ਪੈਟਰੋਲ, ਡੀਜ਼ਲ ਕੀਮਤਾਂ 'ਚ 5 ਰੁ: ਤੱਕ ਉਛਾਲ, ਇੱਥੇ ਵੀ ਮੁੱਲ 100 ਰੁ: ਤੋਂ ਪਾਰ
Sunday, Jun 06, 2021 - 08:53 AM (IST)
ਨਵੀਂ ਦਿੱਲੀ- ਪੈਟਰੋਲ, ਡੀਜ਼ਲ ਕੀਮਤਾਂ ਵਿਚ ਵਾਧਾ ਜਾਰੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਐਤਵਾਰ ਨੂੰ ਪੈਟਰੋਲ ਵਿਚ 27 ਪੈਸੇ ਅਤੇ ਡੀਜ਼ਲ ਵਿਚ 31 ਪੈਸੇ ਦਾ ਵਾਧਾ ਕੀਤਾ ਹੈ। ਇਸ ਨਾਲ 4 ਮਈ ਤੋਂ ਹੁਣ ਤੱਕ 19 ਵਾਰ ਕੀਮਤਾਂ ਵਿਚ ਵਾਧਾ ਹੋਣ ਨਾਲ ਪੈਟਰੋਲ 4.63 ਰੁਪਏ ਤੇ ਡੀਜ਼ਲ 5.22 ਰੁਪਏ ਮਹਿੰਗਾ ਹੋ ਗਿਆ ਹੈ। ਹੁਣ ਮੁੰਬਈ ਵਿਚ ਵੀ ਪਹਿਲੀ ਵਾਰ ਪੈਟਰੋਲ 101.25 ਰੁਪਏ ਅਤੇ ਡੀਜ਼ਲ 93.30 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਏ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 95.03 ਰੁਪਏ, ਡੀਜ਼ਲ ਦੀ 85.95 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ। ਹੁਣ ਦੇਸ਼ ਵਿਚ ਕਈ ਜਗ੍ਹਾ ਪੈਟਰੋਲ 100 ਰੁਪਏ ਤੋਂ ਵੀ ਉੱਪਰ ਵਿਕ ਰਿਹਾ ਹੈ।
ਕੌਮਾਂਤਰੀ ਬਾਜ਼ਾਰ ਵਿਚ ਕੱਚਾ ਤੇਲ ਦੋ ਸਾਲਾਂ ਪਿੱਛੋਂ ਪਹਿਲੀ ਵਾਰ 72 ਡਾਲਰ ਪ੍ਰਤੀ ਬੈਰਲ 'ਤੇ ਹੈ। ਇਸ ਵਿਚਕਾਰ ਪੰਜਾਬ ਵਿਚ ਪੈਟਰੋਲ ਜਲਦ 100 ਰੁਪਏ ਤੇ ਡੀਜ਼ਲ 90 ਰੁਪਏ ਪ੍ਰਤੀ ਲਿਟਰ 'ਤੇ ਪਹੁੰਚਦਾ ਦਿਸ ਰਿਹਾ ਹੈ। ਰਾਜਸਥਾਨ ਵਿਚ ਕਈ ਥਾਵਾਂ 'ਤੇ ਪੈਟਰੋਲ 100 ਰੁਪਏ ਪ੍ਰਤੀ ਲਿਟਰ ਤੋਂ ਉੱਪਰ ਵਿਕ ਰਿਹਾ ਹੈ।
ਪੰਜਾਬ 'ਚ ਪੈਟਰੋਲ, ਡੀਜ਼ਲ
ਹਿੰਦੁਸਤਾਨ ਪੈਟਰੋਲੀਅਮ ਅਨੁਸਾਰ, ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 96 ਰੁਪਏ 24 ਪੈਸੇ ਅਤੇ ਡੀਜ਼ਲ ਦੀ 88 ਰੁਪਏ 01 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 96 ਰੁਪਏ 70 ਪੈਸੇ, ਡੀਜ਼ਲ ਦੀ 88 ਰੁਪਏ 42 ਪੈਸੇ ਪ੍ਰਤੀ ਲਿਟਰ ਹੋ ਗਈ ਹੈ।
ਇਹ ਵੀ ਪੜ੍ਹੋ- ਸਰਕਾਰ ਇਨ੍ਹਾਂ ਸਕੀਮਾਂ 'ਤੇ ਘਟਾ ਸਕਦੀ ਹੈ ਵਿਆਜ, ਬਚਤ 'ਤੇ ਚੱਲੇਗੀ ਕੈਂਚੀ!
ਲੁਧਿਆਣਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 96 ਰੁਪਏ 68 ਪੈਸੇ ਤੇ ਡੀਜ਼ਲ ਦੀ 88 ਰੁਪਏ 40 ਪੈਸੇ ਪ੍ਰਤੀ ਲਿਟਰ 'ਤੇ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 96 ਰੁਪਏ 91 ਪੈਸੇ ਅਤੇ ਡੀਜ਼ਲ ਦੀ 88 ਰੁਪਏ 62 ਪੈਸੇ ਹੋ ਗਈ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 97 ਰੁਪਏ 22 ਪੈਸੇ ਅਤੇ ਡੀਜ਼ਲ ਦੀ 88 ਰੁਪਏ 90 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਪਠਾਨਕੋਟ ਵਿਚ ਪੈਟਰੋਲ 97.03 ਰੁਪਏ ਪ੍ਰਤੀ ਲਿਟਰ ਅਤੇ ਮੋਗਾ ਵਿਚ ਇਹ 97.04 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਚੁੱਕਾ ਹੈ।
ਇਹ ਵੀ ਪੜ੍ਹੋ- ਦਾਲਾਂ ਨੂੰ ਲੈ ਕੇ ਕਰਨੀ ਹੋਵੇਗੀ ਜੇਬ ਹੋਰ ਢਿੱਲੀ, ਲੱਗਣ ਵਾਲਾ ਹੈ ਇਹ ਝਟਕਾ
►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ