀਤਾ ਜਾਵੇ। ਵਪਾਰੀ ਨੇਤਾ ਅਸ਼ੋਕ ਕੁਮਾਰ, ਗਗਨਦੀਪ ਲਿਲੀ, ਸੁਸ਼ੀਲ ਕੁਮਾਰ, ਰੋਹਿਤ ਕੈਫੀ, ਅਨਿਲ ਗੱਖੜ, ਲਿਟਸਨ ਜਿੰਦਲ, ਸੁਰਿੰਦਰ ਪਾਲ ਪੈਪਸੀ ਨੇ ਵਪਾਰੀਆਂ ਦੀ ਆਪਸੀ ਏਕਤਾ ਨੂੰ ਮਜ਼ਬੂਤ ਕਰਨ ਲਈ ਕਿਹਾ ਕਿ ਵਰਤਮਾਨ ਸਮੇਂ ਵਿਚ ਵਪਾਰੀਆਂ ਨੂੰ ਭਾਰੀ ਮੁਸ਼ਕਲਾਂ ਆ ਰਹੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੂੰ ਉਤਪਾਦਾਂ 'ਤੇ ਇਕਮੁਸ਼ਤ ਜੀ.ਐੱਸ.ਟੀ. ਲਾਉਣੀ ਚਾਹੀਦੀ ਹੈ। 
ਇਸ ਮੌਕੇ  ਯੂਨੀਅਨ ਦੇ ਪ੍ਰਧਾਨ ਰੁਪਿੰਦਰ ਸਿੰਘ, ਸੁਭਾਸ਼ ਕਤਿਆਲ, ਅਸ਼ੋਕ ਕੁਮਾਰ, ਸ਼ੈਂਟੀ ਮੋਦੀ, ਅਮਿਤ ਬਾਗੜੀ, ਹਰੀਸ਼ ਬਿੱਟੂ, ਸਤੀਸ਼ ਕਾਂਤ, ਜੈਧਵੱਜ, ਯਸ਼ ਗੋਗੀਆ, ਸਚਿਨ ਕੁਮਾਰ, ਵਿਪਨ ਚੌਹਾਨ, ਪਿੰਟੂ ਮੋਦੀ, ਸ਼ੁਭਮ ਬਾਗੜੀ, ਸਾਹਿਲ ਕੁਮਾਰ, ਸੰਜੀਵ ਗੁਗਨਾਨੀ, ਉਜਵਲ ਜੈਨ, ਅਭਿਨੰਦਨ ਜੈਨ, ਲਛਮਨ ਅਰੋੜਾ ਆਦਿ ਹਾਜ਼ਰ ਸਨ। ਇਸ ਮੌਕੇ  ਵਪਾਰੀਆਂ ਨੇ ਪੁਲਵਾਮਾ ਦੇ ਸ਼ਹੀਦਾਂ ਨੂੰ 2 ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਦਿੱਤੀ।


author

KamalJeet Singh

Content Editor

Related News