ਚੌਕਸੀ ਦੀ 24.77 ਕਰੋੜ ਦੀ ਸੰਪਤੀ ਕੁਰਕ : ED

07/12/2019 9:56:21 AM

ਨਵੀਂ ਦਿੱਲੀ—ਈ.ਡੀ. ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਘੋਟਾਲੇ ਅਤੇ ਮਨੀ ਲਾਂਡਰਿੰਗ ਦੇ ਦੋਸ਼ੀ ਮੁਹੇਲ ਚੌਕਸੀ ਦੀ ਭਾਰਤ ਅਤੇ ਵਿਦੇਸ਼ 'ਚ 24.77 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਹੈ। ਹੀਰਾ ਕਾਰੋਬਾਰੀ ਮੇਹੁਲ ਚੌਕਸੀ 'ਤੇ ਪੀ.ਐੱਨ.ਬੀ. ਨੂੰ 13,000 ਕਰੋੜ ਰੁਪਏ ਦਾ ਚੂਨਾ ਲਗਾਉਣ ਦਾ ਦੋਸ਼ ਹੈ। 
ਏਜੰਸੀ ਨੇ ਕਿਹਾ ਕਿ ਕੁਰਕ ਸੰਪਤੀਆਂ 'ਚ ਦੁਬਈ 'ਚ ਤਿੰਨ ਵਪਾਰਕ ਸੰਪਤੀਆਂ, ਇਕ ਮਰਸਡੀਜ਼ ਬੇਂਜ ਕਾਰ ਅਤੇ ਦੇਸ਼ ਅਤੇ ਵਿਦੇਸ਼ 'ਚ ਬੈਂਕ ਖਾਤਿਆਂ 'ਚ ਕਈ ਫਿਕਸਡ ਡਿਪਾਜ਼ਿਟ ਸ਼ਾਮਲ ਹਨ। ਈ.ਡੀ. ਨੇ ਕਿਹਾ ਕਿ ਕੁਰਕ ਸੰਪਤੀਆਂ ਦੀ ਕੀਮਤ 24.77 ਕਰੋੜ ਰੁਪਏ ਹੈ।
ਈ.ਡੀ. ਦੇ ਬਿਆਨ ਮੁਤਾਬਕ ਪ੍ਰੀਵੇਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਇਕ ਪ੍ਰੋਵੀਜ਼ਨਲ ਜਾਰੀ ਕੀਤਾ ਗਿਆ ਹੈ। 6,097.33 ਕਰੋੜ ਰੁਪਏ ਦੇ ਘੋਟਾਲੇ 'ਚ ਈ.ਡੀ. ਨੇ ਚੌਕਸੀ ਦੀ 2,534.7 ਕਰੋੜ ਰੁਪਏ ਦੀਆਂ ਸੰਪਤੀਆਂ ਨੂੰ ਕੁਰਕ ਅਤੇ ਜ਼ਬਤ ਕੀਤਾ ਹੈ ਜਿਨ੍ਹਾਂ 'ਚੋਂ 24.77 ਕਰੋੜ ਰੁਪਏ ਦੀ ਤਾਜ਼ੀ ਕੁਰਕੀ ਵੀ ਸ਼ਾਮਲ ਹੈ।
ਪੀ.ਐੱਨ.ਬੀ. ਘੋਟਾਲਾ ਮਾਮਲੇ 'ਚ ਮੇਹੁਲ ਚੌਕਸੀ ਅਤੇ ਉਸ ਦੇ ਭਾਣਜੇ ਨੀਰਵ ਮੋਦੀ ਦੇ ਖਿਲਾਫ ਈ.ਡੀ. ਅਤੇ ਹੋਰ ਏਜੰਸੀਆਂ ਜਾਂਚ ਕਰ ਰਹੀਆਂ ਹਨ। ਇਹ ਫਰਜ਼ੀਵਾੜਾ ਪਿਛਲੇ ਸਾਲ ਉਦੋਂ ਪ੍ਰਕਾਸ਼ 'ਚ ਆਇਆ ਜਦੋਂ ਪੀ.ਐੱਨ.ਬੀ. ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੇ ਬੈਂਕ ਦੇ ਹੀ ਕੁਝ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਉਸ ਨੂੰ 13,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਚੂਨਾ ਲਗਾਇਆ ਹੈ।


Aarti dhillon

Content Editor

Related News