ਸਰਕਾਰ ਨੇ ਬੰਦ ਕੀਤੀ 500 ਰੁਪਏ ਦੇ ਨੋਟ ਦੀ ਛਪਾਈ!, ਇਸ ਕਾਰਨ ਚੁੱਕਿਆ ਗਿਆ ਕਦਮ
Monday, Sep 25, 2017 - 07:00 PM (IST)
ਨਵੀਂ ਦਿੱਲੀ— ਨੋਟਬੰਦੀ ਤੋਂ ਬਾਅਦ ਆਏ ਨਵੇਂ 500 ਰੁਪਏ ਦੇ ਨੋਟਾਂ ਦੀ ਛਪਾਈ ਨੂੰ ਸਰਕਾਰ ਨੇ ਬੰਦ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਹੁਣ ਆਰ. ਬੀ. ਆਈ. 500 ਦੀ ਜਗ੍ਹਾ 2000 ਦੇ ਨਵੇਂ ਨੋਟ ਛਾਪਣ 'ਤੇ ਧਿਆਨ ਦੇਵੇਗੀ।
ਸੂਤਰਾਂ ਅਨੁਸਾਰ ਇਸ ਲਈ ਰਿਜ਼ਰਵ ਬੈਂਕ ਨੇ ਬੈਂਕ ਨੋਟ ਪ੍ਰੈੱਸ (ਬੀ. ਐੱਨ. ਪੀ.) ਦੇਵਾਸ ਨੂੰ 200 ਰੁਪਏ ਦੇ 40 ਕਰੋੜ ਨੋਟ ਛਾਪਣ ਦਾ ਨਵਾਂ ਟਾਰਗੇਟ ਦਿੱਤਾ ਹੈ। ਜਾਣਕਾਰੀ ਅਨੁਸਾਰ ਇਸ ਦੇ ਪਿੱਛੇ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਨੋਟਾਂ ਦਾ ਮਾਰਕਿਟ 'ਚ ਫਲੋ ਬਹੁਤ ਜ਼ਿਆਦਾ ਹੋ ਗਿਆ ਹੈ।

ਸੂਤਰਾਂ ਅਨੁਸਾਰ ਦੇਵਾਸ ਤੋਂ ਇਲਾਵਾ ਨਾਸਿਕ 'ਚ ਵੀ 500 ਦੇ ਨਵੇਂ ਨੋਟ ਦੀ ਛਪਾਈ ਹੋ ਰਹੀ ਸੀ। ਕਰੀਬ 10 ਮਹੀਨੇ ਤੱਕ ਲਗਾਤਾਰ 500 ਦੇ ਨੋਟ ਛਾਪੇ ਗਏ ਸਨ। ਹੁਣ 500 ਦੇ ਨੋਟ ਲੋੜੀਦੀ ਮਾਤਰਾ 'ਚ ਉਪਲਬਧ ਹਨ, ਇਸ ਲਈ ਛੋਟੇ ਨੋਟਾਂ ਦੀ ਛਪਾਈ 'ਤੇ ਜ਼ਿਆਦਾ ਜੋਰ ਦਿੱਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ 200 ਅਤੇ 20 ਰੁਪਏ ਦੇ ਨੋਟ ਬੈਂਕ ਨੋਟ ਪ੍ਰੈੱਸ (ਬੀ. ਐੱਨ. ਪੀ.) 'ਚ ਛਪਣੇ ਸ਼ੁਰੂ ਹੋ ਗਏ ਹਨ। ਇਸ ਤੋਂ ਬਾਅਦ 50 ਅਤੇ 10 ਰੁਪਏ ਦੇ ਨਵੇਂ ਨੋਟ ਦੀ ਛਪਾਈ ਕੀਤੀ ਜਾਣੀ ਹੈ।
