ਅਕਤੂਬਰ ''ਚ 8 ਮੁੱਖ ਬੁਨਿਆਦੀ ਉਦਯੋਗਾਂ ਦਾ ਉਤਪਾਦਨ 2.5 ਫ਼ੀਸਦੀ ਡਿਗਿਆ

11/27/2020 9:51:28 PM

ਨਵੀਂ ਦਿੱਲੀ- ਬੁਨਿਆਦੀ ਖੇਤਰਾਂ ਦੇ 8 ਮੁੱਖ ਉਦਯੋਗਾਂ ਦਾ ਉਤਪਾਦਨ ਇਸ ਵਾਰ ਅਕਤੂਬਰ ਮਹੀਨੇ ਵਿਚ ਇਕ ਸਾਲ ਪਹਿਲਾਂ ਦੀ ਤੁਲਨਾ ਵਿਚ 2.5 ਫ਼ੀਸਦੀ ਘੱਟ ਗਿਆ। 

ਇਹ ਲਗਾਤਾਰ ਅੱਠਵਾਂ ਮਹੀਨਾ ਹੈ, ਜਦ ਇਨ੍ਹਾਂ ਖੇਤਰਾਂ ਦਾ ਉਤਪਾਦਨ ਘੱਟ ਹੋਇਆ ਹੈ। ਸ਼ੁੱਕਰਵਾਰ ਨੂੰ ਜਾਰੀ ਅਧਿਕਾਰਕ ਅੰਕੜਿਆਂ ਵਿਚ ਇਸ ਦੀ ਜਾਣਕਾਰੀ ਮਿਲੀ। ਉਤਪਾਦਨ ਵਿਚ ਗਿਰਾਵਟ ਦਾ ਮੁੱਖ ਕਾਰਨ ਖਣਿਜ, ਤੇਲ, ਗੈਸ, ਪੈਟ੍ਰੋਲੀਅਮ ਰਿਫਾਈਨਰੀ ਉਤਪਾਦ ਅਤੇ ਇਸਪਾਤ ਉਦਯੋਗ ਦੇ ਉਤਪਾਦਨ ਵਿਚ ਕਮੀ ਆਉਣਾ ਹੈ। 

ਵਣਜ ਅਤੇ ਉਦਯੋਗ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਅਕਤੂਬਰ 2019 ਵਿਚ ਇਨ੍ਹਾਂ 8 ਖੇਤਰਾਂ ਦੇ ਉਤਪਾਦਨ ਵਿਚ 5.5 ਫ਼ੀਸਦੀ ਦੀ ਗਿਰਾਵਟ ਆਈ ਸੀ। ਉਸ ਮਹੀਨੇ ਦੌਰਾਨ ਕੋਲਾ, ਸੀਮੈਂਟ, ਬਿਜਲੀ ਖੇਤਰਾਂ ਵਿਚ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਕੱਚਾ ਤੇਲ, ਕੁਦਰਤੀ ਗੈਸ, ਰਿਫਾਇਨਰੀ ਉਤਪਾਦਾਂ ਅਤੇ ਇਸਪਾਤ ਵਿਚ ਗਿਰਾਵਟ ਰਹੀ। ਇਸ ਸਾਲ ਅਪ੍ਰੈਲ ਤੋਂ ਅਕਤੂਬਰ ਦੌਰਾਨ ਇਨ੍ਹਾਂ ਖੇਤਰਾਂ ਦੇ ਉਤਪਾਦਨ ਵਿਚ 13 ਫ਼ੀਸਦੀ ਦੀ ਗਿਰਾਵਟ ਆਈ ਹੈ। ਸਾਲ ਭਰ ਪਹਿਲਾਂ ਹੀ ਇਸ ਸਮੇਂ ਵਿਚ ਇਸ ਉਤਪਾਦਨ ਵਿਚ 0.3 ਫ਼ੀਸਦੀ ਦਾ ਵਾਧਾ ਹੋਇਆ ਸੀ। 


Sanjeev

Content Editor

Related News