ਜਾਣੋ ਚੀਨ, ਪਾਕਿਸਤਾਨ ਅਤੇ ਬੰਗਲਾਦੇਸ਼ 'ਚ ਕਿੰਨੀ ਹੈ ਸੋਨੇ ਦੀ ਕੀਮਤ ਤੇ ਕਿੱਥੋਂ ਮਿਲਦਾ ਹੈ ਸਸਤਾ Gold

Thursday, Sep 05, 2024 - 03:23 PM (IST)

ਨਵੀਂ ਦਿੱਲੀ - ਸੋਨੇ ਨੂੰ ਹਮੇਸ਼ਾ ਸੁਰੱਖਿਅਤ ਨਿਵੇਸ਼ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਦੀਆਂ ਕੀਮਤਾਂ ਵਿਸ਼ਵ ਪੱਧਰ 'ਤੇ ਵੱਖ-ਵੱਖ ਹੋ ਸਕਦੀਆਂ ਹਨ। ਭਾਰਤ ਵਿੱਚ ਸੋਨੇ ਦੀ ਕੀਮਤ ਅੰਤਰਰਾਸ਼ਟਰੀ ਪੱਧਰ 'ਤੇ ਸਭ ਤੋਂ ਵੱਧ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਗੁਆਂਢੀ ਦੇਸ਼ਾਂ ਵਿੱਚ ਸੋਨੇ ਦੀਆਂ ਕੀਮਤਾਂ ਕੀ ਹਨ? ਮਿਆਂਮਾਰ ਨੂੰ ਛੱਡ ਕੇ ਸਾਡੇ ਗੁਆਂਢੀ ਦੇਸ਼ਾਂ ਵਿੱਚ ਸੋਨੇ ਦੀ ਕੀਮਤ ਘੱਟ ਹੈ। ਪਾਕਿਸਤਾਨ, ਚੀਨ, ਬੰਗਲਾਦੇਸ਼, ਨੇਪਾਲ ਅਤੇ ਸ਼੍ਰੀਲੰਕਾ ਵਿੱਚ ਸੋਨੇ ਦੀਆਂ ਕੀਮਤਾਂ ਭਾਰਤ ਨਾਲੋਂ ਘੱਟ ਹਨ।

ਭਾਰਤ ਵਿੱਚ ਸੋਨੇ ਦੀ ਦਰ

ਅੰਤਰਰਾਸ਼ਟਰੀ ਬਾਜ਼ਾਰ 'ਚ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਔਸਤ ਕੀਮਤ 67,700 ਰੁਪਏ ਹੈ, ਜਦਕਿ ਭਾਰਤ 'ਚ ਇਹ 71,500 ਰੁਪਏ ਦੇ ਕਰੀਬ ਹੈ। ਇਸ ਤਰ੍ਹਾਂ ਭਾਰਤ 'ਚ ਸੋਨੇ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਦੇ ਮੁਕਾਬਲੇ 3800 ਰੁਪਏ ਪ੍ਰਤੀ 10 ਗ੍ਰਾਮ ਜ਼ਿਆਦਾ ਹੈ।

ਗੁਆਂਢੀ ਦੇਸ਼ਾਂ ਵਿੱਚ ਸੋਨੇ ਦੀਆਂ ਕੀਮਤਾਂ

ਚੀਨ: 10 ਗ੍ਰਾਮ 24 ਕੈਰੇਟ ਸੋਨਾ - 67,737 ਰੁਪਏ
ਪਾਕਿਸਤਾਨ: 10 ਗ੍ਰਾਮ 24 ਕੈਰੇਟ ਸੋਨਾ - 68,272 ਰੁਪਏ
ਸ੍ਰੀਲੰਕਾ: 10 ਗ੍ਰਾਮ 24 ਕੈਰੇਟ ਸੋਨਾ - 68,281 ਰੁਪਏ
ਨੇਪਾਲ: 10 ਗ੍ਰਾਮ 24 ਕੈਰੇਟ ਸੋਨਾ - 68,292 ਰੁਪਏ
ਬੰਗਲਾਦੇਸ਼: 10 ਗ੍ਰਾਮ 24 ਕੈਰੇਟ ਸੋਨਾ - 68,297 ਰੁਪਏ
ਮਿਆਂਮਾਰ: 10 ਗ੍ਰਾਮ 24 ਕੈਰੇਟ ਸੋਨਾ - 1,02,138 ਰੁਪਏ

ਭਾਰਤ ਵਿੱਚ ਸੋਨੇ ਦੀ ਮੰਗ

ਭਾਰਤ 'ਚ ਸੋਨੇ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਦੇ ਮੁਕਾਬਲੇ ਜ਼ਿਆਦਾ ਹੈ ਪਰ ਇਸ ਦੇ ਬਾਵਜੂਦ ਦੇਸ਼ 'ਚ ਸੋਨੇ ਦੀ ਮੰਗ ਲਗਾਤਾਰ ਵਧ ਰਹੀ ਹੈ। ਵਰਲਡ ਗੋਲਡ ਕਾਉਂਸਿਲ ਦੀ ਇੱਕ ਰਿਪੋਰਟ ਅਨੁਸਾਰ ਭਾਰਤ ਵਿੱਚ ਇਸ ਸਾਲ ਸੋਨੇ ਦੀ ਖਪਤ 850 ਟਨ ਤੱਕ ਪਹੁੰਚਣ ਦਾ ਅਨੁਮਾਨ ਹੈ, ਜੋ ਕਿ ਪਿਛਲੇ ਸਾਲ ਨਾਲੋਂ 13% ਵੱਧ ਹੈ।

ਸੋਨੇ ਦੀ ਦਰਾਮਦ 

ਭਾਰਤ ਨੇ 2023-24 ਵਿੱਚ 3.8 ਲੱਖ ਕਰੋੜ ਰੁਪਏ ਦਾ ਸੋਨਾ ਆਯਾਤ ਕੀਤਾ, ਜੋ ਪਿਛਲੇ ਸਾਲ ਨਾਲੋਂ 30% ਵੱਧ ਹੈ। ਭਾਰਤ ਦਾ ਪ੍ਰਮੁੱਖ ਸੋਨਾ ਸਪਲਾਇਰ ਸਵਿਟਜ਼ਰਲੈਂਡ ਹੈ, ਉਸ ਤੋਂ ਬਾਅਦ ਯੂਏਈ ਅਤੇ ਦੱਖਣੀ ਅਫਰੀਕਾ ਹਨ। ਇਸ ਸਾਲ ਦੀ ਦੂਜੀ ਛਿਮਾਹੀ ਵਿੱਚ ਸੋਨੇ ਦੀ ਮੰਗ 40% ਵਧਣ ਦਾ ਅਨੁਮਾਨ ਹੈ।
 


Harinder Kaur

Content Editor

Related News