4 ਦਿਨਾਂ ''ਚ ਪੈਟਰੋਲ 2.14 ਰੁਪਏ ਹੋਇਆ ਮਹਿੰਗਾ, ਡੀਜ਼ਲ ਦੀਆਂ ਕੀਮਤਾਂ ''ਚ ਵੀ ਉਛਾਲ ਜਾਰੀ

06/10/2020 11:55:34 AM

ਨਵੀਂ ਦਿੱਲੀ (ਵਾਰਤਾ) : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਚੌਥੇ ਦਿਨ ਬੁੱਧਵਾਰ ਨੂੰ ਤੇਜ਼ ਵਾਧਾ ਹੋਇਆ, ਜਿਸ ਨਾਲ ਚਾਰ ਦਿਨ ਵਿਚ ਇਨ੍ਹਾਂ ਦੇ ਮੁੱਲ 3 ਫ਼ੀਸਦੀ ਵੱਧ ਗਏ ਹਨ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ ਅੱਜ 40 ਪੈਸੇ ਵੱਧ ਕੇ 73.40 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ। ਪਿਛਲੇ 4 ਦਿਨ ਵਿਚ ਪੈਟਰੋਲ 2.14 ਰੁਪਏ ਪ੍ਰਤੀ ਲਿਟਰ ਯਾਨੀ 3 ਫ਼ੀਸਦੀ ਮਹਿੰਗਾ ਹੋ ਚੁੱਕਾ ਹੈ। ਦਿੱਲੀ ਵਿਚ ਡੀਜ਼ਲ 45 ਪੈਸੇ ਮਹਿੰਗਾ ਹੋ ਕੇ 71.62 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ।

4 ਦਿਨਾਂ ਵਿਚ ਇਸ ਦੇ ਮੁੱਲ 2.23 ਰੁਪਏ ਯਾਨੀ 3.21 ਫ਼ੀਸਦੀ ਵਧੇ ਹਨ। ਪੈਟਰੋਲ ਦੀ ਕੀਮਤ ਮੁੰਬਈ ਵਿਚ ਅੱਜ 39 ਪੈਸੇ ਵੱਧ ਕੇ 80.40 ਰੁਪਏ, ਚੇਨੱਈ ਵਿਚ 35 ਪੈਸੇ ਵੱਧ ਕੇ 77.43 ਰੁਪਏ ਅਤੇ ਕੋਲਕਾਤਾ ਵਿਚ 38 ਪੈਸੇ ਵੱਧ ਕੇ 75.36 ਰੁਪਏ ਪ੍ਰਤੀ ਲਿਟਰ ਹੋ ਗਈ। ਡੀਜ਼ਲ ਕੋਲਕਾਤਾ ਵਿਚ 62 ਪੈਸੇ ਮਹਿੰਗਾ ਹੋ ਕੇ 67.63 ਰੁਪਏ, ਮੁੰਬਈ ਵਿਚ 43 ਪੈਸੇ ਮਹਿੰਗਾ ਹੋ ਕੇ 70.35 ਰੁਪਏ ਅਤੇ ਚੇਨੱਈ ਵਿਚ 39 ਪੈਸੇ ਦੇ ਵਾਧੇ ਨਾਲ 70.13 ਰੁਪਏ ਪ੍ਰਤੀ ਲਿਟਰ ਵਿਕਿਆ।


cherry

Content Editor

Related News