''ਅਡਾਣੀ ਸਮੂਹ ’ਚ ਨਿਵੇਸ਼ ਨੂੰ ਲੈ ਕੇ ਨਜ਼ਰੀਏ ’ਚ ਕੋਈ ਬਦਲਾਅ ਨਹੀਂ''
Thursday, Nov 28, 2024 - 05:29 PM (IST)
ਨਵੀਂ ਦਿੱਲੀ (ਭਾਸ਼ਾ) - ਆਬੂਧਾਬੀ ਦੀ ਇੰਟਰਨੈਸ਼ਨਲ ਹੋਲਡਿੰਗ ਕੰਪਨੀ (ਆਈ. ਐੱਚ. ਸੀ.) ਨੇ ਕਿਹਾ ਕਿ ਅਡਾਣੀ ਸਮੂਹ ਦੇ ਸੰਸਥਾਪਕ ਚੇਅਰਮੈਨ ਗੌਤਮ ਅਡਾਣੀ ’ਤੇ ਅਮਰੀਕਾ ’ਚ ਮੁਕੱਦਮੇ ਦੇ ਬਾਵਜੂਦ ਸਮੂਹ ’ਚ ਨਿਵੇਸ਼ ਨੂੰ ਲੈ ਕੇ ਉਸ ਦਾ ਨਜ਼ਰੀਆ ਬਦਲਿਆ ਨਹੀਂ ਹੈ।
ਇਹ ਵੀ ਪੜ੍ਹੋ : ਓਲਾ ਇਲੈਕਟ੍ਰਿਕ ਨੇ ਲਾਂਚ ਕੀਤਾ ਆਪਣਾ ਸਭ ਤੋਂ ਸਸਤਾ ਈ-ਸਕੂਟਰ, ਸ਼ੇਅਰਾਂ 9 ਫੀਸਦੀ ਚੜ੍ਹੇ, ਜਾਣੋ ਪੂਰੇ ਵੇਰਵੇ
ਅਡਾਣੀ ਸਮੂਹ ਦੇ ਮੁਖੀ ਵਿਦੇਸ਼ੀ ਨਿਵੇਸ਼ਕਾਂ ’ਚੋਂ ਇਕ ਆਈ. ਐੱਚ. ਸੀ. ਨੇ ਇਕ ਬਿਆਨ ’ਚ ਕਿਹਾ,‘‘ਅਡਾਣੀ ਸਮੂਹ ਦੇ ਨਾਲ ਸਾਡੀ ਸਾਂਝੇਦਾਰੀ ਹਰਿਤ ਊਰਜਾ ਅਤੇ ਟਿਕਾਊ ਖੇਤਰਾਂ ’ਚ ਉਨ੍ਹਾਂ ਦੇ ਯੋਗਦਾਨ ’ਚ ਸਾਡੇ ਵਿਸ਼ਵਾਸ ਨੂੰ ਦਰਸਾਉਂਦੀ ਹੈ । ਇਸ ’ਚ ਕਿਹਾ ਗਿਆ ਹੈ,‘‘ਸਾਡੇ ਸਾਰੇ ਨਿਵੇਸ਼ਾਂ ਦੀ ਤਰ੍ਹਾਂ ਸਾਡਾ ਦਲ ਸਬੰਧਤ ਜਾਣਕਾਰੀ ਅਤੇ ਘਟਨਾਕ੍ਰਮ ਦਾ ਮੁਲਾਂਕਣ ਕਰਨਾ ਜਾਰੀ ਰੱਖੇ ਹੋਏ ਹੈ। ਇਸ ਸਮੇਂ ਇਨ੍ਹਾਂ ਨਿਵੇਸ਼ਾਂ ’ਤੇ ਸਾਡਾ ਨਜ਼ਰੀਆ ਜਿਉਂ ਦਾ ਤਿਉਂ ਹੈ।
ਇਹ ਵੀ ਪੜ੍ਹੋ : 5, 10 ਨਹੀਂ ਦਸੰਬਰ 'ਚ 17 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਬਣਾ ਲਓ ਪੂਰੀ ਯੋਜਨਾ
ਆਈ. ਐੱਚ. ਸੀ. ਨੇ ਅਪ੍ਰੈਲ 2022 ’ਚ ਅਕਸ਼ੈ ਊਰਜਾ ਸ਼ਾਖਾ ਅਡਾਣੀ ਗਰੀਨ ਐਨਰਜੀ ਲਿ. (ਏ. ਜੀ. ਈ. ਐੱਲ.) ਅਤੇ ਬਿਜਲੀ ਕੰਪਨੀ ਅਡਾਣੀ ਟਰਾਂਸਮਿਸ਼ਨ ’ਚ ਕਰੀਬ 50 ਕਰੋਡ਼ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਸੀ। ਉਸ ਨੇ ਸਮੂਹ ਦੀ ਮੁੱਖ ਕੰਪਨੀ ਅਡਾਣੀ ਐਂਟਰਪ੍ਰਾਈਜ਼ਿਜ਼ ’ਚ ਇਕ ਅਰਬ ਡਾਲਰ ਦਾ ਨਿਵੇਸ਼ ਕੀਤਾ ਸੀ। ਹਾਲਾਂਕਿ ਬਾਅਦ ’ਚ ਉਸ ਨੇ ਏ. ਜੀ. ਈ. ਐੱਲ. ’ਚ ਆਪਣੀ 1.26 ਫੀਸਦੀ ਹਿੱਸੇਦਾਰੀ ਅਤੇ ਏ. ਟੀ. ਐੱਲ. (ਜਿਸ ਨੂੰ ਹੁਣ ਅਡਾਣੀ ਐਨਰਜੀ ਸਾਲਿਊਸ਼ਨਜ਼ ਲਿਮਟਿਡ ਕਿਹਾ ਜਾਂਦਾ ਹੈ) ’ਚ 1.41 ਫੀਸਦੀ ਹਿੱਸੇਦਾਰੀ ਵੇਚ ਦਿੱਤੀ ਸੀ ਪਰ ਅਡਾਣੀ ਐਂਟਰਪ੍ਰਾਈਜ਼ਿਜ਼ ਲਿਮਟਿਡ ’ਚ ਆਪਣੀ ਹਿੱਸੇਦਾਰੀ ਵਧਾ ਕੇ 5 ਫੀਸਦੀ ਕੀਤੀ ਸੀ।
ਇਹ ਵੀ ਪੜ੍ਹੋ : ਸੋਨਾ ਹੋਇਆ ਮਹਿੰਗਾ, ਚਾਂਦੀ ਦੀ ਵੀ ਵਧੀ ਚਮਕ, ਖ਼ਰੀਦਣ ਤੋਂ ਪਹਿਲਾਂ ਜਾਣੋ ਅੱਜ ਦੀ ਕੀਮਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8