ਬਜਟ 2019 : PMAY ਯੋਜਨਾ ਤਹਿਤ 1.95 ਕਰੋੜ ਗਰੀਬਾਂ ਨੂੰ ਮਿਲਣਗੇ ਘਰ

07/05/2019 12:13:06 PM

ਨਵੀਂ ਦਿੱਲੀ— ਸਰਕਾਰ ਵੱਲੋਂ ਸਾਲ 2022 ਤਕ 1.95 ਕਰੋੜ ਗਰੀਬ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਉਪਲੱਬਧ ਕਰਵਾਏ ਜਾਣਗੇ। ਪਿਛਲੇ ਸਾਲ 1.5 ਕਰੋੜ ਗਰੀਬ ਪਰਿਵਾਰਾਂ ਨੂੰ ਘਰ ਉਪਲੱਬਧ ਕਰਵਾਏ ਗਏ ਸਨ। ਇਸ ਤੋਂ ਪਹਿਲਾਂ 2015-16 'ਚ ਜਿੱਥੇ ਅਜਿਹੇ ਘਰ ਬਣਾਉਣ 'ਚ 314 ਦਿਨ ਲੱਗਦੇ ਸਨ, ਉੱਥੇ ਹੀ ਸਾਲ 2017-18 'ਚ ਇਹ ਸਮਾਂ ਘੱਟ ਕੇ 114 ਦਿਨ ਰਹਿ ਗਿਆ।


ਸਰਕਾਰ 'ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀ. ਐੱਮ. ਏ. ਵਾਈ.)' ਤਹਿਤ ਸਬਸਿਡੀ ਦੇ ਰਹੀ ਹੈ, ਤਾਂ ਕਿ ਹਰ ਗਰੀਬ ਪਰਿਵਾਰ ਕੋਲ ਪੱਕਾ ਘਰ ਹੋਵੇ। ਇਸ ਯੋਜਨਾ ਤਹਿਤ ਪੇਂਡੂ ਇਲਾਕਿਆਂ ਦੇ ਗਰੀਬ ਲੋਕਾਂ ਨੂੰ ਨਵਾਂ ਮਕਾਨ ਬਣਾਉਣ ਜਾਂ ਮੌਜੂਦਾ ਪੱਕੇ ਘਰ ਦਾ ਵਿਸਥਾਰ ਕਰਨ ਦੀ ਸਹੂਲਤ ਮਿਲਦੀ ਹੈ।
ਇਸ ਯੋਜਨਾ ਤਹਿਤ ਮੈਦਾਨੀ ਖੇਤਰਾਂ 'ਚ ਪ੍ਰਤੀ ਪਰਿਵਾਰ ਨੂੰ 1.20 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਉੱਥੇ ਹੀ, ਪਹਾੜੀ ਤੇ ਊਬੜ-ਖਾਬੜ ਇਲਾਕਿਆਂ 'ਚ ਪ੍ਰਤੀ ਪਰਿਵਾਰ ਨੂੰ 1.30 ਲੱਖ ਰੁਪਏ ਦੀ ਆਰਥਿਕ ਸਹਾਇਤਾ ਮਿਲਦੀ ਹੈ। ਸਵੱਛ ਭਾਰਤ ਮੁਹਿੰਮ ਤਹਿਤ ਸਰਕਾਰ 12,000 ਰੁਪਏ ਵੀ ਦਿੰਦੀ ਹੈ, ਨਾਲ ਹੀ ਨੈਸ਼ਨਲ ਰੂਰਲ ਰੋਜ਼ਗਾਰ ਗਾਰੰਟੀ ਸਕੀਮ ਤਹਿਤ 90 ਦਿਨ ਦਾ ਕੰਮ ਵੀ ਦਿੱਤਾ ਜਾਂਦਾ ਹੈ।


Related News