ਪੈਟਰੋਲ, ਡੀਜ਼ਲ ਕੀਮਤਾਂ 'ਚ ਵਾਧਾ, ਕਈ ਜਗ੍ਹਾ 101 ਰੁ: ਤੋਂ ਪਾਰ, ਵੇਖੋ ਮੁੱਲ
Wednesday, May 05, 2021 - 08:35 AM (IST)
ਨਵੀਂ ਦਿੱਲੀ- ਪੈਟਰੋਲ, ਡੀਜ਼ਲ ਲਈ ਹੁਣ ਜੇਬ ਹੋਰ ਢਿੱਲੀ ਕਰਨੀ ਹੋਵੇਗੀ। ਲਗਾਤਾਰ ਦੂਜੇ ਦਿਨ ਇਨ੍ਹਾਂ ਦੀ ਕੀਮਤ ਵਧਾ ਦਿੱਤੀ ਗਈ ਹੈ। ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿਚ ਤਾਂ ਪੈਟਰੋਲ ਦੀ ਕੀਮਤ 101.61 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਅਨੂਪਪੁਰ ਵਿਚ ਵੀ 101 ਰੁਪਏ ਤੋਂ ਉੱਪਰ ਹੋ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਪੈਟਰੋਲ ਵਿਚ 19 ਪੈਸੇ ਅਤੇ ਡੀਜ਼ਲ ਵਿਚ 21 ਪੈਸੇ ਦਾ ਵਾਧਾ ਕੀਤਾ ਹੈ, ਯਾਨੀ ਦੋ ਦਿਨਾਂ ਵਿਚ ਪੈਟਰੋਲ 34 ਪੈਸੇ ਅਤੇ ਡੀਜ਼ਲ 37 ਪੈਸੇ ਮਹਿੰਗਾ ਹੋ ਗਿਆ ਹੈ।
ਦਿੱਲੀ ਵਿਚ ਪੈਟਰੋਲ ਦੀ ਕੀਮਤ ਹੁਣ 90.55 ਤੋਂ ਵੱਧ ਕੇ 90.74 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ 80.91 ਤੋਂ ਵੱਧ ਕੇ 81.12 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।
ਇਸ ਵਿਚਕਾਰ ਵੱਡਾ ਝਟਕਾ ਇਹ ਹੈ ਕਿ ਕੌਮਾਂਤਰੀ ਬਾਜ਼ਾਰ ਵਿਚ ਬ੍ਰੈਂਟ ਕਰੂ਼ਡ 70 ਡਾਲਰ ਪ੍ਰਤੀ ਬੈਰਲ ਦੇ ਨਜ਼ਦੀਕ ਪਹੁੰਚ ਗਿਆ ਹੈ। ਡਬਲਿਊ. ਟੀ. ਆਈ. ਕਰੂਡ ਵੀ ਹੁਣ 66 ਡਾਲਰ ਤੋਂ ਉੱਪਰ ਹੈ। ਇਸ ਵਜ੍ਹਾ ਨਾਲ ਆਉਣ ਵਾਲੇ ਦਿਨਾਂ ਵਿਚ ਪੈਟਰੋਲ, ਡੀਜ਼ਲ ਕੀਮਤਾਂ ਹੋਰ ਵਧਣ ਦੀ ਸੰਭਾਵਨਾ ਹੈ।
ਪੰਜਾਬ 'ਪੈਟਰੋਲ 92 ਤੋਂ ਪਾਰ-
ਇੰਡੀਅਨ ਆਇਲ ਅਨੁਸਾਰ, ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 92 ਰੁਪਏ ਅਤੇ ਡੀਜ਼ਲ ਦੀ 83 ਰੁਪਏ 11 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ ਸ਼ਹਿਰ 'ਚ ਪੈਟਰੋਲ ਦੀ ਕੀਮਤ 92 ਰੁਪਏ 47 ਪੈਸੇ ਤੇ ਡੀਜ਼ਲ ਦੀ 83 ਰੁਪਏ 53 ਪੈਸੇ ਪ੍ਰਤੀ ਲਿਟਰ 'ਤੇ ਦਰਜ ਕੀਤੀ ਗਈ।
ਇਹ ਵੀ ਪੜ੍ਹੋ- SAIL ਨੇ ਨਿਵੇਸ਼ਕ ਕੀਤੇ ਮਾਲੋਮਾਲ, ਇਕ ਮਹੀਨੇ 'ਚ ਹੀ 50 ਫ਼ੀਸਦੀ ਦਾ ਉਛਾਲ
ਲੁਧਿਆਣਾ ਸ਼ਹਿਰ 'ਚ ਪੈਟਰੋਲ ਦੀ ਕੀਮਤ 92 ਰੁਪਏ 61 ਪੈਸੇ ਤੇ ਡੀਜ਼ਲ ਦੀ 83 ਰੁਪਏ 66 ਪੈਸੇ ਪ੍ਰਤੀ ਲਿਟਰ 'ਤੇ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 92 ਰੁਪਏ 67 ਪੈਸੇ ਅਤੇ ਡੀਜ਼ਲ ਦੀ 83 ਰੁਪਏ 73 ਪੈਸੇ ਰਹੀ। ਮੋਹਾਲੀ 'ਚ ਪੈਟਰੋਲ ਦੀ ਕੀਮਤ 93 ਰੁਪਏ ਅਤੇ ਡੀਜ਼ਲ ਦੀ 84 ਰੁਪਏ 02 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 87 ਰੁਪਏ 31 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ 80 ਰੁਪਏ 81 ਪੈਸੇ ਪ੍ਰਤੀ ਲਿਟਰ ਹੋ ਗਈ ਹੈ।
ਇਹ ਵੀ ਪੜ੍ਹੋ- ਬਿਲ ਗੇਟਸ ਤੇ ਮੇਲਿੰਡਾ ਨੇ ਵਿਆਹ ਦੇ 27 ਸਾਲਾਂ ਪਿੱਛੋਂ ਦੁਨੀਆ ਨੂੰ ਕੀਤਾ ਹੈਰਾਨ
►ਪੈਟਰੋਲ, ਡੀਜ਼ਲ ਕੀਮਤਾਂ 'ਤੇ ਕੁਮੈਂਟ ਬਾਕਸ 'ਚ ਦਿਓ ਟਿਪਣੀ