ਪੰਜਾਬ 'ਚ ਪੈਟਰੋਲ 90 ਰੁ: ਲਿਟਰ ਦੇ ਨੇੜੇ, ਡੀਜ਼ਲ ਦਾ ਮੁੱਲ 80 ਰੁ: ਤੋਂ ਪਾਰ

Thursday, Feb 11, 2021 - 04:38 PM (IST)

ਪੰਜਾਬ 'ਚ ਪੈਟਰੋਲ 90 ਰੁ: ਲਿਟਰ ਦੇ ਨੇੜੇ, ਡੀਜ਼ਲ ਦਾ ਮੁੱਲ 80 ਰੁ: ਤੋਂ ਪਾਰ

ਨਵੀਂ ਦਿੱਲੀ- ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਲਗਾਤਾਰ ਤੀਜੇ ਦਿਨ ਕੀਮਤਾਂ ਵਿਚ 30 ਪੈਸੇ ਤੱਕ ਦਾ ਵਾਧਾ ਕਰਨ ਮਗਰੋਂ 11 ਫਰਵਰੀ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਮਹਾਨਗਰਾਂ ਵਿਚ ਨਵੀਂ ਉਚਾਈ 'ਤੇ ਪੁੱਜ ਗਈਆਂ ਹਨ। ਪੈਟਰੋਲ ਦੀ ਕੀਮਤ ਵੀਰਵਾਰ ਨੂੰ 25 ਪੈਸੇ ਅਤੇ ਡੀਜ਼ਲ ਦੀ 25 ਪੈਸੇ ਪ੍ਰਤੀ ਲਿਟਰ ਤੱਕ ਵਧਾਈ ਗਈ ਹੈ। ਇਸ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 87.85 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ 78.03 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ।

ਮੁੰਬਈ ਵਿਚ ਪੈਟਰੋਲ 94.36 ਰੁਪਏ ਅਤੇ ਡੀਜ਼ਲ 84.94 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ। ਸਾਲ 2021 ਵਿਚ ਹੁਣ ਤੱਕ ਪੈਟਰੋਲ ਤੇ ਡੀਜ਼ਲ ਕੀਮਤਾਂ ਵਿਚ 15 ਵਾਰ ਵਾਧਾ ਹੋ ਚੁੱਕਾ ਹੈ, ਜਿਸ ਨਾਲ ਇਹ ਤਕਰੀਬਨ 4 ਰੁਪਏ ਮਹਿੰਗੇ ਹੋ ਚੁੱਕੇ ਹਨ।

PunjabKesari

ਉੱਥੇ ਹੀ, ਜਲੰਧਰ ਵਿਚ ਪੈਟਰੋਲ ਦੀ ਕੀਮਤ ਅੱਜ 88 ਰੁਪਏ 89 ਪੈਸੇ ਅਤੇ ਡੀਜ਼ਲ ਦੀ 79 ਰੁਪਏ 74 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 89 ਰੁਪਏ 51 ਪੈਸੇ ਅਤੇ ਡੀਜ਼ਲ ਦੀ 80 ਰੁਪਏ 31 ਪੈਸੇ ਹੋ ਗਈ। ਲੁਧਿਆਣਾ ਸ਼ਹਿਰ 'ਚ ਪੈਟਰੋਲ ਦੀ ਕੀਮਤ 89 ਰੁਪਏ 44 ਪੈਸੇ ਦਰਜ ਕੀਤੀ ਗਈ ਅਤੇ ਡੀਜ਼ਲ ਦੀ ਕੀਮਤ 80 ਰੁਪਏ 24 ਪੈਸੇ ਪ੍ਰਤੀ ਲਿਟਰ ਹੋ ਗਈ ਹੈ।

ਇਹ ਵੀ ਪੜ੍ਹੋ- DL ਸਣੇ ਗੱਡੀ ਨਾਲ ਸਬੰਧਤ 16 ਸੇਵਾਵਾਂ ਲਈ ਲਾਗੂ ਹੋਣ ਜਾ ਰਿਹੈ ਨਵਾਂ ਨਿਯਮ

ਪਟਿਆਲਾ 'ਚ ਪੈਟਰੋਲ ਦੀ ਕੀਮਤ 89 ਰੁਪਏ 32 ਪੈਸੇ ਅਤੇ ਡੀਜ਼ਲ ਦੀ ਕੀਮਤ 80 ਰੁਪਏ 13 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਮੋਹਾਲੀ 'ਚ ਪੈਟਰੋਲ ਦੀ ਕੀਮਤ 89 ਰੁਪਏ 80 ਪੈਸੇ ਅਤੇ ਡੀਜ਼ਲ ਦੀ 80 ਰੁਪਏ 57 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 84 ਰੁਪਏ 55 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 77 ਰੁਪਏ 74 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ।

ਇਹ ਵੀ ਪੜ੍ਹੋ- UK 'ਚ ਭਾਰਤ ਦੀ ਇਸ ਦਿੱਗਜ ਆਈ. ਟੀ. ਕੰਪਨੀ 'ਚ ਨੌਕਰੀ ਦਾ ਖੁੱਲ੍ਹਾ ਮੌਕਾ 

ਪੈਟਰੋਲ-ਡੀਜ਼ਲ ਕੀਮਤਾਂ 'ਚ ਲਗਾਤਾਰ ਵਾਧੇ ਨੂੰ ਲੈ ਕੇ ਕੁਮੈਂਟ ਬਾਕਸ 'ਚ ਦਿਓ ਟਿਪਣੀ


author

Sanjeev

Content Editor

Related News