ਓਮੀਕ੍ਰੋਨ ਦੇ ਅਸਰ ਦੇ ਖਦਸ਼ੇ ਵਾਲੇ ਖੇਤਰਾਂ ਨੂੰ ਸਮਰਥਨ ਜਾਰੀ ਰੱਖਣ ਦੀ ਲੋੜ : ਦਾਸ

Thursday, Dec 23, 2021 - 12:38 PM (IST)

ਓਮੀਕ੍ਰੋਨ ਦੇ ਅਸਰ ਦੇ ਖਦਸ਼ੇ ਵਾਲੇ ਖੇਤਰਾਂ ਨੂੰ ਸਮਰਥਨ ਜਾਰੀ ਰੱਖਣ ਦੀ ਲੋੜ : ਦਾਸ

ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਦੀ ਲਪੇਟ ’ਚ ਆਉਣ ਦੇ ਖਦਸ਼ੇ ਵਾਲੇ ਖੇਤਰਾਂ ’ਚ ਆਰਥਿਕ ਰਿਵਾਈਵਲ ਨੂੰ ਬੜ੍ਹਾਵਾ ਦੇਣ ਲਈ ਨੀਤੀਗਤ ਸਮਰਥਨ ਜਾਰੀ ਰੱਖਣ ਦੀ ਵਕਾਲਤ ਕੀਤੀ ਹੈ।

ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਬੀਤੀ 8 ਦਸੰਬਰ ਨੂੰ ਹੋਈ ਬੈਠਕ ’ਚ ਦਾਸ ਨੇ ਓਮੀਕ੍ਰੋਨ ਦੇ ਆਰਥਿਕ ਜਗਤ ’ਤੇ ਅਸਰ ਨੂੰ ਲੈ ਕੇ ਖਦਸ਼ਾ ਪ੍ਰਗਟਾਇਆ ਸੀ। ਇਸ ਬੈਠਕ ਦਾ ਵੇਰਵਾ ਆਰ. ਬੀ. ਆਈ. ਨੇ ਬੁੱਧਵਾਰ ਨੂੰ ਜਾਰੀ ਕੀਤਾ।

ਇਸ ਵੇਰਵੇ ਮੁਤਾਬਕ ਆਰ. ਬੀ. ਆਈ. ਨੇ ਕਿਹਾ ਕਿ ਵਧਦੇ ਖਦਸ਼ਿਆਂ ਦਰਮਿਆਨ ਕੌਮਾਂਤਰੀ ਆਰਥਿਕ ਦ੍ਰਿਸ਼ ਬਦਲ ਰਿਹਾ ਹੈ। ਘਰੇਲੂ ਮੋਰਚੇ ’ਤੇ ਆਰਥਿਕ ਸਰਗਰਮੀਆਂ ਦੀ ਸੰਭਾਵਨਾ ਬਿਹਤਰ ਹੋਈ ਹੈ ਪਰ ਨਿੱਜੀ ਖਪਤ ਵਰਗੇ ਪ੍ਰਮੁੱਖ ਬਿੰਦੂ ਹੁਣ ਵੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਹੇਠਾਂ ਹਨ। ਇਸ ਬੈਠਕ ’ਚ ਆਰ. ਬੀ. ਆਈ. ਦੇ ਡਿਪਟੀ ਗਵਰਨਰ ਮਾਈਕਲ ਦੇਵਵ੍ਰਤ ਪਾਤਰਾ ਨੇ ਵੀ ਓਮੀਕ੍ਰੋਨ ਦੇ ਪ੍ਰਸਾਰ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਪ੍ਰਗਟਾਈਆਂ ਸਨ। ਬੈਠਕ ’ਚ ਕਮੇਟੀ ਨੇ ਨੀਤੀਗਤ ਦਰ ਰੇਪੋ ਜਿਉਂ ਦੀ ਤਿਉਂ ਰੱਖਣ ਦੇ ਨਾਲ ਨਰਮ ਰੁਖ ਕਾਇਮ ਰੱਖਣ ਦਾ ਫੈਸਲਾ ਕੀਤਾ ਸੀ।


author

Harinder Kaur

Content Editor

Related News