ਹੁਣ ATM ਰਾਹੀਂ ਕੱਢ ਸਕੋਗੇ PF ਦੇ ਪੈਸੇ, ਇਸ ਮਹੀਨੇ ਸ਼ੁਰੂ ਹੋ ਰਹੀ ਇਹ ਨਵੀਂ ਸੁਵਿਧਾ

Thursday, Jun 12, 2025 - 12:57 PM (IST)

ਹੁਣ ATM ਰਾਹੀਂ ਕੱਢ ਸਕੋਗੇ PF ਦੇ ਪੈਸੇ, ਇਸ ਮਹੀਨੇ ਸ਼ੁਰੂ ਹੋ ਰਹੀ ਇਹ ਨਵੀਂ ਸੁਵਿਧਾ

ਬਿਜਨਸ ਡੈਸਕ : ਨੌਕਰੀਪੇਸ਼ਾ ਲੋਕਾਂ ਲਈ EPFO ਵੱਲੋਂ ਵੱਡੀ ਖੁਸ਼ਖਬਰੀ ਆ ਰਹੀ ਹੈ। ਜੂਨ 2025 ਤੋਂ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਆਪਣਾ ਨਵਾਂ ਡਿਜੀਟਲ ਪਲੇਟਫਾਰਮ EPFO 3.0 ਲਾਂਚ ਕਰ ਰਿਹਾ ਹੈ, ਜਿਸਦੇ ਤਹਿਤ ਮੈਂਬਰ ਹੁਣ ਆਪਣੇ PF ਖਾਤੇ ਤੋਂ ਪੈਸੇ ਸਿੱਧੇ ਏਟੀਐਮ ਰਾਹੀਂ ਕੱਢ ਸਕਣਗੇ।

ਕੀ ਹੈ EPFO 3.0?
ਇਹ EPFO ਦਾ ਨਵਾਂ ਅਤੇ ਅੱਪਗਰੇਡ ਵਰਜਨ ਹੈ ਜੋ ਪੂਰੀ ਤਰ੍ਹਾਂ ਡਿਜੀਟਲ ਤੇ ਯੂਜ਼ਰ-ਫ੍ਰੈਂਡਲੀ ਹੋਵੇਗਾ। ਹੁਣ ਤੱਕ ਪੀਐਫ ਦੇ ਪੈਸੇ ਕੱਢਣ ਲਈ ਕਾਗਜ਼ੀ ਕਾਰਵਾਈ, ਫਾਰਮ ਭਰਨ ਅਤੇ ਲੰਬੇ ਇੰਤਜ਼ਾਰ ਦੀ ਲੋੜ ਹੁੰਦੀ ਸੀ, ਪਰ EPFO 3.0 ਨਾਲ ਇਹ ਸਾਰਾ ਝੰਜਟ ਖਤਮ ਹੋ ਜਾਵੇਗਾ।

ਇਹ ਵੀ ਪੜ੍ਹੋ...ਸੋਨੇ ਨੇ ਕਰਾ'ਤੇ ਹੱਥ ਖੜ੍ਹੇ ! ਅਸਮਾਨੀਂ ਪੁੱਜੀਆਂ ਕੀਮਤਾਂ, ਜਾਣੋ ਕੀ ਹੈ ਨਵਾਂ ਰੇਟ

ਏਟੀਐਮ ਰਾਹੀਂ ਪੀਐਫ ਕੱਢਣ ਦੀ ਪ੍ਰਕਿਰਿਆ

  • UAN ਲਿੰਕ ਹੋਣਾ ਜ਼ਰੂਰੀ – ਯੂਨਿਵਰਸਲ ਅਕਾਊਂਟ ਨੰਬਰ (UAN), ਬੈਂਕ ਅਕਾਊਂਟ ਅਤੇ ਆਧਾਰ ਨਾਲ ਲਿੰਕ ਹੋਣਾ ਲਾਜ਼ਮੀ ਹੈ। ਆਖਰੀ ਮਿਆਦ 30 ਜੂਨ 2025 ਹੈ।
  • ਏਟੀਐੱਮ ਰਾਹੀਂ ਨਿਕਾਸੀ – ਸਾਰੀਆਂ ਲਿੰਕਿੰਗ ਤੋਂ ਬਾਅਦ, ਮੈਂਬਰ ਕਿਸੇ ਵੀ ਏਟੀਐਮ ਰਾਹੀਂ ਨਵੀਂ ਕਾਰਡ ਸੁਵਿਧਾ ਨਾਲ ਪੀਐਫ ਦੇ ਪੈਸੇ ਕੱਢ ਸਕਣਗੇ।
  • ਨਿਕਾਸੀ ਸੀਮਾ – ਸ਼ੁਰੂਆਤ ਵਿੱਚ PF ਖਾਤੇ ਦੀ ਕੁੱਲ ਰਕਮ ਦਾ 50% ਤੱਕ ਹੀ ਕੱਢਿਆ ਜਾ ਸਕੇਗਾ।
  • ਬੈਲੈਂਸ ਜਾਂਚ ਅਤੇ ਫੰਡ ਟ੍ਰਾਂਸਫਰ – ਇਹ ਕਾਰਡ ਰਾਹੀਂ ਮੈਂਬਰ ਆਪਣਾ ਬੈਲੈਂਸ ਵੀ ਵੇਖ ਸਕਣਗੇ ਅਤੇ ਫੰਡ ਕਿਸੇ ਹੋਰ ਬੈਂਕ ਅਕਾਊਂਟ 'ਚ ਵੀ ਟ੍ਰਾਂਸਫਰ ਕਰ ਸਕਣਗੇ।

ਆਟੋ-ਕਲੇਮ ਸੈਟਲਮੈਂਟ ਦੀ ਸੁਵਿਧਾ
EPFO 3.0 ਵਿੱਚ ਇੱਕ ਹੋਰ ਵੱਡੀ ਖਾਸੀਅਤ ਆਟੋ-ਕਲੇਮ ਸੈਟਲਮੈਂਟ ਹੈ। ਹੁਣ ਕਲੇਮ ਫਾਈਲ ਕਰਨ 'ਤੇ ਸਿਸਟਮ ਉਸਨੂੰ ਆਟੋਮੈਟਿਕ ਪ੍ਰੋਸੈਸ ਕਰੇਗਾ, ਜਿਸ ਨਾਲ ਪੈਸਾ ਬਿਨਾਂ ਕਿਸੇ ਦਫਤਰੀ ਰੁਕਾਵਟ ਦੇ ਸਿੱਧਾ ਬੈਂਕ ਅਕਾਊਂਟ ਵਿੱਚ ਆ ਜਾਵੇਗਾ।

ਇਹ ਵੀ ਪੜ੍ਹੋ...UPI ਭੁਗਤਾਨਾਂ 'ਤੇ ਵਾਧੂ ਚਾਰਜ ਸਬੰਧੀ ਵੱਡੀ ਖ਼ਬਰ, ਸਰਕਾਰ ਨੇ ਦਿੱਤਾ ਇਹ ਜਵਾਬ

UPI ਰਾਹੀਂ ਵੀ ਨਿਕਾਸੀ ਸੰਭਵ
EPFO 3.0 ਵਿੱਚ UPI ਰਾਹੀਂ ਵੀ ਪੀਐਫ ਦੇ ਪੈਸੇ ਕੱਢਣ ਦੀ ਸੁਵਿਧਾ ਮਿਲ ਸਕਦੀ ਹੈ। ਮੈਂਬਰ ਆਪਣੇ UAN ਨੂੰ UPI ਐਪ ਨਾਲ ਲਿੰਕ ਕਰਕੇ ਸਿੱਧਾ ਪੈਸਾ ਆਪਣੇ ਅਕਾਊਂਟ ਵਿੱਚ ਟ੍ਰਾਂਸਫਰ ਕਰ ਸਕਣਗੇ।

ਇਹ ਵੀ ਪੜ੍ਹੋ...GOOD NEWS ! ਤਿੰਨ ਹੋਰ ਸਰਕਾਰੀ ਬੈਂਕਾਂ ਨੇ ਕਰਜ਼ਾ ਕੀਤਾ ਸਸਤਾ, ਇੰਨੀ ਘਟਾਈ ਵਿਆਜ ਦਰ

ਕਿਨ੍ਹਾਂ ਨੂੰ ਮਿਲੇਗਾ ਫਾਇਦਾ?
ਇਹ ਸੁਵਿਧਾ ਉਨ੍ਹਾਂ ਸਾਰੇ ਕਰਮਚਾਰੀਆਂ ਲਈ ਹੈ, ਜਿਨ੍ਹਾਂ ਦਾ PF ਅਕਾਊਂਟ EPFO ਨਾਲ ਰਜਿਸਟਰ ਹੈ ਅਤੇ ਹਰ ਮਹੀਨੇ ਉਨ੍ਹਾਂ ਦੀ ਤਨਖਾਹ ਤੋਂ PF ਕਟਦੀ ਹੈ।

ਇਹ ਵੀ ਪੜ੍ਹੋ...ਅਗਲੇ 7 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਕੀਤਾ ਹਾਈ ਅਲਰਟ

ਵਿੱਤ ਮਾਹਿਰ ਕੀ ਕਹਿੰਦੇ ਹਨ?
ਉਨ੍ਹਾਂ ਦੇ ਮੁਤਾਬਕ EPFO 3.0 ਇੱਕ ਬਹੁਤ ਵਧੀਆ ਪੈਸਲਾ ਹੈ, ਪਰ ਉਹ ਚੇਤਾਵਨੀ ਦਿੰਦੇ ਹਨ ਕਿ PF ਪੈਸਾ ਲੰਬੇ ਸਮੇਂ ਦੀ ਬਚਤ ਲਈ ਹੁੰਦਾ ਹੈ, ਇਸ ਲਈ ਬੇਵਜ੍ਹਾ ਨਿਕਾਸੀ ਤੋਂ ਪਰਹੇਜ਼ ਕੀਤਾ ਜਾਵੇ।

ਇਹ ਵੀ ਪੜ੍ਹੋ...ਰਾਸ਼ਨ ਕਾਰਡ ਧਾਰਕਾਂ ਲਈ ਖੁਸ਼ਖਬਰੀ ! ਜੂਨ 'ਚ ਮਿਲੇਗਾ 3 ਮਹੀਨਿਆਂ ਦਾ ਅਨਾਜ

ਸਰਕਾਰ ਦਾ ਫੋਕਸ – ਡਿਜੀਟਲ ਭਾਰਤ ਅਤੇ ਈਜ਼ ਆਫ ਲਿਵਿੰਗ
ਇਹ ਨਵੀਂ ਯੋਜਨਾ ਨੌਕਰੀਪੇਸ਼ਾ ਲੋਕਾਂ ਲਈ ਨ ਕੇਵਲ ਆਸਾਨੀ ਲਿਆ ਰਹੀ ਹੈ, ਬਲਕਿ ਡਿਜੀਟਲ ਭਾਰਤ ਅਤੇ ਈਜ਼ ਆਫ ਲਿਵਿੰਗ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Shubam Kumar

Content Editor

Related News