ਲਾਕਡਾਊਨ ਦੌਰਾਨ ਆਨਲਾਈਨ ਭੁਗਤਾਨ ''ਚ ਆਈ 30 ਫੀਸਦੀ ਗਿਰਾਵਟ

Saturday, Apr 25, 2020 - 06:54 PM (IST)

ਲਾਕਡਾਊਨ ਦੌਰਾਨ ਆਨਲਾਈਨ ਭੁਗਤਾਨ ''ਚ ਆਈ 30 ਫੀਸਦੀ ਗਿਰਾਵਟ

ਨਵੀਂ ਦਿੱਲੀ—ਵੱਖ-ਵੱਖ ਖੇਤਰਾਂ 'ਚ ਗਤੀਵਿਧੀਆਂ ਠੱਪ ਰਹਿਣ ਨਾਲ ਲਾਕਡਾਊਨ ਦੇ ਪਿਛਲੇ ਇਕ ਮਹੀਨੇ ਦੌਰਾਨ ਆਨਲਾਈਨ ਭੁਗਤਾਨ 'ਚ 30 ਫੀਸਦੀ ਤਕ ਗਿਰਾਵਟ ਦਰਜ ਕੀਤੀ ਗਈ ਹੈ। ਯਾਤਰਾ, ਰਿਅਲ ਅਸਟੇਟ, ਲਾਜਿਸਟਿਕਸ ਅਤੇ ਭੋਜਨ ਅਤੇ ਖਾਣ ਪੀਣ ਵਾਲੇ ਖੇਤਰ 'ਚ ਡਿਜ਼ੀਟਲ ਲੈਣ-ਦੇਣ ਘੱਟ ਹੋਣ ਕਾਰਣ ਇਹ ਗਿਰਾਵਟ ਆਈ ਹੈ। ਵਿੱਤੀ ਤਕਨਾਲੋਜੀ ਪਲੇਟਫਾਰਮ ਰੇਜ਼ਰਪੇਅ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਰਿਪੋਰਟ ਲਾਕਡਾਊਨ ਸ਼ੁਰੂ ਹੋਣ ਤੋਂ ਪਹਿਲਾਂ 24 ਫਰਵਰੀ ਤੋਂ ਲੈ ਕੇ 23 ਮਾਰਚ ਅਤੇ ਉਸ ਤੋਂ ਬਾਅਦ ਲਾਕਡਾਊਨ ਦੌਰਾਨ 24 ਮਾਰਚ ਤੋਂ ਲੈ ਕੇ 23 ਅਪ੍ਰੈਲ 2020 ਵਿਚਾਲੇ ਕੰਪਨੀ ਦੇ ਪਲੇਟਫਾਰਮ 'ਤੇ ਹੋਣ ਵਾਲੇ ਲੈਣ-ਦੇਣ 'ਤੇ ਆਧਾਰਿਤ ਹੈ। ਇਸ 'ਚ ਕਿਹਾ ਗਿਆ ਹੈ ਕਿ ਡਿਜ਼ੀਟਲ ਲੈਣ-ਦੇਣ 'ਚ ਸਭ ਤੋਂ ਜ਼ਿਆਦਾ 41 ਫੀਸਦੀ ਗਿਰਾਵਟ ਗੁਜਰਾਤ 'ਚ ਦਰਜ ਕੀਤੀ ਗਈ ਹੈ।

ਉਸ ਤੋਂ ਬਾਅਦ ਮੱਧ ਪ੍ਰਦੇਸ਼ 39 ਫੀਸਦੀ ਗਿਰਾਵਟ ਅਤੇ ਤਾਮਿਲਨਾਡੂ 'ਚ 26 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਇਸ ਦੌਰਾਨ ਕੁਝ ਅਜਿਹੀ ਵੀ ਖੇਤਰ ਹਨ ਜਿਨ੍ਹਾਂ 'ਚ ਆਨਲਾਈਨ ਭੁਗਤਾਨ 'ਚ ਵਾਧਾ ਹੋਇਆ ਹੈ। ਇਸ਼ 'ਚ ਬਿਜਲੀ, ਪਾਣੀ ਵਰਗੀਆਂ ਸੇਵਾਵਾਂ, ਆਈ.ਟੀ. ਅਤੇ ਸਾਫਟਵੇਅਰ ਅਤੇ ਮੀਡੀਆ ਅਤੇ ਮਨੋਰੰਜਨ ਦੇ ਖੇਤਰ 'ਚ ਡਿਜ਼ੀਟਲ ਲੈਣ-ਦੇਣ 'ਚ ਸਿਰਫ 73 ਫੀਸਦੀ, 32 ਫੀਸਦੀ, 25 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਲੋਕਾਂ ਦੇ ਲਾਕਡਾਊਨ ਦੌਰਾਨ ਘਰਾਂ 'ਚ ਹੀ ਰਹਿਣ ਨਾਲ ਸੰਭਵਤ ਇਹ ਵਾਧਾ ਦਰਜ ਕੀਤਾ ਗਿਆ। ਰਿਪੋਰਟ ਮੁਤਾਬਕ ਉੱਥੇ ਦੂਜੇ ਪਾਸੇ ਲਾਜਿਸਟਿਕਸ ਅਤੇ ਗਤੀਵਿਧੀਆਂ 'ਚ ਡਿਜ਼ੀਟਲ ਲੈਣ-ਦੇਣ 'ਚ 96 ਫੀਸਦੀ ਤਕ ਗਿਰਾਵਟ ਆਈ ਹੈ, ਯਾਤਰਾ ਖੇਤਰ 'ਚ ਇਹ 87 ਫੀਸਦੀ ਘਟ ਹੋਇਆ ਹੈ ਜਦਕਿ ਰਿਅਲ ਅਸਟੇਟ ਖੇਤਰ 'ਚ ਡਿਜ਼ੀਟਲ ਲੈਣ-ਦੇਣ 83 ਫੀਸਦੀ ਘਟ ਹੋਇਆ ਹੈ।


author

Karan Kumar

Content Editor

Related News