NPCI ਨੇ ਭੀਮ ਯੂ. ਪੀ. ਆਈ. ਨਾਲ ਫਾਸਟੈਗ ਰਿਚਾਰਜ ਦੀ ਪੇਸ਼ਕਸ਼ ਕੀਤੀ
Thursday, Dec 26, 2019 - 02:32 PM (IST)

ਨਵੀਂ ਦਿੱਲੀ, (ਭਾਸ਼ਾ)— ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਨੇ ਗਾਹਕਾਂ ਨੂੰ ਐੱਨ. ਈ. ਟੀ. ਸੀ. ਫਾਸਟੈਗ ਨੂੰ ਭੀਮ ਯੂ. ਪੀ. ਆਈ. ਨਾਲ ਰਿਚਾਰਜ ਕਰਨ ਦਾ ਬਦਲ ਉਪਲੱਬਧ ਕਰਾਇਆ ਹੈ। ਐੱਨ. ਪੀ. ਸੀ. ਆਈ. ਨੇ ਵੀਰਵਾਰ ਨੂੰ ਬਿਆਨ 'ਚ ਕਿਹਾ ਕਿ ਭੀਮ ਯੂ. ਪੀ. ਆਈ. ਆਧਾਰਿਤ ਮੋਬਾਇਲ ਐਪ ਜ਼ਰੀਏ ਵਾਹਨ ਮਾਲਕ ਰਸਤੇ 'ਚ ਚੱਲਦੇ-ਚੱਲਦੇ ਵੀ ਆਪਣੇ ਫਾਸਟੈਗ ਨੂੰ ਰਿਚਾਰਜ ਕਰਾ ਸਕਣਗੇ ਤੇ ਉਨ੍ਹਾਂ ਨੂੰ ਟੋਲ ਪਲਾਜ਼ਾ 'ਤੇ ਲੰਬੀਆਂ ਕਤਾਰਾਂ 'ਚ ਲੱਗਣ ਦੀ ਜ਼ਰੂਰਤ ਨਹੀਂ ਹੋਵੇਗੀ।
ਨੈਸ਼ਨਲ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ (ਐੱਨ. ਈ. ਟੀ. ਸੀ.) ਨੂੰ ਭਾਰਤ ਬਾਜ਼ਾਰ ਦੀ ਇਲਕੈਟ੍ਰਾਨਿਕ ਟੋਲ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ। ਐੱਨ. ਪੀ. ਸੀ. ਆਈ. ਨੇ ਕਿਹਾ, ''ਗਾਹਕ ਹੁਣ ਭੀਮ ਯੂ. ਪੀ. ਆਈ. ਆਧਾਰਿਤ ਮੋਬਾਇਲ ਐਪ 'ਤੇ ਲਾਗ ਇਨ ਕਰਕੇ ਫਾਸਟੈਗ ਨੂੰ ਰਿਚਾਰਜ ਕਰਾ ਸਕਣਗੇ। ਰਾਸ਼ਟਰੀ ਰਾਜਮਾਰਗਾਂ 'ਤੇ ਫਾਸਟੈਗ ਨੂੰ 15 ਦਸੰਬਰ 2019 ਤੋਂ ਜ਼ਰੂਰੀ ਕੀਤਾ ਗਿਆ ਹੈ। ਐੱਨ. ਪੀ. ਸੀ. ਆਈ. ਦੀ ਮੁੱਖ ਸੰਚਾਲਨ ਅਧਿਕਾਰੀ (ਸੀ. ਓ. ਓ.) ਪ੍ਰਵੀਨਾ ਰਾਇ ਨੇ ਕਿਹਾ, ''ਗਾਹਕਾਂ ਨੂੰ ਐੱਨ. ਈ. ਟੀ. ਸੀ. ਫਾਸਟੈਗ ਦਾ ਬਿਹਤਰ ਅਨੁਭਵ ਉਪਲੱਬਧ ਕਰਾਉਣਾ ਸਾਡਾ ਮਕਸਦ ਹੈ। ਸਾਡਾ ਵਿਸ਼ਵਾਸ ਹੈ ਕਿ ਇਸ ਸੁਵਿਧਾ ਨਾਲ ਉਨ੍ਹਾਂ ਨੂੰ ਟੋਲ ਭੁਗਤਾਨ ਲਈ ਇਕ ਸਰਲ, ਸੁਰੱਖਿਅਤ ਤੇ ਪਾਰਦਰਸ਼ੀ ਮਾਧਿਅਮ ਮਿਲ ਸਕੇਗਾ।''