ਹੁਣ BMS ਨੇ ਕੀਤਾ ਏਅਰ ਇੰਡੀਆ ਦੇ ਵਿਨਿਵੇਸ਼ ਦਾ ਵਿਰੋਧ

Saturday, Apr 21, 2018 - 12:26 AM (IST)

ਹੁਣ BMS ਨੇ ਕੀਤਾ ਏਅਰ ਇੰਡੀਆ ਦੇ ਵਿਨਿਵੇਸ਼ ਦਾ ਵਿਰੋਧ

ਨਵੀਂ ਦਿੱਲੀ/ਜਲੰਧਰ  (ਭਾਸ਼ਾ, ਸਲਵਾਨ)-ਹੁਣ ਭਾਰਤੀ ਮਜ਼ਦੂਰ ਸੰਘ (ਬੀ. ਐੱਮ. ਐੱਸ.) ਨੇ ਵੀ ਏਅਰ ਇੰਡੀਆ ਦੇ ਵਿਨਿਵੇਸ਼ ਦਾ ਵਿਰੋਧ ਕੀਤਾ ਹੈ। ਇਸ ਤੋਂ ਪਹਿਲਾਂ ਕੱਲ ਰਾਸ਼ਟਰੀ ਸਵੈ ਸੇਵਕ ਸੰਘ (ਆਰ. ਐੱਸ. ਐੱਸ.) ਨਾਲ ਜੁੜੇ ਸੰਗਠਨ ਸਵਦੇਸ਼ੀ ਜਾਗਰਣ ਮੰਚ (ਐੱਸ. ਜੇ. ਐੱਮ.) ਨੇ ਇਸ ਜਨਤਕ ਹਵਾਈ ਕੰਪਨੀ ਦੀ ਵਿਕਰੀ ਦਾ ਵਿਰੋਧ ਕੀਤਾ ਸੀ।


ਬੀ. ਐੱਮ. ਐੱਸ. ਦੇ ਰਾਸ਼ਟਰੀ ਪ੍ਰਧਾਨ ਸ਼ਾਜੀ ਨਾਰਾਇਣਨ ਨੇ ਕਿਹਾ, ''ਏਅਰ ਇੰਡੀਆ ਸਾਡੀ ਕੌਮੀ ਹਵਾਈ ਕੰਪਨੀ ਹੈ। ਇਹ ਕੌਮੀ ਜਾਇਦਾਦ ਹੈ, ਜੋ ਜਨਤਾ ਦੀ ਹੈ। ਸਰਕਾਰ ਨੂੰ ਇਸ ਨੂੰ ਨਿੱਜੀ ਕੰਪਨੀਆਂ ਨੂੰ ਨਹੀਂ ਵੇਚਣਾ ਚਾਹੀਦਾ ਹੈ।'' ਉਨ੍ਹਾਂ ਦੱਸਿਆ ਕਿ ਬੀ. ਐੱਮ. ਐੱਸ. ਨੇ ਸਰਕਾਰ ਨੂੰ ਆਪਣੇ ਰੁਖ਼ ਤੋਂ ਜਾਣੂ ਕਰਵਾ ਦਿੱਤਾ ਹੈ। ਅਸੀਂ ਏਅਰ ਇੰਡੀਆ ਦੀ ਕਰਮਚਾਰੀ ਯੂਨੀਅਨ ਨੂੰ ਪੂਰਾ ਸਮਰਥਨ ਦਿੱਤਾ ਹੈ। ਨਾਰਾਇਣਨ ਨੇ ਕਿਹਾ, ''ਇਸ ਮੁੱਦੇ 'ਤੇ ਅਸੀਂ ਏਅਰ ਇੰਡੀਆ ਦੇ ਕਰਮਚਾਰੀਆਂ ਦੇ ਨਾਲ ਹਾਂ ਅਤੇ ਉਨ੍ਹਾਂ ਨੂੰ ਸਾਡਾ ਪੂਰਾ ਸਮਰਥਨ ਹੈ।''


ਸਵਦੇਸ਼ੀ ਜਾਗਰਣ ਮੰਚ (ਐੱਸ. ਜੇ. ਐੱਮ.) ਨੇ ਵੀ ਕੱਲ ਕਰਜ਼ੇ ਦੇ ਬੋਝ ਹੇਠ ਦੱਬੀ ਏਅਰਲਾਈਨ ਦੇ ਵਿਨਿਵੇਸ਼ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਉਹ ਮੌਜੂਦਾ ਰੂਪ 'ਚ ਇਸ ਦੀ ਵਿਕਰੀ ਦੇ ਪੱਖ 'ਚ ਨਹੀਂ ਹੈ। ਐੱਸ. ਜੇ. ਐੱਮ. ਦਾ ਕਹਿਣਾ ਹੈ ਕਿ ਸਰਕਾਰ ਨੂੰ ਏਅਰ ਇੰਡੀਆ ਦੀਆਂ ਜਾਇਦਾਦਾਂ ਦੀ ਵਿਕਰੀ ਕਰਜ਼ਾ ਅਦਾਇਗੀ ਲਈ ਕਰਨੀ ਚਾਹੀਦੀ ਹੈ, ਆਪਣੀ ਹਿੱਸੇਦਾਰੀ ਵੇਚਣ ਲਈ ਨਹੀਂ।


Related News