ਲਗਾਤਾਰ ਦੂਜੇ ਦਿਨ ਮਿਲੀ ਰਾਹਤ, ਅੱਜ ਇੰਨਾ ਸਸਤਾ ਹੋਇਆ ਪੈਟਰੋਲ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ
Tuesday, Sep 15, 2020 - 10:13 AM (IST)
ਨਵੀਂ ਦਿਲੀ (ਵਾਰਤਾ) : ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (ਓ.ਐੱਮ.ਸੀ.) ਨੇ ਅੱਜ ਲਗਾਤਾਰ ਦੂਜੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦਾ ਮੁੱਲ 17 ਪੈਸੇ ਘੱਟ ਕੇ 81. 55 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ। ਜਦੋਂ ਕਿ ਡੀਜ਼ਲ 22 ਪੈਸੇ ਘੱਟ ਹੋ ਕੇ 72.56 ਰੁਪਏ ਪ੍ਰਤੀ ਲੀਟਰ 'ਤੇ ਗਿਆ ਹੈ।
ਪੈਟਰੋਲ 2 ਰੁਪਏ ਤਕ ਸਸਤਾ ਹੋ ਸਕਦਾ ਹੈ
ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆ ਗਈਆਂ ਹਨ ਅਤੇ ਰੁਪਏ ਦੀ ਮਜ਼ਬੂਤੀ ਵਧ ਗਈ ਹੈ। ਅਜਿਹੀ ਸਥਿਤੀ ਵਿਚ ਮਾਹਰ ਘਰੇਲੂ ਤੌਰ 'ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਗਿਰਾਵਟ ਦੀ ਭਵਿੱਖਬਾਣੀ ਕਰ ਰਹੇ ਹਨ। ਜੇ ਕਰੂਡ ਵਿਚ 20 ਪ੍ਰਤੀਸ਼ਤ ਕਮੀ ਆਉਂਦੀ ਹੈ, ਤਾਂ ਪੈਟਰੋਲ ਅਤੇ ਡੀਜ਼ਲ ਵਿਚ 5 ਪ੍ਰਤੀਸ਼ਤ ਦੀ ਕਮੀ ਆ ਸਕਦੀ ਹੈ। ਇਸ ਲਈ ਪੈਟਰੋਲ ਅਤੇ ਡੀਜ਼ਲ 2.5 ਤੋਂ 3 ਰੁਪਏ ਪ੍ਰਤੀ ਲੀਟਰ ਸਸਤਾ ਹੋ ਸਕਦਾ ਹੈ।
ਸ਼ਹਿਰ ਦਾ ਨਾਂ | ਪੈਟਰੋਲ/ਰੁਪਏ ਲਿਟਰ | ਡੀਜ਼ਲ/ਰੁਪਏ ਲਿਟਰ |
ਦਿੱਲੀ | 81.55 | 72.56 |
ਮੁੰਬਈ | 88.21 | 79.05 |
ਚੇਨੱਈ | 84.57 | 77.91 |
ਕੋਲਕਾਤਾ | 83.06 | 76.06 |
ਨੋਇਡਾ | 81.95 | 72.87 |
ਬੈਂਗਲੁਰੂ | 84.20 | 76.82 |
ਪਟਨਾ | 84.13 | 77.87 |
ਚੰਡੀਗੜ੍ਹ | 78.46 | 72.22 |
ਲਖਨਊ | 81.85 | 72.77 |
ਰਾਂਚੀ | 81.11 | 76.74 |
ਹਰ ਦਿਨ ਸਵੇਰੇ 6 ਵਜੇ ਬਦਲਦੀ ਹੈ ਕੀਮਤ
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਹਰ ਰੋਜ਼ ਸਵੇਰੇ 6 ਵਜੇ ਬਦਲੀ ਜਾਂਦੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਦੇਸ਼ੀ ਮੁਦਰਾ ਰੇਟਾਂ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 'ਤੇ ਨਿਰਭਰ ਕਰਦੀਆਂ ਹਨ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਖਰਚਿਆਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।
ਸਿਰਫ ਇਕ SMS ਦੇ ਜ਼ਰੀਏ ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਭਾਅ
ਤੁਸੀਂ ਆਪਣੇ ਸ਼ਹਿਰ ਦੇ ਪੈਟਰੋਲ-ਡੀਜ਼ਲ ਦੇ ਭਾਅ ਰੋਜ਼ਾਨਾ SMS ਦੇ ਜ਼ਰੀਏ ਵੀ ਚੈੱਕ ਕਰ ਸਕਦੇ ਹੋ। ਇੰਡੀਅਨ ਆਇਲ (IOC) ਦੇ ਉਪਭੋਗਤਾ RSP<ਡੀਲਰ ਕੋਡ> ਲਿਖ ਕੇ 9224992249 ਨੰਬਰ 'ਤੇ ਐਚ.ਪੀ.ਸੀ.ਐਲ. (HPCL) ਦੇ ਉਪਭੋਗਤਾ HPPRICE<ਡੀਲਰ ਕੋਡ > ਲਿਖ ਕੇ 9222201122 ਨੰਬਰ 'ਤੇ ਭੇਜ ਸਕਦੇ ਹੋ। ਬੀ.ਪੀ.ਸੀ.ਐਲ. ਉਪਭੋਗਤਾ RSP ਡੀਲਰ ਕੋਡ 9223112222 ਨੰਬਰ 'ਤੇ ਭੇਜ ਸਕਦੇ ਹਨ।