ਨਵੰਬਰ 'ਚ ਪੀ-ਨੋਟਸ ਨਿਵੇਸ਼ 27 ਮਹੀਨਿਆਂ ਦੇ ਉੱਚ ਪੱਧਰ 'ਤੇ ਪੁੱਜਾ

Wednesday, Dec 16, 2020 - 02:56 PM (IST)

ਨਵੀਂ ਦਿੱਲੀ— ਭਾਰਤੀ ਪੂੰਜੀ ਬਾਜ਼ਾਰ 'ਚ ਭਾਗੀਦਾਰ ਪੱਤਰ ਜਾਂ ਪਰਟੀਸਿਪੇਟਰੀ ਨੋਟਸ (ਪੀ-ਨੋਟਸ) ਜ਼ਰੀਏ ਨਿਵੇਸ਼ ਨਵੰਬਰ 'ਚ 27 ਮਹੀਨਿਆਂ ਦੇ ਉੱਚ ਪੱਧਰ 83,114 ਕਰੋੜ ਰੁਪਏ 'ਤੇ ਪਹੁੰਚ ਗਿਆ।

ਦੂਜੀ ਤਿਮਾਹੀ 'ਚ ਕਾਰਪੋਰੇਟ ਆਮਦਨ 'ਚ ਸੁਧਾਰ ਅਤੇ ਨਕਦੀ ਦੀ ਸਥਿਤੀ ਬਿਹਤਰ ਹੋਣ ਦੇ ਮੱਦੇਨਜ਼ਰ ਪੀ-ਨੋਟਸ ਜ਼ਰੀਏ ਨਿਵੇਸ਼ ਵਧਿਆ।

ਪੀ-ਨੋਟਸ ਰਜਿਸਟਰਡ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਵੱਲੋਂ ਵਿਦੇਸ਼ ਨਿਵੇਸ਼ਕਾਂ ਨੂੰ ਜਾਰੀ ਕੀਤੇ ਜਾਂਦੇ ਹਨ, ਜੋ ਭਾਰਤੀ ਸ਼ੇਅਰ ਬਾਜ਼ਾਰ 'ਚ ਸਿੱਧੇ ਰਜਿਸਟਰਡ ਹੋਏ ਬਿਨਾਂ ਉਸ ਦਾ ਹਿੱਸਾ ਬਣਨਾ ਚਾਹੁੰਦੇ ਹਨ। ਹਾਲਾਂਕਿ, ਇਸ ਲਈ ਉਨ੍ਹਾਂ ਨੂੰ ਇਕ ਨਿਰਧਾਰਤ ਪ੍ਰਕਿਰਿਆ 'ਚੋਂ ਲੰਘਣਾ ਪੈਂਦਾ ਹੈ।

ਭਾਰਤੀ ਸਕਿਓਰਿਟੀ ਤੇ ਐਕਸਚੇਂਜ ਬੋਰਡ (ਸੇਬੀ) ਦੇ ਅੰਕੜਿਆਂ ਮੁਤਾਬਕ, ਭਾਰਤੀ ਬਾਜ਼ਾਰਾਂ 'ਚ ਪੀ-ਨੋਟਸ ਨਿਵੇਸ਼, ਜਿਸ 'ਚ ਇਕੁਇਟੀ, ਕਰਜ਼ ਅਤੇ ਹਾਈਬ੍ਰਿਡ ਸਕਿਓਰਿਟੀਜ਼ ਸ਼ਾਮਲ ਹਨ, ਨਵੰਬਰ ਦੇ ਅੰਤ 'ਚ ਵੱਧ ਕੇ 83,114 ਕਰੋੜ ਰੁਪਏ ਹੋ ਗਿਆ। ਇਹ ਅੰਕੜਾ ਅਕਤੂਬਰ ਦੇ ਅੰਤ 'ਚ 78,686 ਕਰੋੜ ਰੁਪਏ ਸੀ। ਗੌਰਤਲ ਹੈ ਕਿ ਅਗਸਤ 2018 ਤੋਂ ਬਾਅਦ ਇਹ ਨਿਵੇਸ਼ ਦਾ ਉੱਚਾ ਪੱਧਰ ਹੈ, ਜਦੋਂ ਇਸ ਰਸਤੇ ਜ਼ਰੀਏ ਕੁੱਲ 84,647 ਕਰੋੜ ਰੁਪਏ ਦਾ ਨਿਵੇਸ਼ ਆਇਆ ਸੀ।


Sanjeev

Content Editor

Related News