ਓਰਿਐਂਟਲ ਬੈਂਕ ਨੇ ਰੈਪੋ ਦਰ ਆਧਾਰਿਤ ਆਵਾਸ ਅਤੇ ਵਾਹਨ ਕਰਜ਼ ਦੀ ਕੀਤੀ ਪੇਸ਼ਕਸ਼

Wednesday, Aug 21, 2019 - 09:19 AM (IST)

ਓਰਿਐਂਟਲ ਬੈਂਕ ਨੇ ਰੈਪੋ ਦਰ ਆਧਾਰਿਤ ਆਵਾਸ ਅਤੇ ਵਾਹਨ ਕਰਜ਼ ਦੀ ਕੀਤੀ ਪੇਸ਼ਕਸ਼

ਨਵੀਂ ਦਿੱਲੀ—ਸਰਕਾਰੀ ਅਗਵਾਈ ਵਾਲੇ ਓਰਿਐਂਟਲ ਬੈਂਕ ਆਫ ਕਮਰਸ (ਓ.ਬੀ.ਸੀ.) ਨੇ ਮੰਗਲਵਾਰ ਨੂੰ ਕਿਹਾ ਕਿ ਗਾਹਕ ਹੁਣ ਰੈਪੋ ਦਰ ਆਧਾਰਿਤ ਵਿਆਜ 'ਤੇ ਰਿਹਾਇਸ਼ ਅਤੇ ਵਾਹਨ ਕਰਜ਼ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਰਿਹਾਇਸ਼ ਕਰਜ਼ 8.35 ਫੀਸਦੀ ਤੋਂ ਜਦੋਂ ਵਾਹਨ ਕਰਜ਼ 8.70 ਫੀਸਦੀ ਤੋਂ ਸ਼ੁਰੂ ਹੋ ਰਹੇ ਹਨ। ਬੈਂਕ ਨੇ ਵਿਗਿਆਪਨ ਜਾਰੀ ਕਰਕੇ ਕਿਹਾ ਕਿ ਓ.ਬੀ.ਸੀ. ਨੇ ਨਵੇਂ ਰਿਹਾਇਸ਼ੀ ਕਰਜ਼ ਅਤੇ ਵਾਹਨ ਕਰਜ਼ ਉਤਪਾਦ ਪੇਸ਼ ਕੀਤੇ ਹਨ ਜੋ ਰਿਜ਼ਰਵ ਬੈਂਕ ਦੇ ਰੈਪੋ ਦਰ ਨਾਲ ਜੁੜਿਆ ਹੈ। ਉਸ ਨੇ ਕਿਹਾ ਕਿ ਗਾਹਕਾਂ ਦੇ ਕੋਲ ਐੱਮ.ਸੀ.ਐੱਲ.ਆਰ. ਨਾਲ ਜੁੜੇ ਦਰ ਅਤੇ ਰੈਪੋ ਆਧਾਰਿਤ ਦਰ 'ਚੋਂ ਇਕ ਵਿਕਲਪ ਨੂੰ ਚੁਣਨਾ ਹੋਵੇਗਾ। ਓ.ਬੀ.ਸੀ.ਨੇ ਨਵੇਂ ਉਤਪਾਦ ਅਜਿਹੇ ਸਮੇਂ ਪੇਸ਼ ਕੀਤੇ ਹਨ ਜਦੋਂਕਿ ਰਿਜ਼ਰਵ ਬੈਂਕ ਦੇ ਗਵਰਨ ਸ਼ਕਤੀਕਾਂਤ ਦਾਸ ਨੇ ਸੋਮਵਾਰ ਨੂੰ ਬੈਂਕਾਂ ਨੂੰ ਕਰਜ਼ ਅਤੇ ਜਮ੍ਹਾ 'ਤੇ ਵਿਆਜ ਦਰ ਨੂੰ ਰੈਪੋ ਦਰ ਨਾਲ ਜੋੜਣ ਨੂੰ ਕਿਹਾ ਸੀ।


author

Aarti dhillon

Content Editor

Related News