ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦਾ ਦਾਇਰਾ ਵਧਾਵੇਗੀ ਸਰਕਾਰ !

Tuesday, Jan 23, 2018 - 10:39 AM (IST)

ਨਵੀਂ ਦਿੱਲੀ—ਸਰਕਾਰ 2014 'ਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦਾ ਦਾਇਰਾ ਵਧਾਉਣ ਵਾਲੀ ਹੈ। ਇਸਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਚ ਕੀਤਾ ਸੀ। ਸਾਰੇ ਲੋਕਾਂ ਦਾ ਬੈਂਕ ਖਾਤਾ ਖੁਲਵਾਉਣ ਦੇ ਮਕਸਦ ਵਾਲੀ ਇਸ ਯੋਜਨਾ ਦਾ ਦੂਸਰਾ ਚਰਨ ਅਗਸਤ 'ਚ ਪੂਰਾ ਹੋ ਜਾਵੇਗਾ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਪੀ.ਐੱਮ.ਜੇ.ਡੀ.ਵਾਈ. ਦੇ ਐਕਸਟੈਂਸ਼ਨ ਨੇ ਸਬੰਧ 'ਚ ਘੋਸ਼ਣਾ ਆਗਾਮੀ ਬਜਟ 'ਚ ਕੀਤੀ ਜਾ ਸਕਦੀ ਹੈ।

ਅਧਿਕਾਰੀ ਨੇ ਕਿਹਾ,' ਸਰਕਾਰ ਵਿੱਤੀ ਸੇਵਾਵਾਂ ਤੋਂ ਬਚੇ ਤਬਕਿਆਂ ਦੇ ਲਈ ਇਸ ਸਕੀਮ ਦੇ ਤਹਿਤ ਫਾਇਨੈਂਸ਼ਲ ਪ੍ਰੋਡਕਟਸ ਨੂੰ ਵੀ ਲਿਆਉਣਾ ਚਾਹੁੰਦੀ ਹੈ।' ਉਨ੍ਹਾਂ ਨੇ ਦੱਸਿਆ ਕਿ ਓਵਰਡ੍ਰਾਫਟ ਅਮਾਉਂਟ 'ਚ ਵੀ ਵਾਧਾ ਕੀਤਾ ਜਾ ਸਕਦਾ ਹੈ। ਹੁਣ ਇਸ ਸਕੀਮ 'ਚ 6 ਮਹੀਨੇ ਤੱਕ ਖਾਤੇ ਦੇ ਸੰਤੋਸ਼ਜਨਕ ਢੰਗ ਨਾਲ ਓਪਰੇਸ਼ਨ ਦੇ ਬਾਅਦ 5000 ਰੁਪਏ ਦੇ ਓਵਰਡ੍ਰਾਫਟ ਦੀ ਵਿਵਸਥਾ ਹੈ। ਇਹ ਸੁਵਿਧਾ ਹਰ ਪਰਿਵਾਰ ਦੇ ਕੇਵਲ ਇਕ ਖਾਤੇ ਦੇ ਲਈ ਹੈ ਅਤੇ ਇਸ 'ਚ ਵੀ ਪਰਿਵਾਰ ਦੀ ਔਰਤਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਰਕਮ ਨੂੰ ਵਧਾ ਕੇ 10000 ਰੁਪਏ ਕੀਤਾ ਜਾ ਸਕਦਾ ਹੈ ਕਿ ਤਾਂਕਿ ਆਪਾਤ ਸਥਿਤੀ 'ਚ ਲੋਕਾਂ ਨੂੰ ਸਹੂਲਤ ਹੋਵੇ।

ਇਨ੍ਹਾਂ ਖਾਤਿਆਂ ਲਈ ਇਸ ਰਕਮ ਨੂੰ ਦੁੱਗਣਾ ਕੀਤਾ ਜਾ ਸਕਦਾ ਹੈ, ਜੋ ਇਕ ਜਾਂ ਇਕ ਤੋਂ ਜ਼ਿਆਦਾ ਯੋਜਨਾਵਾਂ ਦੇ ਜਰੀਏ ਸਿੱਧੀ ਸੁਵਿਧਾ ਹਾਸਲ ਕਰ ਰਹੇ ਹਨ।' ਸਰਕਾਰ ਉਦਮਸ਼ੀਲਤਾ ਨੂੰ ਵਧਾਵਾ ਦੇਣ 'ਤੇ ਵੀ ਵਿਚਾਰ ਕਰ ਰਹੀ ਹੈ ਅਤੇ ਉਹ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਨੂੰ ਚੰਗੇ ਆਪਰੇਟਿਵ ਖਾਤੇ ਰੱਖਣ ਵਾਲਿਆਂ ਦੇ ਲਈ ਸੁਵਿਧਾਵਾਂ ਵਧਾਉਣ ਨੂੰ ਕਹਿ ਸਕਦੀ ਹੈ। ਪੀ.ਐੱਮ.ਜੇ.ਡੀ.ਵਾਈ. ਦੇ ਤਹਿਤ ਕਰੀਬ 31 ਕਰੋੜ ਲਾਭਪਾਤਰੀ ਹਨ। ਪੀ.ਐੱਮ.ਜੇ.ਡੀ.ਵਾਈ. ਦੀ ਵੈੱਬਸਾਈਟ ਦੇ ਮੁਤਾਬਕ,17 ਜਨਵਰੀ ਤੱਕ ਇਨ੍ਹਾਂ ਖਾਤਿਆਂ 'ਚ ਕੁਲ 73689.72 ਕਰੋੜ ਰੁਪਏ ਜਮ੍ਹਾਂ ਸਨ। ਕਰੀਬ 24 ਕਰੋੜ ਖਾਤਾਧਾਰਕਾਂ ਦੇ ਕੋਲ ਰੁਪਏ ਡੈਬਿਟ ਕਾਰਡਸ ਵੀ ਹਨ।

ਹਜੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੇ ਤਹਿਤ 5.3 ਕਰੋੜ ਲੋਕ ਬੀਮਾ ਕਰਾ ਚੁੱਕੇ ਹਨ। ਇਸ 'ਚ 330 ਰੁਪਏ ਦੇ ਸਾਲਾਨਾ ਪ੍ਰੀਮੀਅਮ 'ਤੇ 2 ਲੱਖ ਰੁਪਏ ਦਾ ਇਕ ਸਾਲ ਦਾ ਨਵੀਨੀਕਰਨ ਟਰਮ ਲਾਈਫ ਕਵਰ ਦਿੰਦਾ ਹੈ। ਕਰੀਬ 13 ਕਰੋੜ ਲੋਕ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਬੀਮਾ ਕੀਤਾ ਗਿਆ ਹੈ। ਇਸ 'ਚ 12 ਰੁਪਏ ਦੇ ਸਾਲਾਨਾ ਪ੍ਰੀਮੀਅਮ 'ਤੇ 2 ਲੱਖ ਰੁਪਏ ਦਾ ਐਕਸੀਡੈਂਟ ਡੈਥ-ਕਮ ਡਿਸੇਬਿਲਿਟੀ ਕਵਰ ਦਿੱਤਾ ਜਾਂਦਾ ਹੈ।


Related News