ਪੈਟਰੋਲ-ਡੀਜ਼ਲ ਤੋਂ ਬਾਅਦ ਅਰਹਰ ਦੀ ਦਾਲ ਹੋਈ ਸਸਤੀ
Saturday, Nov 13, 2021 - 11:02 AM (IST)
ਨਵੀਂ ਦਿੱਲੀ (ਇੰਟ.) – ਪੈਟਰੋਲ-ਡੀਜ਼ਲ ਅਤੇ ਖਾਣ ਵਾਲੇ ਤੇਲਾਂ ਦੀ ਕੀਮਤਾਂ ਅਸਮਾਨ ਛੂੰਹ ਰਹੀਆਂ ਹਨ। ਹਾਲ ਹੀ ’ਚ ਕੇਂਦਰ ਸਰਕਾਰ ਨੇ ਕੀਮਤਾਂ ’ਚ ਥੋੜੀ ਗਿਰਾਵਟ ਕਰ ਕੇ ਆਮ ਆਦਮੀ ਨੂੰ ਰਾਹਤ ਦਿੱਤੀ ਹੈ। ਇਸ ਦਰਮਿਆਨ ਇਕ ਚੰਗੀ ਖਬਰ ਸਾਹਮਣੇ ਆਈ ਹੈ। ਹੁਣ ਦਾਲ ਦੀਆਂ ਕੀਮਤਾਂ ’ਚ ਵੀ ਕਮੀ ਹੋਈ ਹੈ। ਕੁੱਝ ਮਹੀਨਿਆਂ ਤੱਕ ਅਰਹਰ ਦੀ ਦਾਲ ਦਾ ਥੋਕ ਰੇਟ 95 ਤੋਂ 100 ਰੁਪਏ ਪ੍ਰਤੀ ਕਿਲੋ ਤੱਕ ਸੀ। ਇਹ ਹੁਣ ਡਿੱਗ ਕੇ 72 ਤੋਂ 75 ਰੁਪਏ ਪ੍ਰਤੀ ਕਿਲੋ ’ਤੇ ਆ ਗਿਆ ਹੈ। ਰੇਟ ਕਰੀਬ 12 ਤੋਂ 15 ਰੁਪਏ ਘੱਟ ਹੋਏ ਹਨ। ਕੀਮਤ ਘੱਟ ਹੋਣ ਕਾਰਨ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ ਦਾਲ ਦੀ ਆਮਦ ਪ੍ਰਯਾਗਰਾਜ ਦੇ ਥੋਕ ਮਾਰਕੀਟ ਮੁੱਠੀਗੰਜ ਮੰਡੀ ’ਚ ਵੱਧ ਹੋਣਾ ਕਿਹਾ ਜਾ ਰਿਹਾ ਹੈ।
ਜਾਣਕਾਰਾਂ ਮੁਤਾਬਕ ਥੋਕ ਬਾਜ਼ਾਰ ’ਚ ਅਰਹਰ ਦੀ ਦਾਲ ਦੀ ਕੀਮਤ ’ਚ 12 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਆਈ ਹੈ ਜਿਸ ਕਾਰਣ ਪ੍ਰਚੂਨ ’ਚ ਵੀ ਦਾਲ ਦੀਆਂ ਕੀਮਤਾਂ ’ਚ ਕਮੀ ਦੇਖਣ ਨੂੰ ਮਿਲੇਗੀ। ਇਸ ਦਾ ਸਿੱਧਾ ਫਾਇਦਾ ਖਪਤਕਾਰਾਂ ਨੂੰ ਮਿਲੇਗਾ। ਔਰਤਾਂ ਲਈ ਇਹ ਖਬਰ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ।
ਯੂ. ਪੀ. ’ਚ ਸਰ੍ਹੋਂ ਦਾ ਤੇਲ ਸਸਤਾ
ਇਧਰ ਉੱਤਰ ਪ੍ਰਦੇਸ਼ ’ਚ ਸਰ੍ਹੋਂ ਦਾ ਤੇਲ 5 ਤੋਂ 10 ਰੁਪਏ ਪ੍ਰਤੀ ਲਿਟਰ ਸਸਤਾ ਹੋਇਆ ਹੈ। ਬਰੇਲੀ ’ਚ ਥੋਕ ਬਾਜ਼ਾਰ ’ਚ ਸਰ੍ਹੋਂ ਦਾ ਤੇਲ 169 ਰੁਪਏ ਪ੍ਰਤੀ ਲਿਟਰ ਹੈ ਯਾਨੀ ਹਰ ਟੀਨ ’ਚ 50 ਤੋਂ 60 ਰੁਪਏ ਘੱਟ ਹੋਏ ਹਨ। ਉੱਥੇ ਹੀ ਰਿਟੇਲ ’ਚ ਤੇਲ 175 ਤੋਂ 180 ਰੁਪਏ ਪ੍ਰਤੀ ਲਿਟਰ ਹੈ। ਕੁਕਿੰਗ ਆਇਲ ਦੀ ਕੀਮਤ ਘੱਟ ਹੋਣ ਕਾਰਨ ਔਰਤਾਂ ਨੂੰ ਥੋੜੀ ਰਾਹਤ ਮਿਲੀ ਹੈ।