ਵੱਡਾ ਝਟਕਾ! ਪੈਟਰੋਲ 40 ਪੈਸੇ, ਡੀਜ਼ਲ 20 ਪੈਸੇ ਹੋਇਆ ਮਹਿੰਗਾ
Tuesday, May 13, 2025 - 06:44 PM (IST)

ਕੋਲਕਾਤਾ (ਭਾਸ਼ਾ) - ਤੇਲ ਮਾਰਕੀਟਿੰਗ ਕੰਪਨੀਆਂ ਦੇ ਈਂਧਨ ਦੀ ਮੂਲ ਕੀਮਤ ’ਚ ਮੁੜ ਸਮਾਂਯੋਜਨ ਤੋਂ ਬਾਅਦ ਕੋਲਕਾਤਾ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਮਾਮੂਲੀ ਵਾਧਾ ਵੇਖਿਆ ਗਿਆ। ਇਸ ਸੋਧ ਨਾਲ 12 ਮਈ ਤੋਂ ਸ਼ਹਿਰ ’ਚ ਪੈਟਰੋਲ ਦੀ ਕੀਮਤ 105.41 ਰੁਪਏ ਅਤੇ ਡੀਜ਼ਲ ਦੀ ਕੀਮਤ 92.02 ਰੁਪਏ ਪ੍ਰਤੀ ਲਿਟਰ ਹੋ ਗਈ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ 24-23-22-18 ਕੈਰੇਟ Gold ਦੀ ਕੀਮਤ
ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਪੜ੍ਹਾਈ ਲਈ ਸਰਕਾਰ ਦੇਵੇਗੀ ਪੈਸਾ! ਜਾਣੋ ਵਿਦਿਆਰਥੀਆਂ ਲਈ ਉਪਲਬਧ ਸਿੱਖਿਆ ਕਰਜ਼ਾ ਯੋਜਨਾਵਾਂ ਬਾਰੇ
ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀ ਦੇ ਅਧਿਕਾਰੀ ਨੇ ਕਿਹਾ, ‘‘ਪੈਟਰੋਲ ਦੀ ਕੀਮਤ ’ਚ 40 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ, ਜਦੋਂਕਿ ਡੀਜ਼ਲ 20 ਪੈਸੇ ਪ੍ਰਤੀ ਲਿਟਰ ਮਹਿੰਗਾ ਹੋਇਆ ਹੈ। ਹਾਲਾਂਕਿ, ਇਸ ਦੇ ਉਲਟ ਪਟਨਾ ’ਚ ਡੀਜਲ ਦੀ ਕੀਮਤ ’ਚ 60 ਪੈਸੇ ਪ੍ਰਤੀ ਲਿਟਰ ਦੀ ਗਿਰਾਵਟ ਵੇਖੀ ਗਈ, ਜਦੋਂਕਿ ਹੋਰ ਪੂਰਬੀ ਰਾਜਾਂ ’ਚ ਈਂਧਨ ਦੀਆਂ ਕੀਮਤਾਂ ਜਿਉਂ ਦੀਆਂ ਤਿਉਂ ਰਹੀਆਂ।
ਇਹ ਵੀ ਪੜ੍ਹੋ : Gold ਨੂੰ ਲੈ ਕੇ ਆਈ ਵੱਡੀ ਖ਼ਬਰ, ਅਮਰੀਕਾ-ਚੀਨ ਵਪਾਰ ਸਮਝੌਤੇ ਤੋਂ ਬਾਅਦ ਮੂੰਹ ਭਾਰ ਡਿੱਗੀਆਂ ਕੀਮਤਾਂ
ਮੂਲ ਕੀਮਤ (ਕੇਂਦਰੀ ਅਤੇ ਰਾਜ ਟੈਕਸਾਂ ਨੂੰ ਜੋੜਨ ਤੋਂ ਪਹਿਲਾਂ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਨਿਰਧਾਰਿਤ ਬੈਂਚਮਾਰਕ ਦੇ ਰੂਪ ’ਚ ਕਾਰਜ ਕਰਦੀ ਹੈ) ਦੀ ਸਮੇਂ-ਸਮੇਂ ’ਤੇ ਸਮੀਖਿਆ ਕੀਤੀ ਜਾਂਦੀ ਹੈ ਅਤੇ ਵੱਖ-ਵੱਖ ਸੰਚਾਲਨ ਅਤੇ ਲਾਜੀਕਲ ਕਾਰਕਾਂ ਦੇ ਆਧਾਰ ’ਤੇ ਸਮਾਯੋਜਿਤ ਕੀਤੀ ਜਾਂਦੀ ਹੈ। ਹਾਲਾਂਕਿ, ਅਜਿਹੇ ਬਦਲਾਅ ਆਮ ਤੌਰ ’ਤੇ ਮਾਮੂਲੀ ਹੁੰਦੇ ਹਨ ਪਰ ਉਹ ਖਪਤਕਾਰਾਂ ਵੱਲੋਂ ਭੁਗਤਾਨ ਕੀਤੇ ਜਾਣ ਵਾਲੇ ਈਂਧਨ ਦੇ ਪ੍ਰਚੂਨ ਮੁੱਲ ਨੂੰ ਸਿੱਧੇ ਪ੍ਰਭਾਵਿਤ ਕਰਦੇ ਹਨ।
ਇਹ ਵੀ ਪੜ੍ਹੋ : ਆਪਣੀ ਪਤਨੀ ਦੇ ਨਾਂ 'ਤੇ ਕਰਵਾਓ ਘਰ ਦੀ ਰਜਿਸਟਰੀ, ਲੱਖਾਂ ਦੀ ਬਚਤ ਸਮੇਤ ਹੋਣਗੇ ਕਈ ਫ਼ਾਇਦੇ
ਇਹ ਨਵਾਂ ਵਾਧਾ ਅਜਿਹੇ ਸਮੇਂ ’ਚ ਹੋਇਆ ਹੈ, ਜਦੋਂ ਕੌਮਾਂਤਰੀ ਕੱਚੇ ਤੇਲ ਦੀਆਂ ਕੀਮਤਾਂ ਮੁਕਾਬਲਤਨ ਸਥਿਰ ਰਹੀਆਂ ਹਨ ਅਤੇ ਖਪਤਕਾਰ ਮਹਿੰਗਾਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਇਹ ਵੀ ਪੜ੍ਹੋ : 1 ਜੂਨ ਤੋਂ ਬਦਲ ਜਾਣਗੇ ਨਕਦੀ ਲੈਣ-ਦੇਣ, ATM ਦੀ ਵਰਤੋਂ ਅਤੇ Minnimum balance ਰੱਖਣ ਦੇ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8