ਇਮਰਾਨ ਸਰਕਾਰ ਦੀ ਵੱਡੀ ਹਰੀ ਝੰਡੀ, ਭਾਰਤ ਨਾਲ ਸ਼ੁਰੂ ਹੋ ਸਕਦਾ ਹੈ ਵਪਾਰ

Wednesday, Mar 31, 2021 - 04:03 PM (IST)

ਇਮਰਾਨ ਸਰਕਾਰ ਦੀ ਵੱਡੀ ਹਰੀ ਝੰਡੀ, ਭਾਰਤ ਨਾਲ ਸ਼ੁਰੂ ਹੋ ਸਕਦਾ ਹੈ ਵਪਾਰ

ਨਵੀਂ ਦਿੱਲੀ- ਭਾਰਤ ਅਤੇ ਪਾਕਿਸਤਾਨ ਵਿਚਕਾਰ ਵਪਾਰ ਨੂੰ ਲੈ ਕੇ ਇਮਰਾਨ ਖਾਨ ਦੇ ਮੰਤਰੀ ਮੰਡਲ ਨੇ ਵੱਡਾ ਫ਼ੈਸਲਾ ਕੀਤਾ ਹੈ। ਖ਼ਬਰਾਂ ਹਨ ਕਿ ਮੰਤਰੀ ਮੰਡਲ ਨੇ ਭਾਰਤ ਨਾਲ ਵਪਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਕਪਾਹ ਤੇ ਸੂਤੀ ਧਾਗਾ ਦਰਾਮਦ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਪਾਕਿਸਤਾਨੀ ਮੀਡੀਆ ਦੀ ਮੰਨੀਏ ਤਾਂ ਇਮਰਾਨ ਸਰਕਾਰ ਖੰਡ ਨੂੰ ਲੈ ਕੇ ਵੀ ਜਲਦ ਫ਼ੈਸਲਾ ਲੈ ਸਕਦੀ ਹੈ ਅਤੇ ਭਾਰਤ ਤੋਂ ਦਰਾਮਦ 'ਤੇ ਮੁਹਰ ਲਾ ਸਕਦੀ ਹੈ।

ਭਾਰਤ ਕਪਾਹ ਦੇ ਮਾਮਲੇ ਵਿਚ ਵਿਸ਼ਵ ਦਾ ਸਭ ਤੋਂ ਵੱਡਾ ਤੇ ਖੰਡ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ। ਭਾਰਤ ਤੋਂ ਖੰਡ ਦਰਾਮਦ ਕਰਨ ਨਾਲ ਪਾਕਿਸਤਾਨ ਨੂੰ ਮਹਿੰਗਾਈ ਘਟਾਉਣ ਵਿਚ ਮਦਦ ਮਿਲੇਗੀ। ਰਿਪੋਰਟਾਂ ਮੁਤਾਬਕ, ਪਾਕਿਸਤਾਨ ਦੀ ਆਰਥਿਕ ਕਮੇਟੀ ਨੇ ਨਿੱਜੀ ਖੇਤਰ ਨੂੰ 5 ਲੱਖ ਟਨ ਖੰਡ ਦਰਾਮਦ ਕਰਨ ਦੀ ਇਜਾਜ਼ਤ ਦਿੱਤੀ ਹੈ।

ਇਹ ਵੀ ਪੜ੍ਹੋ- ALERT! ਇਨਕਮ ਟੈਕਸ ਨਾਲ ਜੁੜੇ ਇਹ ਨਿਯਮ ਕੱਲ੍ਹ ਤੋਂ ਹੋ ਜਾਣਗੇ ਲਾਗੂ

ਸਾਲ 2019 ਵਿਚ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਵਪਾਰ ਬੰਦ ਕਰ ਦਿੱਤਾ ਸੀ। ਭਾਰਤ ਨੇ ਵੀ ਪੁਲਵਾਮਾ ਵਿਚ ਹੋਏ ਹਮਲੇ ਤੋਂ ਬਾਅਦ ਪਾਕਿਸਤਾਨ ਤੋਂ ਆਉਣ ਵਾਲੀਆਂ ਚੀਜ਼ਾਂ 'ਤੇ 200 ਫ਼ੀਸਦੀ ਡਿਊਟੀ ਲਾ ਦਿੱਤੀ ਸੀ। ਇਸ ਵਜ੍ਹਾ ਨਾਲ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਲਗਭਗ ਠੱਪ ਹੈ। ਹਾਲਾਂਕਿ, ਮਈ 2020 ਵਿਚ ਮਹਾਮਾਰੀ ਪ੍ਰਕੋਪ ਕਾਰਨ ਪਾਕਿਸਤਾਨ ਨੇ ਭਾਰਤ ਤੋਂ ਦਰਾਮਦ ਹੋਣ ਵਾਲੀਆਂ ਦਵਾਈਆਂ ਅਤੇ ਕੱਚੇ ਮਾਲ 'ਤੇ ਲਾਈ ਰੋਕ ਹਟਾਈ ਦਿੱਤੀ ਸੀ, ਤਾਂ ਜੋ ਮੁਲਕ ਨੂੰ ਦਵਾਈਆਂ ਦਾ ਘਾਟ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ- ਡਾਕਘਰ 'ਚੋਂ ਇਕ ਵਿੱਤੀ ਸਾਲ 'ਚ ਇੰਨੇ ਪੈਸੇ ਕਢਾਉਣ 'ਤੇ ਹੁਣ ਕੱਟੇਗਾ TDS

ਕਿਉਂ ਦਰਾਮਦ 'ਤੇ ਪਾਬੰਦੀ ਹਟਾ ਰਿਹੈ ਪਾਕਿ?
ਪਾਕਿਸਤਾਨ ਵਿਚ ਕਪਾਹ ਦੀ ਪੈਦਾਵਾਰ ਘੱਟ ਹੋਣ ਕਾਰਨ ਉਸ ਨੂੰ ਭਾਰਤ ਤੋਂ ਕਪਾਹ ਦਰਾਮਦ ਕਰਨ ਦੀ ਲੋੜ ਪੈ ਰਹੀ ਹੈ। ਕਪਾਹ ਅਤੇ ਸੂਤੀ ਧਾਗੇ ਦੀ ਕਮੀ ਕਾਰਨ ਪਾਕਿਸਤਾਨ ਨੂੰ ਅਮਰੀਕਾ, ਬ੍ਰਾਜ਼ੀਲ ਤੇ ਉਜਬੇਕਿਸਤਾਨ ਤੋਂ ਦਰਾਮਦ ਕਰਨੀ ਪੈ ਰਹੀ ਹੈ, ਜੋ ਕਿ ਉਸ ਨੂੰ ਕਾਫ਼ੀ ਮਹਿੰਗਾ ਪੈ ਰਿਹਾ ਹੈ, ਨਾਲ ਹੀ ਪਾਕਿਸਤਾਨ ਵਿਚ ਪਹੁੰਚਣ ਵਿਚ ਇਕ ਤੋਂ ਦੋ ਮਹੀਨੇ ਦਾ ਸਮਾਂ ਵੀ ਲੱਗ ਰਿਹਾ ਹੈ। ਲਿਹਾਜਾ ਭਾਰਤ ਤੋਂ ਦਰਾਮਦ ਪਾਕਿਸਤਾਨ ਨੂੰ ਬਹੁਤ ਸਸਤੀ ਬੈਠੇਗੀ ਅਤੇ ਇਹ ਤਿੰਨ ਤੋਂ ਚਾਰ ਦਿਨਾਂ ਵਿਚ ਉੱਥੇ ਪਹੁੰਚ ਸਕਦੀ ਹੈ।

ਇਹ ਵੀ ਪੜ੍ਹੋ- NRIs ਨੂੰ ਇਸ ਸਾਲ ਡਾਲਰ ਕਰਾ ਸਕਦੈ ਮੋਟੀ ਕਮਾਈ, ਇੰਨੇ ਤੋਂ ਹੋਵੇਗਾ ਪਾਰ

►ਪਾਕਿ-ਭਾਰਤ 'ਚ ਫਿਰ ਤੋਂ ਵਪਾਰ ਖੁੱਲ੍ਹਣ ਦੀ ਸੰਭਾਵਨਾ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News