ਨਿਤਿਨ ਦੇਸਾਈ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ECL ਫਾਈਨਾਂਸ ਤੇ ਐਡਲਵਾਈਸ ਦੇ 5 ਲੋਕਾਂ ਖ਼ਿਲਾਫ਼ FIR

Monday, Aug 07, 2023 - 01:44 PM (IST)

ਬਿਜ਼ਨੈੱਸ ਡੈਸਕ : ਆਰਟ ਡਾਇਰੈਕਟਰ ਨਿਤਿਨ ਦੇਸਾਈ ਨੇ 250 ਕਰੋੜ ਦੇ ਬੋਝ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪਰ ਉਨ੍ਹਾਂ ਦੇ ਖੁਦਕੁਸ਼ੀ ਮਾਮਲੇ 'ਚ ਨਵਾਂ ਮੋੜ ਆਇਆ ਹੈ। ਆਰਟ ਡਾਇਰੈਕਟਰ ਦੀ ਪਤਨੀ ਨੇਹਾ ਨੇ ਲੋਨ ਕੰਪਨੀ ਈਸੀਐਲ ਫਾਈਨਾਂਸ ਅਤੇ ਐਡਲਵਾਈਸ ਸਮੇਤ 5 ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਹੈ। ਉਸ 'ਤੇ ਨਿਤਿਨ ਦੇਸਾਈ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ। ਐੱਫਆਈਆਰ ਵਿੱਚ ਐੱਡਲਵਾਈਸ ਏਆਰਸੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀਈਓ ਆਰ.ਕੇ. ਬਾਂਸਲ, ਗੈਰ ਕਾਰਜਕਾਰੀ ਨਿਰਦੇਸ਼ਕ ਰਾਸੇਸ਼ ਸ਼ਾਹ, ਸਮਿਤ ਸ਼ਾਹ, ਕੇਯੂਰ ਮਹਿਤਾ ਅਤੇ ਜਤਿੰਦਰ ਕੋਠਾਰੀ ਸ਼ਾਮਲ ਹਨ।

ਇਹ ਵੀ ਪੜ੍ਹੋ : ਬੇਲਗਾਮ ਮਹਿੰਗਾਈ! ਜੈਤੂਨ ਦਾ ਤੇਲ ਤੇ ਮਖਾਣਿਆਂ ਦੀਆਂ ਕੀਮਤਾਂ 'ਚ ਇਕ ਸਾਲ 'ਚ 80 ਫ਼ੀਸਦੀ ਵਾਧਾ

ਸਟੂਡੀਓ 'ਤੇ ਕੀਤਾ ਕਬਜ਼ਾ
ਨਿਤਿਨ ਦੇਸਾਈ ਦੀ ਪਤਨੀ ਨੇਹਾ ਦੇਸਾਈ ਅਨੁਸਾਰ 2 ਅਗਸਤ ਨੂੰ ਆਤਮਹੱਤਿਆ ਕਰਨ ਤੋਂ ਪਹਿਲਾਂ, ਆਰਟ ਡਾਇਰੈਕਟਰ ਦੇਸਾਈ ਨੇ ਆਪਣੇ ਵੌਇਸ ਰਿਕਾਰਡਰ ਦੀ ਵਰਤੋਂ ਕਰਕੇ ਕੁਝ ਵੌਇਸ ਕਲਿੱਪਸ ਵ੍ਰਿੰਦਾ ਇੱਕ ਵਕੀਲ ਨੂੰ ਭੇਜੇ ਸਨ। ਇਸ ਤੋਂ ਬਾਅਦ ਐਡਵੋਕੇਟ ਵਰਿੰਦਾ ਨੇ ਨਿਤਿਨ ਦੇਸਾਈ ਦੀ ਪਤਨੀ ਨਾਲ ਉਹੀ ਵੌਇਸ ਕਲਿੱਪ ਸਾਂਝੀ ਕੀਤੀ। ਐੱਫਆਈਆਰ ਅਨੁਸਾਰ ਵਾਇਸ ਕਲਿੱਪ ਵਿੱਚ ਨਿਤਿਨ ਦਾ ਕਹਿਣਾ ਹੈ ਕਿ ਰਾਸੇਸ਼ ਸ਼ਾਹ ਨੇ ਉਸ ਸਟੂਡੀਓ 'ਤੇ ਕਬਜ਼ਾ ਕਰ ਲਿਆ, ਜਿਸ ਨੂੰ ਮੈਂ ਸਖ਼ਤ ਮਿਹਨਤ ਨਾਲ ਬਣਾਇਆ ਸੀ। ਮੈਂ ਉਸਨੂੰ 100 ਤੋਂ ਵੱਧ ਵਾਰ ਫੋਨ ਕੀਤਾ ਪਰ ਉਸਨੇ ਜਵਾਬ ਨਹੀਂ ਦਿੱਤਾ।

ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ

ਉਨ੍ਹਾਂ ਲੋਕਾਂ ਨੇ 138, EOW, NCLT, DRT ਦੇ ਰਾਹੀਂ ਮੈਨੂੰ ਪਰੇਸ਼ਾਨ ਕੀਤਾ। ਮੇਰੇ ਕੋਲ ਦੋ-ਤਿੰਨ ਨਿਵੇਸ਼ਕ ਸਨ, ਜੋ ਨਿਵੇਸ਼ ਕਰਨ ਲਈ ਤਿਆਰ ਸਨ। ਪਰ ਉਨ੍ਹਾਂ ਨੇ ਮੇਰੇ 'ਤੇ ਦੁੱਗਣਾ ਕਰਜ਼ਾ ਚੜ੍ਹਾਇਆ ਅਤੇ ਮੇਰੇ 'ਤੇ ਦਬਾਅ ਪਾਇਆ। ਉਹ ਆਪਣੇ ਨਿੱਜੀ ਫ਼ਾਇਦੇ ਦੇ ਲਈ ਮੇਰੇ 'ਤੇ ਵੱਖ-ਵੱਖ ਤਰੀਕਿਆਂ ਨਾਲ ਦਬਾਅ ਬਣਾ ਰਹੇ ਹਨ। ਨਿਤਿਨ ਦੇਸਾਈ ਨੇ ਸਮਿਤ ਸ਼ਾਹ, ਕੇਯੂਰ ਮਹਿਤਾ, ਆਰ.ਕੇ. ਬਾਂਸਲ ਨੇ ਮੇਰੇ ਸਟੂਡੀਓ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਹੈ। ਉਹ ਮੈਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਲੋਕਾਂ ਨੇ ਮੈਨੂੰ ਬਰਬਾਦ ਕਰ ਦਿੱਤਾ। ਉਨ੍ਹਾਂ ਨੇ ਮੈਨੂੰ ਪੈਸੇ ਲਈ ਧਮਕੀ ਦਿੱਤੀ ਅਤੇ ਮੈਨੂੰ ਆਪਣਾ ਦਫ਼ਤਰ ਵੇਚਣ ਲਈ ਕਿਹਾ। ਉਨ੍ਹਾਂ ਨੇ ਸਾਜ਼ਿਸ਼ ਰਚ ਕੇ ਮੈਨੂੰ ਫਸਾਇਆ ਅਤੇ ਬਰਬਾਦ ਕਰ ਦਿੱਤਾ। ਹੁਣ ਉਹ ਲੋਕ ਮੈਨੂੰ ਉਹ ਕੰਮ ਕਰਨ ਲਈ ਮਜਬੂਰ ਕਰ ਰਹੇ ਹਨ, ਜਿਸ ਬਾਰੇ ਮੈਂ ਕਦੇ ਸੋਚਿਆ ਨਹੀਂ ਸੀ।

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)

252 ਕਰੋੜ ਰੁਪਏ ਦਾ ਕਰਜ਼ਾ ਸੀ
ਦੱਸ ਦੇਈਏ ਕਿ ਆਰਟ ਡਾਇਰੈਕਟਰ ਨਿਤਿਨ ਦੇਸਾਈ ਦੀ ਕੰਪਨੀ ਐੱਨਡੀ ਆਰਟ ਵਰਲਡ ਪ੍ਰਾਈਵੇਟ ਲਿਮਟਿਡ 'ਤੇ 252 ਕਰੋੜ ਰੁਪਏ ਦਾ ਕਰਜ਼ਾ ਸੀ। ਉਸਨੇ 2016 ਅਤੇ 2018 ਵਿੱਚ ਈਸੀਐੱਲ ਫਾਈਨਾਂਸ ਤੋਂ 185 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਜਨਵਰੀ 2020 ਤੋਂ ਕਰਜ਼ਾ ਅਦਾ ਕਰਨ ਵਿੱਚ ਦਿੱਕਤ ਆ ਰਹੀ ਸੀ। ਰਾਏਗੜ੍ਹ ਜ਼ਿਲ੍ਹੇ ਦੇ ਉਰਨ ਵਿਧਾਨ ਸਭਾ ਤੋਂ ਆਜ਼ਾਦ ਵਿਧਾਇਕ ਮਹੇਸ਼ ਬਾਲਦੀ ਨੇ ਦਾਅਵਾ ਕੀਤਾ ਹੈ ਕਿ ਨਿਤਿਨ ਦੇਸਾਈ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਸਨ ਅਤੇ ਸ਼ਾਇਦ ਇਸੇ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News