Onion Prices: ਡਿੱਗਣੀਆਂ ਸ਼ੁਰੂ ਹੋਈਆਂ ਪਿਆਜ਼ ਦੀਆਂ ਕੀਮਤਾਂ, ਜਲਦ ਹੋਰ ਰਾਹਤ ਦੀ ਉਮੀਦ
Saturday, Nov 16, 2024 - 01:07 PM (IST)
ਨਵੀਂ ਦਿੱਲੀ - ਕੌਮੀ ਰਾਜਧਾਨੀ ਦਿੱਲੀ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਹਫ਼ਤੇ ਪਿਆਜ਼ ਦੀ ਔਸਤ ਪ੍ਰਚੂਨ ਕੀਮਤ 67 ਰੁਪਏ ਪ੍ਰਤੀ ਕਿਲੋ ਤੋਂ ਘਟ ਕੇ 63 ਰੁਪਏ ਪ੍ਰਤੀ ਕਿਲੋ ਰਹਿ ਗਈ ਹੈ। ਸਰਕਾਰ ਨੂੰ ਉਮੀਦ ਹੈ ਕਿ ਅਗਲੇ 1-2 ਹਫ਼ਤਿਆਂ ਵਿੱਚ ਕੀਮਤਾਂ ਹੋਰ ਹੇਠਾਂ ਆਉਣਗੀਆਂ।
ਇਹ ਵੀ ਪੜ੍ਹੋ : 50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦਾ ਹੈ ਕਰੋੜਪਤੀ, ਜਾਣੋ ਕਿਵੇਂ
ਕੀਮਤਾਂ ਡਿੱਗਣ ਦਾ ਕਾਰਨ
ਰਾਜਸਥਾਨ ਦੇ ਅਲਵਰ ਵਿੱਚ ਪਿਆਜ਼ ਦੀ ਫ਼ਸਲ ਲਗਭਗ ਤਿਆਰ ਹੈ। ਹਾਲਾਂਕਿ ਦੀਵਾਲੀ ਅਤੇ ਛੱਠ ਦੇ ਤਿਉਹਾਰਾਂ ਦੌਰਾਨ ਖੇਤਾਂ ਵਿੱਚ ਮਜ਼ਦੂਰਾਂ ਦੀ ਘਾਟ ਕਾਰਨ ਫ਼ਸਲ ਦੀ ਕਟਾਈ ਅਤੇ ਢੋਆ-ਢੁਆਈ ਵਿੱਚ ਦੇਰੀ ਹੋਈ ਹੈ। ਹੁਣ ਮਜ਼ਦੂਰਾਂ ਨੇ ਹੌਲੀ-ਹੌਲੀ ਵਾਪਸੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਸਥਾਨਕ ਪਿਆਜ਼ ਦੀ ਸਪਲਾਈ ਵਧਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : BSNL ਦਾ ਸਸਤਾ ਰੀਚਾਰਜ Jio ਅਤੇ Airtel ਨੂੰ ਦੇਵੇਗਾ ਟੱਕਰ, 52 ਦਿਨਾਂ ਦੀ ਅਨਲਿਮਟਿਡ ਕਾਲਿੰਗ ਤੇ 1GB ਰੋਜ਼ਾਨਾ ਡਾਟਾ
ਸਰਕਾਰੀ ਸਪਲਾਈ ਵਿੱਚ ਵਾਧਾ
ਸਰਕਾਰੀ ਸਹਿਕਾਰੀ ਸਭਾਵਾਂ ਨੈਫੇਡ ਅਤੇ ਐਨਸੀਸੀਐਫ ਨੇ ਪਿਆਜ਼ ਦੀ ਸਪਲਾਈ ਵਧਾ ਦਿੱਤੀ ਹੈ। ਸਰਕਾਰ ਨੇ ਇਸ ਸਾਲ 4.75 ਲੱਖ ਟਨ ਪਿਆਜ਼ ਦਾ ਬਫਰ ਸਟਾਕ ਤਿਆਰ ਕੀਤਾ ਹੈ। ਪਹਿਲਾਂ ਪਿਆਜ਼ ਦਿੱਲੀ ਵਿੱਚ ਟਰੱਕਾਂ ਰਾਹੀਂ ਸਪਲਾਈ ਕੀਤਾ ਜਾਂਦਾ ਸੀ ਪਰ ਹੁਣ ਇਸ ਨੂੰ ਮਾਲ ਗੱਡੀਆਂ ਰਾਹੀਂ ਭੇਜਿਆ ਜਾਂਦਾ ਹੈ। ਇਸ ਕਾਰਨ ਇਕ ਵਾਰ ਵਿਚ ਹੀ 1400 ਟਨ ਪਿਆਜ ਦਿੱਲੀ ਪਹੁੰਚ ਰਿਹਾ ਹੈ। ਪਿਛਲੇ ਹਫ਼ਤੇ ਦੋ ਮਾਲਗੱਡੀਆਂ ਨਾਸਿਕ ਤੋਂ ਰਵਾਨਾ ਹੋਈਆਂ ਹਨ।
ਇਹ ਵੀ ਪੜ੍ਹੋ : ਕੌਚਿੰਗ ਸੰਸਥਾਵਾਂ ਨਹੀਂ ਕਰ ਪਾਉਣਗੀਆਂ ਵੱਡੇ ਦਾਅਵੇ, ਸਰਕਾਰ ਨੇ ਜਾਰੀ ਕੀਤੇ ਸਖ਼ਤ ਨਿਰਦੇਸ਼
ਵਪਾਰੀ ਕੀ ਕਹਿੰਦੇ ਹਨ
ਆਜ਼ਾਦਪੁਰ ਮੰਡੀ ਵਿੱਚ ਪਿਆਜ਼ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀਕਾਂਤ ਮਿਸ਼ਰਾ ਦਾ ਕਹਿਣਾ ਹੈ ਕਿ ਕੀਮਤਾਂ ਵਿੱਚ ਸਥਾਈ ਗਿਰਾਵਟ ਵਿੱਚ ਇੱਕ ਜਾਂ ਦੋ ਮਹੀਨੇ ਲੱਗ ਸਕਦੇ ਹਨ। ਮਿਸ਼ਰਾ ਅਨੁਸਾਰ, "ਪਿਆਜ਼ ਦੀਆਂ ਕੀਮਤਾਂ ਇਸ ਸਾਲ ਅਸਧਾਰਨ ਤੌਰ 'ਤੇ ਉੱਚੀਆਂ ਰਹੀਆਂ ਹਨ। ਹਾਲਾਂਕਿ ਪਿਛਲੇ ਮਹੀਨੇ ਥੋੜ੍ਹੀ ਜਿਹੀ ਗਿਰਾਵਟ ਆਈ ਸੀ, ਪਰ ਫਿਰ ਕੀਮਤਾਂ ਵਧ ਗਈਆਂ ਹਨ। ਸਾਉਣੀ ਦੀ ਫ਼ਸਲ ਦੇ ਆਉਣ ਤੋਂ ਬਾਅਦ ਹੀ ਕੀਮਤਾਂ ਹੋਰ ਹੇਠਾਂ ਆਉਣ ਦੀ ਸੰਭਾਵਨਾ ਹੈ।"
ਇਹ ਵੀ ਪੜ੍ਹੋ : 7 ਦਿਨਾਂ 'ਚ 4700 ਰੁਪਏ ਸਸਤਾ ਹੋ ਗਿਆ ਸੋਨਾ, ਜਾਣੋ ਸੋਨੇ-ਚਾਂਦੀ ਦੀਆਂ ਕੀਮਤਾਂ ਬਾਰੇ ਕੀ ਹੈ ਮਾਹਰਾਂ ਦੀ ਰਾਏ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8