ਬ੍ਰੈਂਟ 44 ਡਾਲਰ ਤੋਂ ਪਾਰ, 50 ਦਿਨਾਂ ਤੋਂ ਸਥਿਰ ਪੈਟਰੋਲ ਹੋ ਸਕਦਾ ਹੈ ਮਹਿੰਗਾ

Wednesday, Nov 11, 2020 - 05:58 PM (IST)

ਬ੍ਰੈਂਟ 44 ਡਾਲਰ ਤੋਂ ਪਾਰ, 50 ਦਿਨਾਂ ਤੋਂ ਸਥਿਰ ਪੈਟਰੋਲ ਹੋ ਸਕਦਾ ਹੈ ਮਹਿੰਗਾ

ਨਵੀਂ ਦਿੱਲੀ— ਪੈਟਰੋਲ-ਡੀਜ਼ਲ ਕੀਮਤਾਂ 'ਚ ਬੁੱਧਵਾਰ ਨੂੰ ਵੀ ਕੋਈ ਤਬਦੀਲੀ ਨਹੀਂ ਕੀਤੀ ਗਈ, ਜਿਸ ਨਾਲ ਪੈਟਰੋਲ ਦੀ ਕੀਮਤ 50 ਦਿਨਾਂ ਤੋਂ ਇਕ ਹੀ ਪੱਧਰ 'ਤੇ ਹੈ। ਡੀਜ਼ਲ ਕੀਮਤਾਂ 40 ਦਿਨਾਂ ਤੋਂ ਸਥਿਰ ਹਨ, ਜਦੋਂ ਕਿ ਇਸ ਦੌਰਾਨ ਕੱਚੇ ਤੇਲ ਦੀ ਕੀਮਤ ਘਟੀ ਸੀ।

ਪਿਛਲੇ 50 ਦਿਨਾਂ ਦੌਰਾਨ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ 'ਚ 2-3 ਡਾਲਰ ਪ੍ਰਤੀ ਬੈਰਲ ਦੀ ਗਿਰਾਵਟ ਆਈ ਸੀ, ਜਿਸ ਨਾਲ ਆਮ ਤੌਰ 'ਤੇ ਪੈਟਰੋਲ-ਡੀਜ਼ਲ ਕੀਮਤਾਂ 'ਚ ਕਟੌਤੀ ਕੀਤੀ ਜਾਂਦੀ ਹੈ। ਹਾਲਾਂਕਿ, ਹੁਣ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਵੇਖੀ ਜਾ ਰਹੀ ਹੈ। ਇਸ ਹਫ਼ਤੇ ਕੱਚਾ ਤੇਲ 44 ਡਾਲਰ ਪ੍ਰਤੀ ਬੈਰਲ ਤੋਂ ਉਪਰ ਵੇਖਣ ਨੂੰ ਮਿਲਿਆ ਹੈ ਅਤੇ ਜੇਕਰ ਇਹ ਰੁਝਾਨ ਬਣਿਆ ਰਿਹਾ ਤਾਂ ਪੈਟਰੋਲ-ਡੀਜ਼ਲ ਕੀਮਤਾਂ 'ਚ ਉਲਟਾ ਵਾਧਾ ਹੋ ਸਕਦਾ ਹੈ।

ਇਹ ਵੀ ਪੜ੍ਹੋ- ਕਿਸਾਨਾਂ ਲਈ ਖ਼ੁਸ਼ਖ਼ਬਰੀ, NP ਖਾਦ ਦੀ ਕੀਮਤ 'ਚ ਹੋਈ ਵੱਡੀ ਕਟੌਤੀ

ਪੈਟਰੋਲ ਕੀਮਤਾਂ 'ਚ ਆਖਰੀ ਵਾਰ 22 ਸਤੰਬਰ ਨੂੰ 7 ਤੋਂ 8 ਪੈਸੇ ਪ੍ਰਤੀ ਲਿਟਰ ਦੀ ਗਿਰਾਵਟ ਵੇਖੀ ਗਈ ਸੀ। ਡੀਜ਼ਲ ਕੀਮਤਾਂ 'ਚ ਆਖਰੀ ਵਾਰ ਦੋ ਅਕਤੂਬਰ ਨੂੰ ਕਟੌਤੀ ਕੀਤੀ ਗਈ ਸੀ। ਤੇਲ ਮਾਰਕੀਟਿੰਗ ਖੇਤਰ ਦੀ ਮੋਹਰੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਅਨੁਸਾਰ, ਬੁੱਧਵਾਰ ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 81.06 ਰੁਪਏ ਪ੍ਰਤੀ ਲਿਟਰ 'ਤੇ, ਜਦੋਂ ਕਿ ਡੀਜ਼ਲ ਦੀ ਕੀਮਤ 70.46 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਰਹੀ।

ਇਹ ਵੀ ਪੜ੍ਹੋ- ਬੜੌਦਾ ਬੈਂਕ ਦੇ ਖ਼ਾਤਾਧਾਰਕਾਂ ਨੂੰ ਵੱਡੀ ਰਾਹਤ, ਕਰਜ਼ ਦਰਾਂ 'ਚ ਹੋਈ ਕਮੀ

ਉੱਥੇ ਹੀ, ਵਪਾਰਕ ਨਗਰੀ ਮੁੰਬਈ 'ਚ ਪੈਟਰੋਲ 50 ਦਿਨਾਂ ਤੋਂ 87.74 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 40 ਦਿਨਾਂ ਤੋਂ 76.86 ਰੁਪਏ ਪ੍ਰਤੀ ਲਿਟਰ 'ਤੇ ਵਿਕ ਰਿਹਾ ਹੈ। ਕੋਲਕਾਤਾ 'ਚ ਪੈਟਰੋਲ 82.59 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 73.99 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਰਿਹਾ। ਚੇਨੱਈ 'ਚ ਪੈਟਰੋਲ ਦੀ ਕੀਮਤ 84.14 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 75.99 ਰੁਪਏ ਪ੍ਰਤੀ ਲਿਟਰ 'ਤੇ ਟਿਕੀ ਰਹੀ।


author

Sanjeev

Content Editor

Related News