ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 2.10 ਲੱਖ ਘਰ ਬਣਾਏਗਾ ਸਿਡਕੋ

09/19/2019 10:40:26 AM

ਮੁੰਬਈ—ਨਵੀਂ ਮੁੰਬਈ ਦੀ ਸ਼ਹਿਰ ਅਤੇ ਉਦਯੋਗਿਕ ਵਿਕਾਸ ਨਿਗਮ (ਸਿਡਕੋ) ਪ੍ਰਧਾਨ ਮੰਤਰੀ (ਪੀ.ਐੱਮ.ਏ.ਵਾਈ.) ਦੇ ਤਹਿਤ 2.10 ਲੱਖ ਘਰ ਬਣਾਏਗਾ। ਨਵੀਂ ਮੁੰਬਈ ਨਗਰ ਯੋਜਨਾ ਅਥਾਰਟੀ ਪਹਿਲਾਂ ਹੀ 95,000 ਘਰਾਂ ਦੇ ਨਿਰਮਾਣ ਦਾ ਠੇਕਾ ਦੇ ਚੁੱਕਾ ਹੈ। ਨਾਲ ਹੀ ਉਹ 9,249 ਇਕਾਈਆਂ ਲਈ ਲਾਟਰੀ ਦੀ ਵੀ ਘੋਸ਼ਣਾ ਕਰ ਚੁੱਕਾ ਹੈ।  
ਅਥਾਰਟੀ ਨੇ ਬੁੱਧਵਾਰ ਨੂੰ ਬਿਆਨ 'ਚ ਕਿਹਾ ਕਿ ਅਸੀਂ ਪੀ.ਐੱਮ.ਏ.ਵਾਈ. ਦੇ ਤਹਿਤ 1.10 ਲੱਖ ਹੋਰ ਰਿਹਾਇਸ਼ੀ ਇਕਾਈਆਂ ਦੇ ਨਿਰਮਾਣ ਦਾ ਫੈਸਲਾ ਕੀਤਾ ਹੈ। ਇਸ 'ਤੇ ਅਸੀਂ ਪੀ.ਐੱਮ.ਏ.ਵਾਈ. ਦੇ ਤਹਿਤ ਹੁਣ 2.10 ਲੱਖ ਘਰਾਂ ਦਾ ਨਿਰਮਾਣ ਕਰਵਾਂਗੇ। ਇਨ੍ਹਾਂ 1.10 ਲੱਖ ਘਰਾਂ 'ਚੋਂ 62,976 ਆਰਥਿਕ ਤੌਰ 'ਤੇ ਕਮਜ਼ੋਰ ਵਰਗ ਲਈ ਬਣਾਏ ਜਾਣਗੇ। 47,040 ਘਰ ਐੱਲ.ਆਈ.ਜੀ. ਸ਼੍ਰੇਣੀ 'ਚ ਹੋਣਗੇ। ਪੀ.ਐੱਮ.ਏ.ਵਾਈ. ਦੇ ਤਹਿਤ ਕੇਂਦਰ ਦਾ 31 ਮਾਰਚ 2022 ਤੱਕ ਸਭ ਨੂੰ ਸਸਤੇ ਮਕਾਨ ਉਪਲੱਬਧ ਕਰਵਾਉਣ ਦਾ ਟੀਚਾ ਹੈ। ਸਰਕਾਰ ਦਾ ਇਰਾਦਾ ਇਸ ਦੇ ਤਹਿਤ ਦੋ ਕਰੋੜ ਘਰ ਬਣਾਉਣ ਦਾ ਹੈ।


Aarti dhillon

Content Editor

Related News