223.23 ਗੀਗਾਵਾਟ ਦੇ ਆਲ ਟਾਈਮ ਉੱਚ ਪੱਧਰ ’ਤੇ ਪਹੁੰਚੀ ਬਿਜਲੀ ਦੀ ਵੱਧ ਤੋਂ ਵੱਧ ਮੰਗ

Monday, Jun 12, 2023 - 10:18 AM (IST)

223.23 ਗੀਗਾਵਾਟ ਦੇ ਆਲ ਟਾਈਮ ਉੱਚ ਪੱਧਰ ’ਤੇ ਪਹੁੰਚੀ ਬਿਜਲੀ ਦੀ ਵੱਧ ਤੋਂ ਵੱਧ ਮੰਗ

ਨਵੀਂ ਦਿੱਲੀ (ਭਾਸ਼ਾ)– ਬਿਜਲੀ ਦੀ ਵੱਧ ਤੋਂ ਵੱਧ ਮੰਗ (ਇਕ ਦਿਨ ਵਿਚ ਪੂਰੀ ਕੀਤੀ ਗਈ ਵੱਧ ਤੋਂ ਵੱਧ ਸਪਲਾਈ) 9 ਜੂਨ ਨੂੰ 223.23 ਗੀਗਾਵਾਟ ਦੇ ਆਲ ਟਾਈਮ ਉੱਚ ਪੱਧਰ ’ਤੇ ਪਹੁੰਚ ਗਈ। ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਬੇਮੌਸਮੀ ਮੀਂਹ ਦਾ ਬਿਜਲੀ ਦੀ ਖਪਤ ’ਤੇ ਅਸਰ ਹੁਣ ਘੱਟ ਹੋ ਰਿਹਾ ਹੈ। ਬਿਜਲੀ ਮੰਤਰਾਲਾ ਦਾ ਅਨੁਮਾਨ ਸੀ ਕਿ ਸਿਰਫ਼ ਅਪ੍ਰੈਲ ਵਿਚ ਬਿਜਲੀ ਦੀ ਮੰਗ ਆਸਾਨੀ ਨਾਲ 229 ਗੀਗਾਵਾਟ ਦੇ ਪੱਧਰ ਨੂੰ ਛੂਹ ਲਵੇਗੀ।

ਇਸ ਸਬੰਧ ਵਿੱਚ ਮਾਹਿਰਾਂ ਦਾ ਕਹਿਣਾ ਹੈ ਕਿ ਬੇਮੌਸਮੀ ਮੀਂਹ ਨੇ ਮੰਗ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਗਰਮੀਆਂ ਦੌਰਾਨ ਤਾਪਮਾਨ ਘਟਣ ਨਾਲ ਠੰਡਕ ਦੇਣ ਵਾਲੇ ਏਅਰ ਕੰਡੀਸ਼ਨਰ (ਏ. ਸੀ.) ਵਰਗੇ ਉਪਕਰਣਾਂ ਦੀ ਵਰਤੋਂ ਘੱਟ ਹੋਈ ਹੈ। ਬਿਜਲੀ ਮੰਤਰਾਲਾ ਨੇ ਪਹਿਲਾਂ ਤੋਂ ਕਦਮ ਚੁੱਕਦੇ ਹੋਏ ਸਾਰੇ ਇੰਪੋਰਟਿਡ ਕੋਲਾ ਆਧਾਰਿਤ ਬਿਜਲੀ ਪਲਾਂਟਾਂ ਨੂੰ 16 ਮਾਰਚ ਤੋਂ 15 ਜੂਨ ਤਕ ਪੂਰੀ ਸਮਰੱਥਾ ਨਾਲ ਆਪ੍ਰੇਸ਼ਨ ਚਲਾਉਣ ਲਈ ਕਿਹਾ ਸੀ, ਜਿਸ ਨਾਲ ਬਿਜਲੀ ਦੀ ਮੰਗ ਵਿਚ ਆਏ ਉਛਾਲ ਨੂੰ ਪੂਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਮੰਤਰਾਲਾ ਨੇ ਘਰੇਲੂ ਕੋਲਾ ਆਧਾਰਤ ਤਾਪ ਬਿਜਲੀ ਘਰਾਂ ਨੂੰ ਖੁਸ਼ਕ ਈਂਧਨ ਦੀ ਕਿਸੇ ਵੀ ਕਮੀ ਤੋਂ ਬਚਣ ਲਈ ਮਿਸ਼ਰਣ ਨੂੰ ਕੋਲੇ ਦੀ ਦਰਾਮਦ ਕਰਨ ਲਈ ਕਿਹਾ ਸੀ। 

ਸਰਕਾਰੀ ਅੰਕੜਿਆਂ ਅਨੁਸਾਰ ਇਸ ਸਾਲ ਅਪ੍ਰੈਲ ਵਿਚ ਬਿਜਲੀ ਦੀ ਵੱਧ ਤੋਂ ਵੱਧ ਮੰਗ 215.97 ਗੀਗਾਵਾਟ ਅਤੇ ਮਈ ਵਿਚ 221.34 ਗੀਗਾਵਾਟ ਸੀ। ਅਪ੍ਰੈਲ ਵਿਚ ਬਿਜਲੀ ਦੀ ਕਮੀ ਸਿਰਫ਼ 170 ਮੈਗਾਵਾਟ ਅਤੇ ਮਈ ਵਿਚ 23 ਮੈਗਾਵਾਟ ਸੀ। ਮਾਹਿਰਾਂ ਨੇ ਕਿਹਾ ਕਿ ਇਹ ਕਮੀ ਮਾਮੂਲੀ ਹੈ, ਜਿਸ ਦੀ ਵਜ੍ਹਾ ਤਕਨੀਕੀ ਹੋ ਸਕਦੀ ਹੈ। ਮਾਰਚ ਵਿਚ ਬਿਜਲੀ ਦੀ ਖਪਤ ਘਟੀ ਸੀ, ਜਦੋਂਕਿ ਅਪ੍ਰੈਲ ਵਿਚ ਇਹ ਸਥਿਰ ਰਹੀ ਸੀ। ਮਈ ਵਿਚ ਇਸ ਵਿਚ ਫਿਰ ਗਿਰਾਵਟ ਆਈ, ਜਿਸ ਦੀ ਵਜ੍ਹਾ ਬੇਮੌਸਮੀ ਮੀਂਹ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਜੂਨ ਵਿਚ ਬਿਜਲੀ ਖਪਤ ਦਾ ਵਾਧਾ ਸੁਸਤ ਰਹਿ ਸਕਦਾ ਹੈ।


author

rajwinder kaur

Content Editor

Related News