ਹੁਣ ਨੇਪਾਲ ਤੋਂ ਵੱਡੀ ਮਾਤਰਾ 'ਚ ਭਾਰਤ ਆਉਣਗੇ ਟਮਾਟਰ, ਬਾਜ਼ਾਰ ਤੱਕ ਆਸਾਨ ਪਹੁੰਚ ਦੀ ਮੰਗ

08/12/2023 4:18:41 PM

ਕਾਠਮੰਡੂ (ਭਾਸ਼ਾ)- ਨੇਪਾਲ ਲੰਬੇ ਸਮੇਂ ਦੇ ਆਧਾਰ 'ਤੇ ਭਾਰਤ ਨੂੰ ਵੱਡੀ ਮਾਤਰਾ 'ਚ ਟਮਾਟਰ ਭੇਜਣ ਲਈ ਤਿਆਰ ਹੈ। ਉਸਨੇ ਇਸ ਲਈ ਬਾਜ਼ਾਰ ਤੱਕ ਆਸਾਨ ਪਹੁੰਚ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਦੀ ਮੰਗ ਕੀਤੀ ਹੈ। ਭਾਰਤ 'ਚ ਟਮਾਟਰ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਘੱਟ ਕਰਨ ਲਈ ਇਸ ਤਰ੍ਹਾਂ ਦੇ ਤਰੀਕਿਆਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਦਿੱਲੀ ਤੋਂ ਸੂਰਤ ਜਾ ਰਹੇ ਜਹਾਜ਼ ਦੀ ਉਡਾਣ ਦੌਰਾਨ ਵੱਡਾ ਹਾਦਸਾ, ਵਿੰਡਸ਼ੀਲਡ 'ਚ ਆਈ ਤਰੇੜ

ਦੱਸ ਦੇਈਏ ਕਿ ਗੁਆਂਢੀ ਦੇਸ਼ ਦਾ ਇਹ ਭਰੋਸਾ ਉਸ ਵੇਲੇ ਆਇਆ, ਜਦੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਸੰਸਦ 'ਚ ਦੱਸਿਆ ਕਿ ਭਾਰਤ ਨੇ ਨੇਪਾਲ 'ਤੋਂ ਟਮਾਟਰਾਂ ਦੀ ਦਰਾਮਦ ਕਰਨੀ ਸ਼ੁਰੂ ਕਰ ਦਿੱਤੀ ਹੈ। ਭਾਰੀ ਮੀਂਹ ਦੇ ਕਾਰਨ ਸਪਲਾਈ ਘੱਟ ਹੋਣ ਕਾਰਨ ਭਾਰਤ 'ਚ ਟਮਾਟਰ ਦੀ ਪ੍ਰਚੂਨ ਕੀਮਤ ਲਗਭਗ 242 ਰੁਪਏ ਪ੍ਰਤੀ ਕਿੱਲੋਗ੍ਰਾਮ ਤੱਕ ਪਹੁੰਚ ਗਈ ਹੈ ਅਤੇ ਦੇਸ਼ ਪਹਿਲੀ ਵਾਰ ਟਮਾਟਰ ਦੀ ਦਰਾਮਦ ਕਰ ਰਿਹਾ ਹੈ। 

ਇਹ ਵੀ ਪੜ੍ਹੋ : 70 ਰੁਪਏ ਕਿਲੋ ਵਿਕੇਗਾ ਟਮਾਟਰ! ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਚੁੱਕ ਰਹੀ ਇਹ ਵੱਡਾ ਕਦਮ

ਨੇਪਾਲ ਦੇ ਖੇਤੀਬਾੜੀ ਮੰਤਰਾਲੇ ਦੇ ਬੁਲਾਰੇ ਸ਼ਬਨਮ ਸ਼ਿਵਕੋਟੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹਨਾਂ ਦਾ ਦੇਸ਼ ਲੰਬੇ ਸਮੇਂ ਤੋਂ ਭਾਰਤ ਨੂੰ ਟਮਾਟਰ ਵਰਗੀਆਂ ਹੋਰ ਸਬਜ਼ੀਆਂ ਦਾ ਨਿਰਯਾਤ ਕਰਨ ਦਾ ਇੱਛੁਕ ਹੈ ਪਰ ਇਸ ਲਈ ਭਾਰਤ ਨੂੰ ਆਪਣੇ ਬਾਜ਼ਾਰ ਤੱਕ ਆਸਾਨ ਪਹੁੰਚ ਅਤੇ ਹੋਰ ਜ਼ਰੂਰੀ ਸਹੂਲਤਾਵਾਂ ਦੇਣੀਆਂ ਹੋਣਗੀਆਂ। ਉਸਨੇ ਕਿਹਾ ਕਿ ਨੇਪਾਲ ਨੇ ਇੱਕ ਹਫ਼ਤੇ ਪਹਿਲਾਂ ਹੀ ਅਧਿਕਾਰਤ ਚੈਨਲਾਂ ਦੇ ਮਾਧਿਅਮ ਨਾਲ ਭਾਰਤ ਨੂੰ ਟਮਾਟਰ ਦਾ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਇਹ ਅਜੇ ਵੱਡੀ ਮਾਤਰਾ 'ਚ ਨਹੀਂ ਹੈ।

ਇਹ ਵੀ ਪੜ੍ਹੋ : ਗੰਢਿਆਂ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ

ਉਸਨੇ ਕਿਹਾ ਕਿ ਟਮਾਟਰ ਦੇ ਵੱਡੀ ਪੈਮਾਨੇ 'ਤੇ ਨਿਰਯਾਤ ਦੀ ਵਿਵਸਥਾ ਅਜੇ ਵੀ ਹੋਣੀ ਬਾਕੀ ਹੈ। ਕਾਲੀਮਾਟੀ ਫਲ ਅਤੇ ਸਬਜ਼ੀ ਬਾਜ਼ਾਰ ਵਿਕਾਸ ਬੋਰਡ ਦੇ ਉਪ-ਨਿਰਦੇਸ਼ਕ ਵਿਨੈ ਸ਼੍ਰੇਸ਼ਠ ਨੇ ਕਿਹਾ ,'ਜੇਕਰ ਸਾਨੂੰ ਭਾਰਤੀ ਬਾਜ਼ਾਰ ਤੱਕ ਆਸਾਨ ਪਹੁੰਚ ਦਿੱਤੀ ਜਾਂਦੀ ਹੈ ਤਾਂ ਨੇਪਾਲ ਭਾਰਤ ਨੂੰ ਭਾਰੀ ਮਾਤਰਾ 'ਚ ਟਮਾਟਰ ਨਿਰਯਾਤ ਕਰ ਸਕਦਾ ਹੈ।' ਉਸਨੇ ਦੱਸਿਆ ਕਿ ਨੇਪਾਲੀ ਟਮਾਟਰਾਂ ਲਈ ਭਾਰਤ ਇੱਕ ਵਧੀਆ ਬਾਜ਼ਾਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News