Gold Loan ਬਾਜ਼ਾਰ ਮਾਰਚ 2026 ਤੱਕ 15 ਲੱਖ ਕਰੋੜ ਰੁਪਏ ਤੱਕ ਪੁੱਜਣ ਦਾ ਅੰਦਾਜ਼ਾ : ਇਕ੍ਰਾ
Saturday, Oct 11, 2025 - 12:35 PM (IST)

ਨਵੀਂ ਦਿੱਲੀ - ਰੇਟਿੰਗ ਏਜੰਸੀ ਇਕ੍ਰਾ ਨੇ ਕਿਹਾ ਕਿ ਸੰਗਠਿਤ ਸੋਨਾ ਕਰਜ਼ਾ ਬਾਜ਼ਾਰ ਮਾਰਚ 2026 ਤੱਕ 15 ਲੱਖ ਕਰੋੜ ਰੁਪਏ ਦੇ ਅੰਕੜੇ ਤੱਕ ਪਹੁੰਚ ਸਕਦਾ ਹੈ। ਪਿਛਲੇ ਅੰਦਾਜ਼ੇ ਮੁਤਾਬਕ ਇਸ ਪੱਧਰ ’ਤੇ ਮਾਰਚ 2027 ਤੱਕ ਪੁੱਜਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ।
ਇਹ ਵੀ ਪੜ੍ਹੋ : ਬਸ ਕੁਝ ਸਾਲ ਹੋਰ... ਫਿਰ Private Jet ਜਿੰਨੀ ਹੋ ਜਾਵੇਗੀ 1 ਕਿਲੋ ਸੋਨੇ ਦੀ ਕੀਮਤ
ਇਕ੍ਰਾ ਨੇ ਕਿਹਾ ਕਿ ਬੈਂਕ ਆਪਣੀ ਮੋਹਰੀ ਸਥਿਤੀ ਨੂੰ ਕਾਫ਼ੀ ਮਜ਼ਬੂਤ ਕਰ ਰਹੇ ਹਨ ਅਤੇ ਐੱਨ. ਬੀ. ਐੱਫ. ਸੀ. ਦੇ ਮੁਕਾਬਲੇ ਤੇਜ਼ੀ ਨਾਲ ਵਧ ਰਹੇ ਹਨ। ਰੇਟਿੰਗ ਏਜੰਸੀ ਨੇ ਸਤੰਬਰ 2024 ’ਚ ਅੰਦਾਜ਼ਾ ਪ੍ਰਗਟਾਇਆ ਸੀ ਕਿ ਸੰਗਠਿਤ ਸੋਨਾ ਕਰਜ਼ਾ ਬਾਜ਼ਾਰ ਮਾਰਚ 2027 ਤੱਕ 15 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਛੂਹ ਸਕਦਾ ਹੈ।
ਇਹ ਵੀ ਪੜ੍ਹੋ : ਕਰਵਾਚੌਥ ਦੇ ਤਿਉਹਾਰ 'ਤੇ ਪਤਨੀ ਨੂੰ Gift ਕਰਨਾ ਚਾਹੁੰਦੇ ਹੋ Gold Ring, ਤਾਂ ਚੈੱਕ ਕਰੋ ਕੀਮਤ
ਐੱਨ. ਬੀ. ਐੱਫ. ਸੀ. ਨਾਲੋਂ ਅੱਗੇ ਨਿਕਲ ਰਹੇ ਬੈਂਕ
ਇਕ੍ਰਾ ਦਾ ਹੁਣ ਅੰਦਾਜ਼ਾ ਹੈ ਕਿ ਮਾਲੀ ਸਾਲ 2026-27 ਤੱਕ ਬਾਜ਼ਾਰ ਦਾ ਆਕਾਰ ਤੇਜ਼ੀ ਨਾਲ ਵਧ ਕੇ 18 ਲੱਖ ਕਰੋੜ ਰੁਪਏ ਹੋ ਜਾਵੇਗਾ। ਅਗਾਊਂ ਅੰਦਾਜ਼ਿਆਂ ’ਚ ਇਹ ਸੋਧ ਮੁੱਖ ਤੌਰ ’ਤੇ ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਕਾਰਨ ਹੋਈ ਹੈ, ਜਿਸ ਨੇ ਨਵੀਆਂ ਉਚਾਈਆਂ ਨੂੰ ਛੂਹਿਆ ਹੈ। ਰੇਟਿੰਗ ਏਜੰਸੀ ਮੁਤਾਬਕ ਬੈਂਕ ਆਪਣੀ ਪ੍ਰਮੁੱਖ ਸਥਤੀ ਨੂੰ ਮਜ਼ਬੂਤ ਕਰ ਰਹੇ ਹਨ ਅਤੇ ਵਾਧੇ ’ਚ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.) ਨਾਲੋਂ ਅੱਗੇ ਨਿਕਲ ਰਹੇ ਹਨ। ਇਸ ਦੇ ਅਨੁਸਾਰ ਮਾਰਚ 2025 ਤੱਕ ਬੈਂਕਾਂ ਨੇ ਸਮੁੱਚੇ ਸੰਗਠਿਤ ਸੋਨਾ ਕਰਜ਼ਾ ਪੋਰਟਫੋਲੀਓ ’ਚ ਆਪਣੀ ਬਾਜ਼ਾਰ ਹਿੱਸੇਦਾਰੀ ਵਧਾ ਕੇ 82 ਫ਼ੀਸਦੀ ਕਰ ਲਈ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਦੀਵਾਲੀ ਤੋਹਫ਼ਾ! ਕਰਮਚਾਰੀਆਂ ਦਾ DA ਵਧਿਆ, ਜਾਣੋ ਨਵੀਆਂ ਦਰਾਂ
ਇਕ੍ਰਾ ਦੇ ਅੰਕੜਿਆਂ ਅਨੁਸਾਰ ਬੈਂਕਾਂ ਦੀ ਸੋਨਾ ਕਰਜ਼ਾ ਪ੍ਰਬੰਧਨ ਅਧੀਨ ਜਾਇਦਾਦਾਂ (ਏ. ਯੂ. ਐੱਮ.) ਮਾਲੀ ਸਾਲ 2019-20 ਅਤੇ ਮਾਲੀ ਸਾਲ 2024-25 ਦੇ ਵਿਚਾਲੇ ਲੱਗਭਗ 26 ਫ਼ੀਸਦੀ ਦੀ ਦਰ ਨਾਲ ਵਧੀ, ਜੋ ਇਸ ਮਿਆਦ ਦੌਰਾਨ ਐੱਨ. ਬੀ. ਐੱਫ. ਸੀ. ਵੱਲੋਂ ਦਰਜ ਕੀਤੇ ਗਏ 20 ਫ਼ੀਸਦੀ ਦੇ ਵਾਧੇ ਤੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ : IT ਵਿਭਾਗ ਦੀ 9 ਥਾਵਾਂ 'ਤੇ Raid 'ਚ ਮਿਲੀਆਂ ਸੋਨੇ ਦੀਆਂ ਇੱਟਾਂ,ਕਰੋੜਾਂ ਦਾ Cash ਤੇ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8