ਵੱਡਾ ਝਟਕਾ ਸਹਿਣ ਲਈ ਰਹੋ ਤਿਆਰ, ਪੈਟਰੋਲ ਹੋ ਸਕਦਾ ਹੈ 100 ਰੁ: ਤੋਂ ਪਾਰ
Wednesday, Jun 16, 2021 - 06:15 PM (IST)
ਨਵੀਂ ਦਿੱਲੀ- ਸੂਬਾ ਸਰਕਾਰਾਂ ਤੇ ਕੇਂਦਰ ਜੇਕਰ ਟੈਕਸਾਂ ਵਿਚ ਕਟੌਤੀ ਨਹੀਂ ਕਰਦੇ ਹਨ ਤਾਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਹੋਰ ਝਟਕਾ ਸਹਿਣਾ ਪੈ ਸਕਦਾ ਹੈ। ਬੁੱਧਵਾਰ ਨੂੰ ਲਗਾਤਾਰ ਪੰਜਵੇਂ ਦਿਨ ਕੱਚੇ ਤੇਲ ਵਿਚ ਤੇਜ਼ੀ ਨਾਲ 'ਬ੍ਰੈਂਟ ਕਰੂਡ' ਦੀ ਕੀਮਤ 75 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈ। ਇਹ ਅਪ੍ਰੈਲ 2019 ਤੋਂ ਬਾਅਦ ਦਾ ਇਸ ਦਾ ਉੱਚਾ ਪੱਧਰ ਹੈ। ਲਿਹਾਜਾ ਪੈਟਰੋਲ, ਡੀਜ਼ਲ ਕੀਮਤਾਂ 'ਤੇ ਇਸ ਦਾ ਅਸਰ ਪਵੇਗਾ ਕਿਉਂਕਿ ਭਾਰਤ ਆਪਣੀ ਜ਼ਰੂਰਤ ਦਾ ਲਗਭਗ 80 ਫ਼ੀਸਦੀ ਤੇਲ ਦਰਾਮਦ ਕਰਦਾ ਹੈ।
ਡਬਿਲਊ. ਟੀ. ਆਈ. ਕਰੂਡ ਵੀ 72 ਡਾਲਰ ਪ੍ਰਤੀ ਬੈਰਲ ਤੋਂ ਉਪਰ ਹੈ। ਮਹਾਮਾਰੀ ਵਿਚਕਾਰ ਮੰਗ ਵਿਚ ਰਿਕਵਰੀ ਅਤੇ ਅਮਰੀਕੀ ਕੱਚੇ ਤੇਲ ਦੇ ਉਤਪਾਦਨ ਵਿਚ ਗਿਰਾਵਟ ਕਾਰਨ ਕੀਮਤਾਂ ਵਿਚ ਤੇਜ਼ੀ ਹੈ। ਬਾਜ਼ਾਰ ਸੂਤਰਾਂ ਮੁਤਾਬਕ, ਅਮਰੀਕੀ ਤੇਲ ਦੀ ਸਪਲਾਈ ਵਿਚ 85 ਲੱਖ ਬੈਰਲ ਦੀ ਕਮੀ ਦਰਜ ਕੀਤੀ ਗਈ।
ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ! ਇਲੈਕਟ੍ਰਿਕ ਸਕੂਟਰ 17,892 ਰੁ: ਤੱਕ ਹੋਏ ਸਸਤੇ, ਵੇਖੋ ਮੁੱਲ
ਉੱਥੇ ਹੀ, ਮੰਗ ਵਿਚ ਰਿਕਵਰੀ ਵਿਚਕਾਰ ਓਪੇਕ ਪਲੱਸ ਵੱਲੋਂ ਕੱਚੇ ਤੇਲ ਦੀ ਸੀਮਤ ਸਪਲਾਈ ਕਾਰਨ ਬ੍ਰੈਂਟ ਦੀ ਕੀਮਤ ਇਸ ਸਾਲ ਹੁਣ ਤੱਕ 44 ਫ਼ੀਸਦੀ ਚੜ੍ਹ ਚੁੱਕੀ ਹੈ। ਓਪੇਕ ਪਲੱਸ ਅਜੇ ਵੀ ਲੱਖਾਂ ਬੈਰਲ ਰੋਜ਼ਾਨਾ ਦੀ ਸਪਲਾਈ ਨਹੀਂ ਕਰ ਰਿਹਾ ਹੈ। ਵਿਸ਼ਲੇਸ਼ਕਾਂ ਮੁਤਾਬਕ, ਕੱਚਾ ਤੇਲ 70 ਡਾਲਰ ਤੋਂ ਉੱਪਰ ਰਹਿਣ ਦੀ ਉਮੀਦ ਹੈ ਅਤੇ ਮੰਗ 2022 ਦੀ ਪਹਿਲੀ ਛਿਮਾਹੀ ਵਿਚ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ 'ਤੇ ਆ ਜਾਵੇਗੀ। ਗੌਰਤਲਬ ਹੈ ਕਿ ਮਈ ਵਿਚ ਪੈਟਰੋਲ 3.83 ਰੁਪਏ ਅਤੇ ਡੀਜ਼ਲ 4.42 ਰੁਪਏ ਮਹਿੰਗਾ ਹੋਇਆ ਸੀ। ਉੱਥੇ ਹੀ, ਜੂਨ ਵਿਚ ਹੁਣ ਤੱਕ ਪੈਟਰੋਲ ਦੀ ਕੀਮਤ 2.43 ਰੁਪਏ ਅਤੇ ਡੀਜ਼ਲ ਦੀ 2.26 ਰੁਪਏ ਵੱਧ ਚੁੱਕੀ ਹੈ। ਪੈਟਰੋਲ ਕਈ ਸ਼ਹਿਰਾਂ ਵਿਚ ਲਗਭਗ 100 ਰੁਪਏ ਹੋ ਚੁੱਕਾ ਹੈ। ਕੱਚੇ ਤੇਲ ਵਿਚ ਇਸੇ ਤਰ੍ਹਾਂ ਤੇਜ਼ੀ ਰਹੀ ਤਾਂ ਪੈਟਰੋਲ ਇਸ ਤੋਂ ਵੀ ਮਹਿੰਗਾ ਹੋ ਸਕਦਾ ਹੈ।
ਇਹ ਵੀ ਪੜ੍ਹੋ- ਕਿਸਾਨਾਂ ਲਈ ਵੱਡੀ ਰਾਹਤ, ਡੀ. ਏ. ਪੀ. 'ਤੇ ਸਰਕਾਰ ਨੇ ਦਿੱਤੀ ਇਹ ਮਨਜ਼ੂਰੀ