ਆਧਾਰ ਕਾਰਡ ਦੇ ਇਸਤੇਮਾਲ ਲਈ ਹੁਣ ਤੁਹਾਡਾ ਚਿਹਰਾ ਹੋਵੇਗਾ ਸਕੈਨ
Monday, Aug 20, 2018 - 07:04 PM (IST)

ਨਵੀਂ ਦਿੱਲੀ—UIDAI ਨੇ ਆਖਿਰਕਾਰ ਫੇਸ ਆਥੇਂਟਿਕੇਸ਼ਨ ਨੂੰ ਲੈ ਕੇ ਇਹ ਐਲਾਨ ਕਰ ਦਿੱਤਾ ਕਿ ਇਸ ਨੂੰ ਟੈਲੀਕਾਮ ਸਰਵਿਸ ਪ੍ਰੋਵਾਈਡਰਸ ਲਈ 15 ਸਤੰਬਰ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਸ ਨੂੰ 1 ਜੁਲਾਈ ਤੋਂ ਸ਼ੁਰੂ ਕਰਨ ਦੀ ਪਲਾਨਿੰਗ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਤਾਰੀਖ ਨੂੰ ਅੱਗੇ ਵਧਾਉਂਦੇ ਹੋਏ 1 ਅਗਸਤ ਕੀਤਾ ਗਿਆ।
UIDAI ਨੇ ਫੇਸ ਆਥੇਂਟਿਕੇਸ਼ਨ ਨੂੰ ਲੈ ਕੇ ਕਿਹਾ ਕਿ ਇਸ ਦੇ ਲਈ ਟੈਲੀਕਾਮ ਸਰਵਿਸ ਪ੍ਰੋਵਾਈਡਰਸ ਨੂੰ ਵੱਖ ਤੋਂ ਨਿਰਦੇਸ਼ ਦਿੱਤੇ ਜਾਣਗੇ। UIDAI ਦਾ ਮੰਨਣਾ ਹੈ ਕਿ ਲਾਈਵ ਫੇਸ ਫੋਟੋ ਦਾ ਇਸਤੇਮਾਲ ਕੀਤਾ ਜਾਵੇਗਾ ਜਿਸ ਨੂੰ eKYC ਦੀ ਮਦਦ ਨਾਲ ਕੱਢਿਆ ਜਾਵੇਗਾ। ਇਹ ਉਸ ਵੇਲੇ ਕੰਮ 'ਚ ਆਵੇਗਾ ਜਦ ਕਿਸੇ ਯੂਜ਼ਰ ਨੂੰ ਮੋਬਾਇਲ ਸਿਮ ਲੈਣੀ ਹੋਵੇਗੀ।
UIDAI ਦਾ ਮੰਨਣਾ ਹੈ ਕਿ ਇਸ ਨਾਲ ਫੇਕ ਫਿਗਰਪ੍ਰਿੰਟ ਅਤੇ ਕਲਾਨਿੰਗ 'ਤੇ ਰੋਕ ਲੱਗੇਗੀ ਤਾਂ ਉੱਥੇ ਮੋਬਾਇਲ ਸਿਮ ਕਾਰਡ ਨੂੰ ਲੈਂਦੇ ਸਮੇਂ ਸਕਿਓਰਟੀ ਦੀ ਵੀ ਸੁਰੱਖਿਆ ਰਹੇਗੀ। ਦੱਸਣਯੋਗ ਹੈ ਕਿ ਕੁਝ ਦਿਨਾਂ ਪਹਿਲਾਂ ਹੈਦਰਾਬਾਦ ਦੇ ਇਕ ਮੋਬਾਇਲ ਸਿਮ ਕਾਰਡ ਡਿਸਰਟੀਬਿਊਟਰ ਨੇ ਕਈ ਹਜ਼ਾਰਾਂ ਸਿਮ ਕਾਰਡ ਨੂੰ ਜਾਅਲੀ ਤਰ੍ਹਾਂ ਨਾਲ ਐਕਟੀਵੇਟ ਕਰ ਦਿੱਤਾ ਸੀ। uidai ਦੇ ਸੀ.ਈ.ਓ. ਅਜੈ ਭੂਸ਼ਣ ਪਾਂਡੇ ਨੇ ਕਿਹਾ ਕਿ ਇਸ ਤੋਂ ਪਹਿਲਾਂ ਫਿਗਰਪ੍ਰਿੰਟ ਅਤੇ ਆਈਰਿਸ ਦੀ ਮਦਦ ਨਾਲ ਦੋ ਫੈਕਟਰ ਆਥੇਂਟਿਕੇਸ਼ਨ ਦਾ ਇਸਤੇਮਾਲ ਕੀਤਾ ਜਾਂਦਾ ਸੀ ਜਿਥੇ ਕਈ ਵਾਰ ਯੂਜ਼ਰਸ ਨੂੰ ਫਿਗਰਪ੍ਰਿੰਟ ਨਾਲ ਜੁੜੀ ਹੋਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ ਇਸ ਚੀਜ਼ 'ਚ ਕਾਫੀ ਆਸਾਨੀ ਹੋਵੇਗੀ ਜਿਥੇ ਯੂਜ਼ਰਸ ਨੂੰ ਜੇਕਰ ਆਈਰਿਸ ਅਤੇ ਫਿਗਰਪ੍ਰਿੰਟ ਨੂੰ ਲੈ ਕੇ ਦਿੱਕਤਾਂ ਆ ਰਹੀਆਂ ਹਨ ਤਾਂ ਉਹ ਤੀਸਰਾ ਆਪਸ਼ਨ ਇਸਤੇਮਾਲ ਕਰ ਸਕਦਾ ਹੈ ਜੋ ਫੇਸ ਆਥੇਂਟਿਕੇਸ਼ ਹੈ।