ਲਗਾਤਾਰ ਪੰਜਵੇਂ ਦਿਨ ਮਹਿੰਗੇ ਹੋਏ ਪੈਟਰੋਲ ਅਤੇ ਡੀਜ਼ਲ, ਜਾਣੋ ਅੱਜ ਦਾ ਭਾਅ

Tuesday, Nov 24, 2020 - 01:26 PM (IST)

ਨਵੀਂ ਦਿੱਲੀ (ਵਾਰਤਾ) - ਕੌਰੋਨਾ ਵਾਇਰਸ ਦੇ ਟੀਕੇ ਦੀ ਖੁਸ਼ਖਬਰੀ ਦੇ ਦੌਰਾਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀਆਂ ਤੇਜ਼ ਕੀਮਤਾਂ ਕਾਰਨ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਮੰਗਲਵਾਰ ਨੂੰ ਲਗਾਤਾਰ ਪੰਜਵੇਂ ਦਿਨ ਮੰਗਲਵਾਰ ਨੂੰ ਤੇਜ਼ੀ ਦਰਜ ਕੀਤੀ ਗਈ। ਬ੍ਰੈਂਟ ਕਰੂਡ ਪ੍ਰਤੀ ਬੈਰਲ 45 ਡਾਲਰ 'ਤੇ ਪਹੁੰਚ ਗਿਆ ਹੈ ਅਤੇ ਇਸ ਦੀਆਂ ਕੀਮਤਾਂ ਨੂੰ ਹੋਰ ਮਜ਼ਬੂਤ ​​ਕਰਨ ਦੀ ਪ੍ਰਬਲ ਸੰਭਾਵਨਾ ਹੈ। 20 ਨਵੰਬਰ ਨੂੰ 48 ਦਿਨਾਂ ਤਕ ਸਥਿਰ ਰਹਿਣ ਤੋਂ ਬਾਅਦ ਪਹਿਲੀ ਵਾਰ ਦੋਵੇਂ ਈਂਧਣ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤਾ ਗਿਆ। ਸਰਵਜਨਕ ਖੇਤਰ ਦੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਅਨੁਸਾਰ ਡੀਜ਼ਲ ਅੱਜ 16 ਪੈਸੇ ਅਤੇ ਪੈਟਰੋਲ 06 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਦਿੱਲੀ ਵਿਚ ਪੈਟਰੋਲ 81.59 ਰੁਪਏ ਜਦੋਂ ਕਿ ਡੀਜ਼ਲ 71.41 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਵਪਾਰਕ ਸ਼ਹਿਰ ਮੁੰਬਈ 'ਚ ਪੈਟਰੋਲ 88.29 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 77.90 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ। ਕੋਲਕਾਤਾ ਵਿਚ ਪੈਟਰੋਲ 83.15 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 74.98 ਰੁਪਏ ਪ੍ਰਤੀ ਲੀਟਰ ਹੋ ਗਿਆ। ਚੇਨਈ ਵਿਚ ਪੈਟਰੋਲ ਦੀ ਕੀਮਤ 84.64 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 76.88 ਰੁਪਏ ਪ੍ਰਤੀ ਲੀਟਰ ਰਹੀ। ਪਿਛਲੇ ਪੰਜ ਦਿਨਾਂ ਵਿਚ ਡੀਜ਼ਲ 95 ਪੈਸੇ ਅਤੇ ਪੈਟਰੋਲ 53 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਆਈਓਸੀਐਲ ਅਨੁਸਾਰ ਅੱਜ ਦੇਸ਼ ਦੇ ਚਾਰ ਵੱਡੇ ਮਹਾਨਗਰਾਂ ਵਿਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਹੇਠ ਲਿਖੇ ਅਨੁਸਾਰ ਹੈ। 

ਇਹ ਵੀ ਪੜ੍ਹੋ-  ਚੀਨੀ ਕੰਪਨੀ Xpeng ਨੇ ਚੋਰੀ ਕੀਤੇ ਟੈਸਲਾ ਅਤੇ ਐਪਲ ਦੇ ਕੋਡ : ਏਲਨ ਮਸਕ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲੀਟਰ ਰੁਪਿਆ ਵਿਚ

ਸ਼ਹਿਰ       ਡੀਜ਼ਲ       ਪੈਟਰੋਲ

ਦਿੱਲੀ       71.41       81.59
ਮੁੰਬਈ      77.90       88.29 
ਕੋਲਕਾਤਾ  74.98       83.15
ਚੇਨਈ      76.88       84.64 

ਇਹ ਵੀ ਪੜ੍ਹੋ- ਸਾਲ 2024 ਵਿਚ ਨਹੀਂ ਪਾਈ ਵੋਟ ਤਾਂ ਬੈਂਕ ਖਾਤੇ ਵਿਚੋਂ ਕੱਟੇ ਜਾਣਗੇ 350 ਰੁਪਏ! ਜਾਣੋ ਕੀ ਹੈ ਮਾਮਲਾ


Harinder Kaur

Content Editor

Related News