2022-23 ਵਿਚ ਭਾਰਤ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣਿਆ ਨੀਦਰਲੈਂਡ

Monday, May 15, 2023 - 10:27 AM (IST)

2022-23 ਵਿਚ ਭਾਰਤ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣਿਆ ਨੀਦਰਲੈਂਡ

ਨਵੀਂ ਦਿੱਲੀ (ਭਾਸ਼ਾ) - ਨੀਦਰਲੈਂਡ ਬੀਤੇ ਵਿੱਤੀ ਸਾਲ (2022-23) ਵਿਚ ਅਮਰੀਕਾ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ ਬਾਅਦ ਭਾਰਤ ਦਾ ਤੀਜਾ ਸਭ ਤੋਂ ਵੱਡਾ ਬਰਾਮਦ ਸਥਾਨ ਬਣ ਕੇ ਉੱਭਰਿਆ ਹੈ। ਭਾਰਤ ਇਨ੍ਹਾਂ ਦੇਸ਼ਾਂ ਵਿਚ ਪੈਟਰੋਲੀਅਮ ਉਤਪਾਦਾਂ, ਇਲੈਕਟ੍ਰਾਨਿਕ ਵਸਤਾਂ, ਰਸਾਇਣ ਅਤੇ ਐਲੂਮੀਨੀਅਮ ਦੇ ਸਾਮਾਨ ਦੀ ਬਰਾਮਦ ਕਰਦਾ ਹੈ। ਵਣਜ ਮੰਤਰਾਲਾ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।

ਇਹ ਵੀ ਪੜ੍ਹੋ : ਕਰੋੜਾਂ ਦੀ ਟੈਕਸ ਹੇਰਾਫੇਰੀ ਦੇ ਮਾਮਲੇ ’ਚ ਆਮਦਨ ਕਰ ਵਿਭਾਗ ਦੇ ਰਾਡਾਰ ’ਤੇ ਆਇਆ ਨੈੱਟਫਲਿਕਸ

ਭਾਰਤ ਦਾ ਨੀਦਰਲੈਂਡ ਨਾਲ ਵਪਾਰ ਸਰਪਲੱਸ 2021-22 ਦੇ 8 ਅਰਬ ਡਾਲਰ ਤੋਂ ਵਧ ਕੇ 2022-23 ਵਿਚ 13 ਅਰਬ ਡਾਲਰ ਹੋ ਗਿਆ ਹੈ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਭਾਰਤ ਵੱਲੋਂ ਬਰਾਮਦ ਦੇ ਮਾਮਲੇ ’ਚ ਨੀਦਰਲੈਂਡ ਨੇ ਬ੍ਰਿਟੇਨ, ਹਾਂਗਕਾਂਗ, ਬੰਗਲਾਦੇਸ਼ ਅਤੇ ਜਰਮਨੀ ਨੂੰ ਪਿੱਛੇ ਛੱਡ ਦਿੱਤਾ ਗਿਆ ਹੈ। ਭਾਰਤ ਦੀ ਨੀਦਰਲੈਂਡ ਨੂੰ ਬਰਾਮਦ 2021-22 ਦੇ 12.5 ਅਰਬ ਡਾਲਰ ਨਾਲ ਲੱਗਭੱਗ 48 ਫੀਸਦੀ ਵਧ ਕੇ 2022-23 ’ਚ 18.52 ਅਰਬ ਡਾਲਰ ਹੋ ਗਈ ਹੈ। ਵਿੱਤੀ ਸਾਲ 2021-22 ਅਤੇ 2020-21 ’ਚ ਨੀਦਰਲੈਂਡ ਨੂੰ ਬਰਾਮਦ ਕ੍ਰਮਵਾਰ : 12.55 ਅਰਬ ਡਾਲਰ ਅਤੇ 6.5 ਅਰਬ ਡਾਲਰ ਰਿਹਾ ਸੀ। ਨੀਦਰਲੈਂਡ ਨੂੰ ਬਰਾਮਦ 2000-01 ਤੋਂ ਬਾਅਦ ਤੋਂ ਲਗਾਤਾਰ ਵੱਧ ਰਹੀ ਹੈ।

ਇਹ ਵੀ ਪੜ੍ਹੋ : RBI ਨੇ ਕੇਨਰਾ ਬੈਂਕ 'ਤੇ ਕੱਸਿਆ ਸ਼ਿਕੰਜਾ! 2.92 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ

ਭਾਰਤ ਦੇ ਸਭ ਤੋਂ ਵੱਡੇ ਬਰਾਮਦ ਸਥਾਨ ਦੇ ਮਾਮਲੇ ’ਚ ਨੀਦਰਲੈਂਡ 2020-21 ’ਚ 9ਵੇਂ ਸਥਾਨ ਉੱਤੇ ਸੀ। 2021- 22 ’ਚ ਇਹ 5ਵੇਂ ਸਥਾਨ ਉੱਤੇ ਆ ਗਈ। ਭਾਰਤੀ ਬਰਾਮਦ ਸੰਗਠਨਾਂ ਦੇ ਮਹਾਸੰਘ (ਫਿਓ) ਦੇ ਡਾਇਰੈਕਟਰ ਜਨਰਲ ਅਜੇ ਸਹਾਏ ਨੇ ਕਿਹਾ ਕਿ ਦਕਸ਼ ਬੰਦਰਗਾਹ ਅਤੇ ਸੜਕ, ਰੇਲਵੇ ਅਤੇ ਜਲਮਾਰਗ ਸੰਪਰਕ ਜ਼ਰੀਏ ਨੀਦਰਲੈਂਡ ਯੂਰਪ ਲਈ ਇਕ ਕੇਂਦਰ ਦੇ ਰੂਪ ’ਚ ਉੱਭਰਿਆ ਹੈ।

ਇਹ ਵੀ ਪੜ੍ਹੋ : ਸਿਰਫ਼ ਬੈਂਕ-ਬੀਮਾ ਕੰਪਨੀ ਹੀ ਨਹੀਂ ਮਿਊਚਲ ਫੰਡਾਂ ਕੋਲ ਵੀ ਲਾਵਾਰਸ ਪਏ ਹਨ ਕਰੋੜਾਂ ਰੁਪਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News