ਛੋਟੇ ਵਪਾਰੀਆ ਨੂੰ ਈ-ਕਾਮਰਸ ਕੰਪਨੀਆਂ ਨਾਲ ਮੁਕਾਬਲਾ ਕਰਨ ''ਚ ਮਦਦ ਕਰੇਗਾ ONDC : ਗੋਇਲ

Tuesday, Mar 07, 2023 - 11:19 AM (IST)

ਨਵੀਂ ਦਿੱਲੀ - ਵਣਜ ਅਤੇ  ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸੋਮਵਾਰ ਨੂੰ ਕਿਹਾ ਕਿ 'ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ(ਓਐੱਨਡੀਸੀ)' ਛੋਟੇ ਕਾਰੋਬਾਰੀਆਂ ਨੂੰ ਤਕਨੀਕ ਅਧਾਰਿਤ ਵੱਡੀਆਂ ਈ-ਕਾਮਰਸ ਕੰਪਨੀਆਂ ਨਾਲ ਮੁਕਾਬਲਾ ਕਰਨ ਵਿਚ ਮਦਦ ਕਰੇਗਾ। ਓਐੱਨਡੀਸੀ ਇਕ ਯੂਨੀਫਾਈਡ ਪੇਮੈਂਟਸ ਇੰਟਰਫੇਸ-ਟਾਈਪ ਪ੍ਰੋਟੋਕਾਲ ਹੈ।

ਇਹ ਵੀ ਪੜ੍ਹੋ : ਸੈਲਾਨੀਆਂ ਲਈ ਜਲਦ ਖੁੱਲ੍ਹੇਗਾ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ , 15 ਲੱਖ ਰੰਗ-ਬਿਰੰਗੇ ਫੁੱਲ ਕਰਨਗੇ ਸੁਆਗਤ

ਇਸ ਨਾਲ ਛੋਟੇ ਪ੍ਰਚੂਨ ਵਪਾਰੀ ਈ-ਕਾਮਰਸ ਪ੍ਰਣਾਲੀ ਦੇ ਜ਼ਰੀਏ ਆਪਣੀਆਂ ਸੇਵਾਵਾ ਅਤੇ ਮਾਲ ਨੂੰ ਦੇਸ਼ ਭਰ ਵਿਚ ਖ਼ਰੀਦਦਾਰਾਂ ਤੱਕ ਪਹੁੰਚਾ ਸਕਣਗੇ। ਇਸ ਨਾਲ ਖ਼ਰੀਦਦਾਰ ਕਿਸੇ ਵੀ ਪਲੇਟਫਾਰਮ 'ਤੇ ਵੇਚੇ ਜਾ ਰਹੇ ਉਤਪਾਦਾਂ ਨੂੰ ਖ਼ਰੀਦ ਸਕਣਗੇ। ਪ੍ਰਚੂਨ ਖ਼ੇਤਰ ਨਾਲ ਸਬੰਧਿਤ ਇਕ ਪ੍ਰੋਗਰਾਮ ਵਿਚ ਗੋਇਲ ਨੇ ਕਿਹਾ, 'ਓਐੱਨਡੀਸੀ ਤਕਨੀਕ ਅਧਾਰਿਤ ਵੱਡੀ ਈ-ਕਾਮਰਸ ਕੰਪਨੀਆਂ ਦਾ ਮੁਕਾਬਲਾ ਕਰਨ ਵਿਚ ਛੋਟੇ ਪ੍ਰਚੂਨ ਵਿਕਰੇਤਾਵਾਂ ਦੀ ਮਦਦ ਕਰੇਗਾ

ਵਣਜ ਮੰਤਰੀ ਨੇ ਕਿਹਾ ਕਿ ਛੋਟੀਆਂ ਕੰਪਨੀਆਂ ਅਤੇ ਸਟਾਰਟਅੱਪਸ ਨੂੰ ਈ-ਕਾਮਰਸ ਈਕੋਸਿਸਟਮ ਨਾਲ ਜੁੜਨ ਲਈ ਉਤਸ਼ਾਹਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ, ''ਜਿਸ ਤਰ੍ਹਾਂ UPI ਨੇ ਭੁਗਤਾਨ ਪ੍ਰਣਾਲੀਆਂ ਨੂੰ ਹੋਰ ਲੋਕਤੰਤਰੀ ਬਣਾਇਆ ਹੈ, ਉਸੇ ਤਰ੍ਹਾਂ ONDC ਵੀ ਈ-ਕਾਮਰਸ ਦੇ ਲਾਭਾਂ ਦਾ ਲੋਕਤੰਤਰੀਕਰਨ ਕਰੇਗਾ।'' ਗੋਇਲ ਨੇ ਕਿਹਾ ਕਿ ਭਾਰਤ 'ਚ ਖਪਤਕਾਰ ਉਦਯੋਗ ਅਤੇ ਐੱਫ.ਐੱਮ.ਸੀ.ਜੀ ਪੱਖਪਾਤੀ ਅਤੇ ਮਾੜੀ ਗੁਣਵੱਤਾ ਦੀ ਦਰਾਮਦ ਤੋਂ ਪ੍ਰਭਾਵਿਤ ਹੋ ਰਹੇ ਹਨ। ਜਿਸ ਦਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ।

ਇਹ ਵੀ ਪੜ੍ਹੋ : ਸੋਨਾ ਅਤੇ ਸ਼ੇਅਰ ਬਾਜ਼ਾਰ ਨਹੀਂ ਇਸ ਖ਼ੇਤਰ 'ਚ ਨਿਵੇਸ਼ ਨੂੰ ਤਰਜੀਹ ਦੇ ਰਹੀਆਂ ਔਰਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News