ਲਗਾਤਾਰ ਤੀਜੇ ਦਿਨ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਅੱਜ ਦੇ ਭਾਅ

Saturday, Jun 29, 2019 - 12:05 PM (IST)

ਨਵੀਂ ਦਿੱਲੀ—ਲਗਾਤਾਰ ਤੀਜੇ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਉਛਾਲ ਆਇਆ ਹੈ। ਸ਼ਨੀਵਾਰ ਨੂੰ ਪੈਟਰੋਲ 11 ਪੈਸੇ ਅਤੇ ਡੀਜ਼ਲ 10 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਸ਼ਨੀਵਾਰ ਨੂੰ ਪੈਟਰੋਲ 5 ਪੈਸੇ ਅਤੇ ਡੀਜ਼ਲ 6 ਪੈਸੇ ਮਹਿੰਗ ਹੋਇਆ ਸੀ। ਦੋ ਦਿਨਾਂ ਤੱਕ ਕੀਮਤ ਸਥਿਰ ਰਹਿਣ ਦੇ ਬਾਅਦ ਲਗਾਤਾਰ ਦੋ ਦਿਨਾਂ ਤੋਂ ਕੀਮਤ 'ਚ ਵਾਧਾ ਹੋ ਰਿਹਾ ਹੈ। ਆਖਿਰੀ ਵਾਰ 16 ਜੂਨ ਨੂੰ ਪੈਟਰੋਲ ਅਤੇ 20 ਜੂਨ ਨੂੰ ਡੀਜ਼ਲ ਸਸਤਾ ਹੋਇਆ ਸੀ। ਉਸ ਦੇ ਬਾਅਦ ਤੋਂ ਲਗਾਤਾਰ ਕੀਮਤ 'ਚ ਉਛਾਲ ਆਇਆ ਹੈ ਜਾਂ ਫਿਰ ਸਥਿਰ ਰਹੀ ਹੈ। 
ਮੈਟਰੋ ਸਿਟੀ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ  
ਸ਼ਨੀਵਾਰ ਨੂੰ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 70.28 ਰੁਪਏ ਅਤੇ ਡੀਜ਼ਲ ਦੀ ਕੀਮਤ 64.11 ਰੁਪਏ ਹੈ। ਮੁੰਬਈ 'ਚ ਪੈਟਰੋਲ 75.97 ਰੁਪਏ ਅਤੇ ਡੀਜ਼ਲ 67.22 ਰੁਪਏ, ਕੋਲਕਾਤਾ 'ਚ ਪੈਟਰੋਲ 72.54 ਰੁਪਏ ਅਤੇ ਡੀਜ਼ਲ 66.03 ਰੁਪਏ, ਚੇਨਈ 'ਚ ਪੈਟਰੋਲ 73.01 ਰੁਪਏ ਅਤੇ ਡੀਜ਼ਲ 67.81 ਰੁਪਏ, ਨੋਇਡਾ 'ਚ ਪੈਟਰੋਲ 70.21 ਰੁਪਏ ਅਤੇ ਡੀਜ਼ਲ 63.56 ਰੁਪਏ ਅਤੇ ਗੁਰੂਗ੍ਰਾਮ 'ਚ ਪੈਟਰੋਲ 70.74 ਰੁਪਏ ਅਤੇ ਡੀਜ਼ਲ 63.65 ਰੁਪਏ ਪ੍ਰਤੀ ਲੀਟਰ ਹੈ। 
ਆਉਣ ਵਾਲੇ ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਹੋਰ ਸਸਤਾ ਹੋ ਸਕਦਾ ਹੈ। ਸੂਤਰਾਂ ਦੇ ਹਵਾਲੇ ਨਾਲ ਖਬਰ ਹੈ ਕਿ ਪੈਟਰੋਲੀਅਮ ਨੂੰ ਵੀ ਜੀ.ਐੱਸ.ਟੀ. ਦੇ ਦਾਅਰੇ 'ਚ ਲਿਆਂਦਾ ਜਾਵੇਗਾ, ਜਿਸ ਨਾਲ ਇਸ ਦੀ ਕੀਮਤ 'ਚ ਭਾਰੀ ਕਟੌਤੀ ਦੇਖਣ ਨੂੰ ਮਿਲ ਸਕਦੀ ਹੈ। 


Aarti dhillon

Content Editor

Related News