ਪੈਨਸ਼ਨਰਾਂ ਦੀ ਲਾਟਰੀ ਲੱਗੀ! DR ਵਧ ਕੇ ਹੋਇਆ 483%, ਜਾਣੋ ਕਦੋਂ ਤੋਂ ਮਿਲੇਗਾ ਫਾਇਦਾ
Tuesday, May 26, 2026 - 04:41 PM (IST)
ਬਿਜ਼ਨੈੱਸ ਡੈਸਕ : 8ਵੇਂ ਤਨਖਾਹ ਕਮਿਸ਼ਨ (8th Pay Commission) ਦੀਆਂ ਚਰਚਾਵਾਂ ਦੇ ਵਿਚਕਾਰ ਕੇਂਦਰ ਸਰਕਾਰ ਨੇ 5ਵੇਂ ਕੇਂਦਰੀ ਤਨਖਾਹ ਕਮਿਸ਼ਨ (5th CPC) ਦੇ ਤਹਿਤ ਆਉਣ ਵਾਲੇ ਪੈਨਸ਼ਨਰਾਂ ਅਤੇ CPF ਲਾਭਪਾਤਰੀਆਂ ਲਈ ਵੱਡੀ ਖੁਸ਼ਖਬਰੀ ਦਿੱਤੀ ਹੈ। ਸਰਕਾਰ ਨੇ ਮਹਿੰਗਾਈ ਰਾਹਤ (Dearness Relief - DR) ਦੀਆਂ ਦਰਾਂ ਵਿੱਚ ਭਾਰੀ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਕੁਝ ਸ਼੍ਰੇਣੀਆਂ ਵਿੱਚ DR ਵਧ ਕੇ 483% ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਬੈਂਕ 'ਚ 8.70 ਕਰੋੜ ਦੀ ਚੋਰੀ ਕਰਕੇ ਖ਼ਰੀਦੇ ਆਲੀਸ਼ਾਨ ਬੰਗਲਾ ਤੇ ਕਾਰਾਂ, ਇੰਝ ਖੁੱਲ੍ਹਿਆ ਭੇਤ
ਸਰਕਾਰ ਵੱਲੋਂ ਜਾਰੀ ਕੀਤੇ ਗਏ ਦਫ਼ਤਰੀ ਮੈਮੋਰੰਡਮ (OM) ਅਨੁਸਾਰ, ਨਵੀਆਂ ਦਰਾਂ ਦੋ ਪੜਾਵਾਂ ਵਿੱਚ ਲਾਗੂ ਹੋਣਗੀਆਂ।
1 ਜੁਲਾਈ 2025 ਤੋਂ: DR ਦੀ ਦਰ 474% ਹੋਵੇਗੀ।
1 ਜਨਵਰੀ 2026 ਤੋਂ: DR ਦੀ ਦਰ ਵਧ ਕੇ 483% ਹੋ ਜਾਵੇਗੀ।
ਇਹ ਵੀ ਪੜ੍ਹੋ : Canada-USA 'ਚ ਪੜ੍ਹਣ ਦਾ ਸੁਪਨਾ ਹੋਇਆ ਮਹਿੰਗਾ, ਇਹ ਦੇਸ਼ ਬਣੇ ਵਿਦਿਆਰਥੀਆਂ ਦੀ ਪਹਿਲੀ ਪਸੰਦ
ਇਹ ਵਾਧਾ ਖਾਸ ਤੌਰ 'ਤੇ ਉਨ੍ਹਾਂ ਪੈਨਸ਼ਨਰਾਂ ਲਈ ਹੈ ਜੋ ਅਜੇ ਵੀ 5ਵੇਂ ਤਨਖਾਹ ਕਮਿਸ਼ਨ ਦੇ ਤਨਖਾਹ ਸਕੇਲ ਜਾਂ ਐਕਸ-ਗ੍ਰੇਸ਼ੀਆ (ex-gratia) ਢਾਂਚੇ ਦੇ ਤਹਿਤ ਲਾਭ ਲੈ ਰਹੇ ਹਨ।
ਕਿੰਨ੍ਹਾਂ ਨੂੰ ਮਿਲੇਗਾ ਇਸ ਦਾ ਫਾਇਦਾ?
ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ (DoP&PW) ਵੱਲੋਂ 22 ਮਈ 2026 ਨੂੰ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਇਸ ਵਾਧੇ ਦਾ ਲਾਭ ਹੇਠ ਲਿਖੀਆਂ ਸ਼੍ਰੇਣੀਆਂ ਨੂੰ ਮਿਲੇਗਾ:
ਪੁਰਾਣੇ CPF ਲਾਭਪਾਤਰੀ: ਉਹ ਲਾਭਪਾਤਰੀ ਜੋ 18 ਨਵੰਬਰ 1960 ਤੋਂ 31 ਦਸੰਬਰ 1985 ਦੇ ਵਿਚਕਾਰ ਸੇਵਾਮੁਕਤ ਹੋਏ ਸਨ।
ਐਕਸ-ਗ੍ਰੇਸ਼ੀਆ ਪ੍ਰਾਪਤਕਰਤਾ: ਗਰੁੱਪ A, B, C ਅਤੇ D ਸ਼੍ਰੇਣੀਆਂ ਦੇ ਉਹ ਲਾਭਪਾਤਰੀ ਜਿਨ੍ਹਾਂ ਨੂੰ ਮੌਜੂਦਾ ਸਮੇਂ ਵਿੱਚ ਬੁਨਿਆਦੀ ਐਕਸ-ਗ੍ਰੇਸ਼ੀਆ ਮਿਲ ਰਹੀ ਹੈ।
ਇਹ ਵੀ ਪੜ੍ਹੋ : 8th Pay Commission: ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸੈਲਰੀ ਅਤੇ ਇੰਕਰੀਮੈਂਟ 'ਚ ਹੋ ਸਕਦੇ ਹਨ ਵੱਡੇ ਬਦਲਾਅ
483% DR ਦਾ ਅਸਲ ਮਤਲਬ ਕੀ ਹੈ?
ਹਾਲਾਂਕਿ 483% ਦੀ ਅੰਕੜਾ ਸੁਣਨ ਵਿੱਚ ਬਹੁਤ ਵੱਡਾ ਲੱਗਦਾ ਹੈ, ਪਰ ਸਰੋਤਾਂ ਅਨੁਸਾਰ ਇਸ ਦੀ ਗਣਨਾ 5ਵੇਂ ਤਨਖਾਹ ਕਮਿਸ਼ਨ ਦੇ ਪੁਰਾਣੇ ਢਾਂਚੇ 'ਤੇ ਅਧਾਰਤ ਹੈ। ਉਸ ਸਮੇਂ ਬੁਨਿਆਦੀ ਪੈਨਸ਼ਨ (Basic Amount) ਕਾਫੀ ਘੱਟ ਹੁੰਦੀ ਸੀ, ਜਿਸ ਕਾਰਨ ਫੀਸਦੀ ਜ਼ਿਆਦਾ ਦਿਖਾਈ ਦੇ ਰਹੀ ਹੈ। ਫਿਰ ਵੀ, ਇਸ ਫੈਸਲੇ ਨਾਲ ਹਜ਼ਾਰਾਂ ਪੁਰਾਣੇ ਪੈਨਸ਼ਨਰਾਂ ਦੀ ਮਹੀਨਾਵਾਰ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਉਨ੍ਹਾਂ ਨੂੰ ਬਕਾਇਆ (Arrears) ਵੀ ਮਿਲ ਸਕਦਾ ਹੈ।
ਇਹ ਵੀ ਪੜ੍ਹੋ : ਸਾਵਧਾਨ! ਨੌਕਰੀ ਲਈ ਇੰਟਰਵਿਊ 'ਚ AI ਦੀ ਵਰਤੋਂ ਪਵੇਗੀ ਮਹਿੰਗੀ, ਭਾਰਤੀ ਕੰਪਨੀਆਂ ਨੇ ਲੱਭ ਲਿਆ ਤੋੜ
8ਵੇਂ ਤਨਖਾਹ ਕਮਿਸ਼ਨ ਲਈ ਸੰਕੇਤ
ਮਾਹਰਾਂ ਦਾ ਮੰਨਣਾ ਹੈ ਕਿ ਪੁਰਾਣੇ ਪੈਨਸ਼ਨ ਢਾਂਚੇ ਵਿੱਚ ਇਹ ਸੋਧ ਇਸ ਗੱਲ ਦਾ ਸੰਕੇਤ ਹੈ ਕਿ ਸਰਕਾਰ ਪੈਨਸ਼ਨ ਸੁਧਾਰਾਂ ਅਤੇ ਸੇਵਾਮੁਕਤੀ ਦੇ ਲਾਭਾਂ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਇਹ ਅਜਿਹੇ ਸਮੇਂ ਆਇਆ ਹੈ ਜਦੋਂ ਦੇਸ਼ ਭਰ ਵਿੱਚ 8ਵੇਂ ਤਨਖਾਹ ਕਮਿਸ਼ਨ, ਫਿਟਮੈਂਟ ਫੈਕਟਰ ਅਤੇ ਪੈਨਸ਼ਨ ਰਿਵੀਜ਼ਨ ਨੂੰ ਲੈ ਕੇ ਚਰਚਾ ਤੇਜ਼ ਹੈ।
ਇਹ ਵੀ ਪੜ੍ਹੋ : 31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਇਹ ਵੀ ਪੜ੍ਹੋ : ਦੇਸ਼ ਦੇ ਮੰਦਿਰਾਂ ਦਾ ਸੋਨਾ ਵੇਚਣ ਜਾ ਰਹੀ ਸਰਕਾਰ? ਵਿੱਤ ਮੰਤਰਾਲੇ ਨੇ ਦਿੱਤੀ ਪੂਰੀ ਜਾਣਕਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
