ਵੱਡੀ ਰਾਹਤ! ਗੱਡੀ ਦੀ RC ਨੂੰ ਲੈ ਕੇ ਬਦਲਣ ਜਾ ਰਿਹਾ ਹੈ ਹੁਣ ਇਹ ਨਿਯਮ
Saturday, Nov 28, 2020 - 12:58 PM (IST)
ਨਵੀਂ ਦਿੱਲੀ— ਹੁਣ ਸਕੂਟਰ, ਮੋਟਰਸਾਈਕਲ ਅਤੇ ਹੋਰ ਗੱਡੀਆਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ. ਸੀ.) 'ਚ 'ਵਾਰਸ' ਦਾ ਨਾਂ ਸ਼ਾਮਲ ਕੀਤਾ ਜਾ ਸਕੇਗਾ, ਜਿਵੇਂ ਕਿ ਬੈਂਕ ਖਾਤੇ 'ਚ ਹੁੰਦਾ ਹੈ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਨੇ ਗੱਡੀ ਦੀ ਰਜਿਸਟਰੀ ਸਮੇਂ 'ਕਾਨੂੰਨੀ ਵਾਰਸ' ਨੂੰ ਸ਼ਾਮਲ ਕਰਕੇ ਮਾਲਕ ਦੀ ਮੌਤ ਤੋਂ ਬਾਅਦ ਵਾਹਨ ਦੇ ਮਾਲਕੀ ਦੇ ਟਰਾਂਸਫਰ ਨੂੰ ਸੌਖਾ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ।
ਇਕ ਅਧਿਕਾਰੀ ਨੇ ਕਿਹਾ, ''ਮੌਜੂਦਾ ਸਮੇਂ ਜੇਕਰ ਵਾਹਨ ਇਕ ਵਿਅਕਤੀ ਦੇ ਨਾਂ 'ਤੇ ਹੁੰਦਾ ਹੈ ਤਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਉਹ ਕਾਨੂੰਨੀ ਵਾਰਸ ਹੈ ਅਤੇ ਉਸ ਦੇ ਨਾਂ 'ਤੇ ਇਸ ਨੂੰ ਤਬਦੀਲ ਕੀਤਾ ਜਾਵੇ, ਜੋ ਆਮ ਤੌਰ 'ਤੇ ਇਕ ਲੰਮੀ ਪ੍ਰਕਿਰਿਆ ਹੈ।''
ਇਹ ਵੀ ਪੜ੍ਹੋ- BPCL ਦੇ ਰਸੋਈ ਗੈਸ ਖ਼ਪਤਕਾਰਾਂ ਲਈ ਸਬਸਿਡੀ ਨੂੰ ਲੈ ਕੇ ਵੱਡੀ ਖ਼ੁਸ਼ਖ਼ਬਰੀ
ਉਨ੍ਹਾਂ ਕਿਹਾ ਕਿ ਹੁਣ 'ਵਾਹਨ' ਵੈੱਬਸਾਈਟ 'ਤੇ ਮਾਲਕ ਦੀ ਮੌਤ ਦਾ ਸਰਟੀਫ਼ਿਕੇਟ ਪਾਉਣ 'ਤੇ ਵਾਹਨ ਵਾਰਸ ਦੇ ਨਾਂ 'ਤੇ ਆਪਣੇ-ਆਪ ਟਰਾਂਸਫਰ ਹੋ ਜਾਵੇਗਾ।
ਇਹ ਵੀ ਪੜ੍ਹੋ- ਵੱਡੀ ਖ਼ਬਰ! ਪੰਜਾਬ 'ਚ MSP 'ਤੇ ਹੁਣ ਤੱਕ ਸਭ ਤੋਂ ਵੱਧ ਹੋਈ ਝੋਨੇ ਦੀ ਖ਼ਰੀਦ
'ਵਾਰਸ' ਦਾ ਨਾਂ ਸ਼ਾਮਲ ਕਰਨ ਦੀ ਸਹੂਲਤ ਰਜਿਸਟ੍ਰੇਸ਼ਨ ਸਮੇਂ ਦੇਣ ਦਾ ਪ੍ਰਸਤਾਵ ਹੈ। ਇਸ ਨਾਲ ਮ੍ਰਿਤਕ ਵਿਅਕਤੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਗੱਡੀ ਬਿਨਾਂ ਪ੍ਰੇਸ਼ਾਨੀ ਦੇ ਨਾਂ ਚੜ੍ਹਾਉਣ 'ਚ ਮਦਦ ਮਿਲੇਗੀ। 'ਵਾਹਨ' ਵੈੱਬਸਾਈਟ 'ਤੇ ਹੁਣ ਸਾਰੇ ਵਾਹਨਾਂ ਦਾ ਡਾਟਾ ਸ਼ਾਮਲ ਕੀਤਾ ਜਾ ਰਿਹਾ ਹੈ, ਇਹ ਰਜਿਸਰਟਡ ਵਾਹਨਾਂ ਦਾ ਇਕ ਆਨਲਾਈਨ 'ਵਾਹਨ ਬੈਂਕ' ਹੈ। ਟਰਾਂਸਪੋਰਟ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ, ''ਇਸ ਨਾਲ ਵਾਹਨ ਦੇ ਮਾਲਕ ਦੀ ਮੌਤ ਹੋਣ ਦੀ ਸੂਰਤ 'ਚ ਮੋਟਰ ਵਾਹਨ ਨੂੰ ਨਾਮਜ਼ਦ ਵਿਅਕਤੀ ਦੇ ਨਾਮ 'ਤੇ ਰਜਿਸਟਰ ਜਾਂ ਤਬਦੀਲ ਕਰਨ 'ਚ ਮਦਦ ਮਿਲੇਗੀ।'' ਮੰਤਰਾਲਾ ਨੇ ਇਸ ਸਬੰਧ 'ਚ ਕੇਂਦਰੀ ਮੋਟਰ ਵਾਹਨ ਨਿਯਮ, 1989 'ਚ ਸੋਧ ਕਰਨ ਦਾ ਪ੍ਰਸਤਾਵ ਕੀਤਾ ਹੈ।
ਇਹ ਵੀ ਪੜ੍ਹੋ- ਦਸੰਬਰ 'ਚ ਖੁੱਲ੍ਹੇਗਾ ਬਰਗਰ ਕਿੰਗ ਦਾ IPO, ਜਾਣੋ ਕੀ ਕਰਨ ਵਾਲੀ ਹੈ ਕੰਪਨੀ