ਐਲਨ ਮਸਕ ਨੇ ਬਣਾਇਆ ਇਕ ਹੋਰ ਨਵਾਂ ਨਿਯਮ, ਹੁਣ ਮੈਸੇਜ ਭੇਜਣ ਦੇ ਵੀ ਪੈਸੇ ਲਵੇਗਾ Twitter
Saturday, Jul 22, 2023 - 09:45 PM (IST)
ਗੈਜੇਟ ਡੈਸਕ : ਪਿਛਲੇ ਸਾਲ ਮਾਲਕ ਬਣਨ ਤੋਂ ਬਾਅਦ ਐਲਨ ਮਸਕ ਨੇ ਟਵਿੱਟਰ 'ਚ ਕਈ ਬਦਲਾਅ ਕੀਤੇ ਹਨ, ਜਿਨ੍ਹਾਂ 'ਚੋਂ ਸਭ ਤੋਂ ਪ੍ਰਮੁੱਖ ਟਵਿੱਟਰ ਬਲੂ ਟਿਕ ਹੈ। ਟਵਿੱਟਰ ਬਲੂ ਟਿਕ ਕੰਪਨੀ ਦੀ ਇਕ ਫੀਸ-ਅਧਾਰਿਤ ਸੇਵਾ ਹੈ। ਟਵਿੱਟਰ ਬਲੂ ਦੇ ਤਹਿਤ ਯੂਜ਼ਰਸ ਨੂੰ ਬਲੂ ਟਿਕ ਮਿਲਦਾ ਹੈ ਅਤੇ ਹਰ ਮਹੀਨੇ ਇਕ ਨਿਸ਼ਚਿਤ ਫੀਸ ਅਦਾ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਟਵੀਟ ਨੂੰ ਐਡਿਟ ਕਰਨ ਦਾ ਵੀ ਵਿਕਲਪ ਹੈ। ਟਵਿੱਟਰ ਬਲੂ ਟਿਕ ਤੋਂ ਬਾਅਦ ਹੁਣ ਐਲਨ ਮਸਕ ਟਵਿੱਟਰ ਫੀਸ ਆਧਾਰਿਤ ਕਈ ਹੋਰ ਫੀਚਰਸ ਬਣਾ ਰਹੇ ਹਨ। ਹੁਣ ਐਲਨ ਮਸਕ ਨੇ ਕਿਹਾ ਹੈ ਕਿ ਟਵਿੱਟਰ 'ਤੇ ਡਾਇਰੈਕਟ ਮੈਸੇਜਿੰਗ (DM) ਲਈ ਵੀ ਪੈਸੇ ਦੇਣੇ ਹੋਣਗੇ।
ਇਹ ਵੀ ਪੜ੍ਹੋ : 'ਪਤੀ ਦੇ ਪੈਸੇ ਉਡਾਉਣਾ ਸ਼ੌਕ ਹੈ ਮੇਰਾ...', ਰੋਜ਼ਾਨਾ ਕਰਦੀ ਹੈ ਲੱਖਾਂ ਦੀ Shopping, ਜਾਣੋ ਕੌਣ ਹੈ ਇਹ ਔਰਤ
ਦਰਅਸਲ ਐਲਨ ਮਸਕ ਟਵਿੱਟਰ ਬਲੂ ਸਰਵਿਸ 'ਚ ਟਵਿੱਟਰ ਡੀਐੱਮ ਨੂੰ ਸ਼ਾਮਲ ਕਰਨ ਜਾ ਰਹੇ ਹਨ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਟਵਿੱਟਰ ਬਲੂ ਦੀ ਸਰਵਿਸ ਨਹੀਂ ਲਈ ਹੈ ਤਾਂ ਤੁਸੀਂ ਕਿਸੇ ਨੂੰ ਮੈਸੇਜ ਨਹੀਂ ਕਰ ਸਕੋਗੇ। ਐਲਨ ਮਸਕ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਸਪੈਮ ਨੂੰ ਰੋਕਣ ਲਈ ਲਿਆ ਗਿਆ ਹੈ। ਇਹ ਅੱਜ ਯਾਨੀ 22 ਜੁਲਾਈ ਤੋਂ ਸ਼ੁਰੂ ਹੋ ਗਿਆ ਹੈ। ਟਵਿੱਟਰ ਦਾ ਕਹਿਣਾ ਹੈ ਕਿ ਇਹ ਫੀਚਰ 14 ਜੁਲਾਈ ਨੂੰ ਹੀ ਲਾਂਚ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਿਰਫ ਇਕ ਹਫਤੇ 'ਚ ਸਪੈਮ ਮੈਸੇਜ 'ਚ ਕਾਫੀ ਕਮੀ ਆਈ ਹੈ।
ਇਹ ਵੀ ਪੜ੍ਹੋ : ਡਾਂਸ ਤੋਂ ਬਾਅਦ ਦਿੱਲੀ ਮੈਟਰੋ 'ਚ ਲੜਕੀ ਦੇ ਸਟੰਟ ਦਾ ਵੀਡੀਓ ਵਾਇਰਲ, ਲੋਕ ਹੋ ਰਹੇ ਹੈਰਾਨ
Twitter Blue Subscription ਦੀ ਕੀਮਤ
ਟਵਿੱਟਰ 'ਤੇ ਬਲੂ ਟਿਕ ਲੈਣ ਲਈ ਟਵਿੱਟਰ ਦੇ ਮੋਬਾਇਲ ਐਪ ਅਤੇ ਵੈੱਬ ਵਰਜ਼ਨ ਦੋਵਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਮੋਬਾਇਲ ਐਪ ਲਈ ਬਲੂ ਟਿਕ ਲੈਂਦੇ ਹੋ ਤਾਂ ਤੁਹਾਨੂੰ ਵੈੱਬ ਜਾਂ ਡੈਸਕਟਾਪ ਵਰਜ਼ਨ ਲਈ 900 ਰੁਪਏ ਤੇ 650 ਰੁਪਏ ਪ੍ਰਤੀ ਮਹੀਨਾ ਅਦਾ ਕਰਨੇ ਪੈਣਗੇ। ਸਬਸਕ੍ਰਿਪਸ਼ਨ ਲੈਣ ਵਾਲੇ ਯੂਜ਼ਰਸ ਨੂੰ ਟਵੀਟ ਐਡਿਟ ਕਰਨ ਵਰਗੀਆਂ ਕਈ ਫੀਚਰਜ਼ ਮਿਲਦੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8