ਤਿਉਹਾਰਾਂ ਮੌਕੇ ਈ-ਕਾਮਰਸ ਕੰਪਨੀਆਂ ਦੀ ਹੋਵੇਗੀ ਚਾਂਦੀ, 90,000 ਕਰੋੜ ਰੁਪਏ ਤੱਕ ਪਹੁੰਚ ਸਕਦੀ ਹੈ ਖ਼ਰੀਦਦਾਰੀ
Friday, Sep 15, 2023 - 03:12 PM (IST)

ਨਵੀਂ ਦਿੱਲੀ : ਆਗਾਮੀ ਤਿਉਹਾਰੀ ਸੀਜ਼ਨ ਦੌਰਾਨ ਆਨਲਾਈਨ ਵਿਕਰੀ 18-20 ਫ਼ੀਸਦੀ ਸਾਲ ਦਰ ਸਾਲ ਵਧਣ ਅਤੇ 90,000 ਕਰੋੜ ਰੁਪਏ ਤੱਕ ਪਹੁੰਚਣ ਦੀ ਉਮੀਦ ਹੈ। ਇਹ ਗੱਲ ਇਕ ਰਿਪੋਰਟ 'ਚ ਕਹੀ ਗਈ ਹੈ। ਮਾਰਕੀਟ ਰਿਸਰਚ ਫਰਮ ਰੈੱਡਸੀਅਰ ਸਟ੍ਰੈਟਜੀ ਕੰਸਲਟੈਂਟਸ ਦੇ ਅਨੁਸਾਰ ਆਉਣ ਵਾਲਾ ਤਿਉਹਾਰੀ ਸੀਜ਼ਨ ਮਾਰਜਨ ਦੇ ਮਾਮਲੇ ਵਿੱਚ ਹੁਣ ਤੱਕ ਦਾ ਸਭ ਤੋਂ ਸਫ਼ਲ ਸੀਜ਼ਨ ਹੋ ਸਕਦਾ ਹੈ।
ਇਹ ਵੀ ਪੜ੍ਹੋ : RBI ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਲੋਨ ਨੂੰ ਲੈ ਕੇ ਬੈਂਕਾਂ ਨੂੰ ਜਾਰੀ ਕੀਤੇ ਇਹ ਸਖ਼ਤ ਹੁਕਮ
RedSeer ਨੇ ਕਿਹਾ, ''ਸਾਡਾ ਅੰਦਾਜ਼ਾ ਹੈ ਕਿ ਭਾਰਤ ਈਟੇਲਿੰਗ ਦੀ 2023 ਤਿਉਹਾਰੀ ਮਹੀਨੇ ਦੀ GMV (ਕੁਲ ਵਪਾਰਕ ਕੀਮਤ) ਲਗਭਗ 90,000 ਕਰੋੜ ਰੁਪਏ ਹੋਵੇਗੀ, ਜੋ ਪਿਛਲੇ ਸਾਲ ਤਿਉਹਾਰੀ ਮਹੀਨੇ ਦੀ ਵਿਕਰੀ ਨਾਲੋਂ 18-20 ਫ਼ੀਸਦੀ ਜ਼ਿਆਦਾ ਹੈ।'' ਕੰਪਨੀ ਮੁਤਾਬਕ ਆਨਲਾਈਨ ਖਰੀਦਦਾਰੀ ਕਰਨ ਵਾਲੇ 14 ਕਰੋੜ ਲੋਕਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸ ਤਿਉਹਾਰੀ ਮਹੀਨੇ ਘੱਟੋ-ਘੱਟ ਇੱਕ ਵਾਰ ਆਨਲਾਈਨ ਖਰੀਦਦਾਰੀ ਜ਼ਰੂਰ ਕਰਨਗੇ। ਔਨਲਾਈਨ ਖਰੀਦਦਾਰਾਂ ਦੀ ਗਿਣਤੀ ਵਿੱਚ ਵਾਧੇ ਅਤੇ ਤਿੰਨ ਸਾਲਾਂ ਦੀ ਚੁਣੌਤੀਪੂਰਨ ਮਿਆਦ ਦੇ ਬਾਅਦ ਆਰਥਿਕਤਾ ਦੀ ਰਿਕਵਰੀ ਦੇ ਕਾਰਨ ਇਸ ਸਾਲ ਤਿਉਹਾਰਾਂ ਦੇ ਸੀਜ਼ਨ ਦੌਰਾਨ ਈ-ਕਾਮਰਸ ਦੀ ਵਿਕਰੀ ਵਧਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ
ਬਿਆਨ ਦੇ ਅਨੁਸਾਰ 2014 ਵਿੱਚ ਪੂਰੇ ਸਾਲ ਈ-ਕਾਮਰਸ ਦਾ ਕੁੱਲ ਵਪਾਰਕ ਮੁੱਲ (GMV) ਉਦਯੋਗ 27,000 ਕਰੋੜ ਰੁਪਏ ਸੀ ਅਤੇ 2023 ਵਿੱਚ ਕਰੀਬ 5.25 ਲੱਖ ਕਰੋੜ ਰੁਪਏ ਹੋਣ ਦੀ ਉਮੀਦ ਹੈ। ਰੈੱਡਸੀਅਰ ਸਟ੍ਰੈਟਜੀ ਕੰਸਲਟੈਂਟਸ ਦੇ ਪਾਰਟਨਰ, ਮ੍ਰਿਗਾਂਕ ਗੁਟਗੁਟੀਆ ਨੇ ਕਿਹਾ ਕਿ ਤਿਉਹਾਰਾਂ ਦੇ ਸਮੇਂ ਇਲੈਕਟ੍ਰਾਨਿਕ ਸਾਮਾਨ ਜ਼ਿਆਦਾ ਵਿਕਦੇ ਹਨ। ਪਿਛਲੇ ਕਈ ਸਾਲਾਂ ਤੋਂ ਤਿਉਹਾਰਾਂ ਦੀ ਵਿਕਰੀ ਦੀ ਤੁਲਨਾ ਸ਼੍ਰੇਣੀ ਵਿੱਚ ਵਿਭਿੰਨਤਾ ਦੇ ਰੁਝਾਨ ਨੂੰ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ। ਉਹਨਾਂ ਨੇ ਕਿਹਾ ਕਿ, 'ਇਸ ਦੇ ਜਾਰੀ ਰਹਿਣ ਨਾਲ ਅਸੀਂ ਇਸ ਤਿਉਹਾਰ ਦੀ ਮਿਆਦ ਵਿੱਚ ਫੈਸ਼ਨ, ਸੁੰਦਰਤਾ ਅਤੇ ਨਿੱਜੀ ਦੇਖਭਾਲ, ਘਰੇਲੂ ਅਤੇ ਆਮ ਵਪਾਰ ਅਤੇ ਹੋਰ ਗੈਰ-ਇਲੈਕਟ੍ਰੋਨਿਕ ਸ਼੍ਰੇਣੀਆਂ ਤੋਂ GMV ਯੋਗਦਾਨ ਵਿੱਚ ਵਾਧੇ ਦੀ ਉਮੀਦ ਕਰਦੇ ਹਾਂ।"
ਇਹ ਵੀ ਪੜ੍ਹੋ : ਅੱਜ ਤੋਂ ਸਸਤਾ ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਸਰਕਾਰ ਦੇ ਰਹੀ ਖ਼ਾਸ ਆਫ਼ਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8