5 ਏਕੜ ਵਾਲੇ 3.50 ਕਰੋੜ ਤੋਂ ਵੱਧ ਕਿਸਾਨਾਂ ਨੂੰ ਮਿਲੀ ਇਹ ਵੱਡੀ ਖ਼ੁਸ਼ਖ਼ਬਰੀ

10/06/2020 2:05:52 PM

ਨਵੀਂ ਦਿੱਲੀ— ਸਰਕਾਰ ਨੇ ਪੀ. ਐੱਮ. ਕਿਸਾਨ ਯੋਜਨਾ ਤਹਿਤ 3 ਕਰੋੜ 77 ਲੱਖ ਕਿਸਾਨਾਂ ਨੂੰ 2,000 ਰੁਪਏ ਦੀ 6ਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ। ਤੁਹਾਡੇ ਖਾਤੇ 'ਚ ਇਹ ਰਾਸ਼ੀ ਮਿਲ ਗਈ ਹੈ ਜਾਂ ਨਹੀਂ ਇਸ ਨੂੰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ 'ਤੇ ਲੌਗ-ਇਨ ਕਰਕੇ ਵੀ ਦੇਖ ਸਕਦੇ ਹੋ।

ਪੀ. ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਸਿਰਫ ਉਨ੍ਹਾਂ ਕਿਸਾਨਾਂ ਨੂੰ ਇਸ ਦਾ ਫਾਇਦਾ ਮਿਲਦਾ ਹੈ, ਜਿਨ੍ਹਾਂ ਕੋਲ ਦੋ ਹੈਕਟਅਰ ਯਾਨੀ 5 ਏਕੜ ਤੱਕ ਖੇਤੀ-ਵਾਹੀ ਜ਼ਮੀਨ ਹੈ।

ਇਸ ਯੋਜਨਾ ਤਹਿਤ ਛੋਟੇ ਕਿਸਾਨਾਂ ਨੂੰ 2-2 ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ 'ਚ ਸਾਲ 'ਚ ਕੁੱਲ ਮਿਲਾ ਕੇ 6,000 ਰੁਪਏ ਦਿੱਤੇ ਜਾਂਦੇ ਹਨ। ਲਾਭਪਾਤਰ ਕਿਸਾਨ ਸੇਵਾ ਕੇਂਦਰਾਂ ਜ਼ਰੀਏ ਵੀ ਰਜਿਸਟ੍ਰੇਸ਼ਨ ਕਰਾ ਸਕਦੇ ਹਨ। ਹੁਣ ਤੱਕ ਇਸ ਯੋਜਨਾ ਨਾਲ 11 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਜੋੜਿਆ ਜਾ ਚੁੱਕਾ ਹੈ। ਉੱਥੇ ਹੀ, ਇਨਕਮ ਟੈਕਸ ਦੇ ਦਾਇਰੇ 'ਚ ਆਉਣ ਵਾਲੇ ਇਸ ਯੋਜਨਾ ਦੇ ਹੱਕਦਾਰ ਨਹੀਂ ਹਨ। ਇਸ ਯੋਜਨਾ ਤੋਂ ਵਕੀਲ, ਡਾਕਟਰ, ਸੀ. ਈ. ਆਦਿ ਪੇਸ਼ੇਵਰ ਵੀ ਬਾਹਰ ਰੱਖੇ ਗਏ ਹਨ। ਇਸ ਤੋਂ ਇਲਾਵਾ ਜੋ ਧੋਖੇ ਨਾਲ ਪੀ. ਐੱਮ. ਕਿਸਾਨ ਸਨਮਾਨ ਨਿਧੀ ਦਾ ਫਾਇਦਾ ਲੈ ਰਹੇ ਹਨ, ਉਨ੍ਹਾਂ ਦੀ ਘੋਖ ਕਰਕੇ ਪੈਸੇ ਵਾਪਸ ਲਏ ਜਾ ਰਹੇ ਹਨ।

ਤੁਸੀਂ ਇਸ ਯੋਜਨਾ ਦਾ ਲਾਭ ਰਹੇ ਹੋ ਪਰ ਤੁਹਾਡੇ ਖਾਤੇ 'ਚ ਰਾਸ਼ੀ ਨਹੀਂ ਮਿਲੀ ਹੈ ਤਾਂ ਤੁਸੀਂ ਹੈਲਪਲਾਈਨ ਨੰਬਰ 155261 ਜਾਂ ਟੋਲ ਫ੍ਰੀ 1800115526 ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਮੰਤਰਾਲਾ ਦੇ 011-23381092 'ਤੇ ਵੀ ਸੰਪਰਕ ਕਰ ਸਕਦੇ ਹੋ।


Sanjeev

Content Editor

Related News