ਤਿਓਹਾਰਾਂ ਦੇ ਸੀਜ਼ਨ ’ਚ ‘ਕੁੜੱਤਣ’ ਵਧਾਏਗੀ ਖੰਡ, ਵਧੀਆਂ ਹੋਈਆਂ ਕੀਮਤਾਂ ਤੋਂ ਨਹੀਂ ਮਿਲੇਗੀ ਕੋਈ ਰਾਹਤ
Friday, Oct 06, 2023 - 11:11 AM (IST)
ਨਵੀਂ ਦਿੱਲੀ (ਇੰਟ.)– ਤਿਓਹਾਰਾਂ ਦੇ ਸੀਜ਼ਨ ਵਿੱਚ ਖੰਡ ‘ਕੁੜੱਤਣ’ ਵਧਾ ਸਕਦੀ ਹੈ। ਸਪਲਾਈ ਅਤੇ ਮੰਗ ਵਿੱਚ ਭਾਰੀ ਫ਼ਰਕ ਆਉਣ ਕਾਰਣ ਖੰਡ ਦੀਆਂ ਕੀਮਤਾਂ ਉੱਚੀਆਂ ਰਹਿਣ ਦੀ ਸੰਭਾਵਨਾ ਹੈ। ਦਰਅਸਲ ਖੰਡ ਦਾ ਉਤਪਾਦਨ ਘਟਣ ਕਾਰਨ ਕੀਮਤਾਂ ਉੱਚੀਆਂ ਹੀ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਹੀ ਨਹੀਂ ਕੌਮਾਂਤਰੀ ਬਾਜ਼ਾਰ ਵਿੱਚ ਖੰਡ ਦੀਆਂ ਕੀਮਤਾਂ ’ਚ ਤੇਜ਼ੀ ਜਾਰੀ ਹੈ। ਅਜਿਹੇ ਵਿੱਚ ਭਾਰਤ ਤੋਂ ਖੰਡ ਦੀ ਬਰਾਮਦ ਵਧਣ ਦੀਆਂ ਸੰਭਾਵਨਾਵਾਂ ਵੀ ਘਟ ਰਹੀਆਂ ਹਨ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਸਿਰਫ਼ 603 ਰੁਪਏ 'ਚ ਮਿਲੇਗਾ ਗੈਸ ਸਿਲੰਡਰ
ਜਾਣਕਾਰਾਂ ਦੀ ਰਾਏ ’ਚ ਦੇਸ਼ ਵਿੱਚ ਖੰਡ ਦੀਆਂ ਕੀਮਤਾਂ ’ਤੇ ਲਗਾਮ ਲਗਾਉਣ ਲਈ ਸਰਕਾਰ ਕੋਲ ਇਹੀ ਸਾਰਥਕ ਉਪਾਅ ਬਚ ਗਿਆ ਹੈ। ਇਕਰਾ ਦੀ ਰਿਸਰਚ ਰਿਪੋਰਟ ਮੁਤਾਬਕ ਅਪ੍ਰੈਲ-ਜੁਲਾਈ 2023 ਦਰਮਿਆਨ ਘਰੇਲੂ ਖੰਡ ਦੀਆਂ ਕੀਮਤਾਂ 36 ਰੁਪਏ ਪ੍ਰਤੀ ਸਨ। ਇਹ ਅਗਸਤ ਤੋਂ ਸਤੰਬਰ 2023 ਦੌਰਾਨ 37 ਤੋਂ 39 ਰੁਪਏ ਪ੍ਰਤੀ ਕਿਲੋ ਤੱਕ ਹੋ ਗਈਆਂ ਹਨ। ਇਸ ਦੇ ਪਿੱਛੇ ਮੰਗ ਵਿੱਚ ਤੇਜ਼ੀ ਅਤੇ ਸਪਲਾਈ ਵਿੱਚ ਕਮਜ਼ੋਰੀ ਨੂੰ ਕਾਰਨ ਮੰਨਿਆ ਜਾ ਰਿਹਾ ਹੈ। ਅਜਿਹੇ ਵਿੱਚ ਇਸ ਦੇ ਆਉਣ ਵਾਲੇ ਦਿਨਾਂ ’ਚ ਇਸ ਦੀਆਂ ਕੀਮਤਾਂ ਵਧਣ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਗਾਹਕਾਂ ਲਈ ਖ਼ੁਸ਼ਖ਼ਬਰੀ: ਸੋਨਾ-ਚਾਂਦੀ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦਾ ਭਾਅ
ਗੰਨੇ ਦੀ ਘੱਟ ਪੈਦਾਵਾਰ
ਰਿਪੋਰਟ ’ਚ ਦੱਸਿਆ ਗਿਆ ਹੈ ਕਿ ਘਰੇਲੂ ਖੰਡ ਉਤਪਾਦਨ 15 ਸਤੰਬਰ 2023 ਤੱਕ 32.76 ਮਿਲੀਅਨ ਟਨ ਦੇ ਕਰੀਬ ਰਿਹਾ ਹੈ, ਜੋ ਪਿਛਲੇ ਖੰਡ ਸੀਜ਼ਨ ਤੋਂ ਘੱਟ ਹੈ। ਮਹਾਰਾਸ਼ਟਰ ਵਿੱਚ ਬੇਮੌਸਮੇ ਮੀਂਹ ਕਾਰਨ ਗੰਨੇ ਦਾ ਘੱਟ ਉਤਪਾਦਨ ਹੋਇਆ ਹੈ। ਮੁਲਾਂਕਣ ਮੁਤਾਬਕ ਖੰਡ ਸਾਲ 2023 ਵਿੱਚ ਔਸਤਨ ਉਤਪਾਦਨ ਪਿਛਲੇ ਸਾਲ ਦੇ ਮੁਤਾਬਕ ਘੱਟ ਹੋਇਆ ਹੈ। ਘਰੇਲੂ ਖੰਡ ਦੀਆਂ ਕੀਮਤਾਂ ਔਸਤਨ ਪੂਰੇ ਸਾਲ ਵਿੱਚ 35.6 ਰੁਪਏ ਪ੍ਰਤੀ ਕਿਲੋ ਰਹੀਆਂ ਹਨ, ਜੋ ਪਿਛਲੇ ਸਾਲ ਯਾਨੀ ਸਾਲ 2022 ਤੋਂ ਵੱਧ ਹਨ।
ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8