ਗੁਜਰਾਤ ''ਚ ਪੈਟਰੋਲ, ਡੀਜ਼ਲ ਕੀਮਤਾਂ ''ਚ ਦੋ ਰੁਪਏ ਦਾ ਵਾਧਾ

Monday, Jun 15, 2020 - 07:34 PM (IST)

ਗੁਜਰਾਤ ''ਚ ਪੈਟਰੋਲ, ਡੀਜ਼ਲ ਕੀਮਤਾਂ ''ਚ ਦੋ ਰੁਪਏ ਦਾ ਵਾਧਾ

ਅਹਿਮਦਾਬਾਦ— ਗੁਜਰਾਤ ਸਰਕਾਰ ਨੇ ਸੋਮਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕਰਨ ਦਾ ਐਲਾਨ ਕੀਤਾ।

ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਕਿਹਾ ਕਿ ਨਵੀਆਂ ਦਰਾਂ ਅੱਜ ਅੱਧੀ ਰਾਤ ਤੋਂ ਲਾਗੂ ਹੋਣਗੀਆਂ। ਪਟੇਲ ਕੋਲ ਵਿੱਤ ਵਿਭਾਗ ਵੀ ਹੈ।
ਗੁਜਰਾਤ 'ਚ ਇਸ ਸਮੇਂ ਪੈਟਰੋਲ ਦੀ ਕੀਮਤ 71.88 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ 70.12 ਰੁਪਏ ਪ੍ਰਤੀ ਲਿਟਰ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, ''ਇਹ ਕਦਮ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਗੂ ਲਾਕਡਾਊਨ ਕਾਰਨ ਸੂਬੇ ਦੇ ਮਾਲੀਏ 'ਚ ਭਾਰੀ ਕਮੀ ਹੋਣ ਕਾਰਨ ਚੁੱਕਿਆ ਜਾ ਰਿਹਾ ਹੈ।''


author

Sanjeev

Content Editor

Related News