NDTV ਦੇ 2009 ਦੇ ਕਰਜ਼ੇ ਸਮਝੌਤੇ ਨਾਲ ਖੁੱਲ੍ਹਾ ਅਡਾਨੀ ਸਮੂਹ ਦੀ ਵੱਡੀ ਹਿੱਸੇਦਾਰੀ ਖ਼ਰੀਦਣ ਦਾ ਰਸਤਾ
Thursday, Aug 25, 2022 - 11:29 AM (IST)
ਨਵੀਂ ਦਿੱਲੀ (ਭਾਸ਼ਾ) – ਅਡਾਨੀ ਸਮੂਹ ਦਾ ਐੱਨ. ਡੀ. ਟੀ. ਵੀ. ਵਿਚ ਵੱਡੀ ਹਿੱਸੇਦਾਰੀ ਖਰੀਦਣ ਦਾ ਰਸਤਾ ਪ੍ਰਸਾਰਣ ਕੰਪਨੀ ਦੇ 2009 ਦੇ ਕਰਜ਼ ਸਮਝੌਤੇ ਨਾਲ ਖੁੱਲ੍ਹਾ ਹੈ। ਅਡਾਨੀ ਸਮੂਹ ਨੇ ਜਿਸ ਵਿਸ਼ਵ ਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮ. (ਵੀ. ਸੀ. ਪੀ. ਐੱਲ.) ਰਾਹੀਂ ਬੋਲੀ ਦੀ ਸ਼ੁਰੂਆਤ ਕੀਤੀ ਹੈ, ਉਹ ਉਮੀਦ ਤੋਂ ਘੱਟ ਚਰਚਿਤ ਇਕਾਈ ਹੈ।
ਇਹ ਵੀ ਪੜ੍ਹੋ : ਬ੍ਰਿਟਿਸ਼ ਏਅਰਵੇਜ਼ ਨੇ ਲਗਭਗ 10,000 ਹੀਥਰੋ ਉਡਾਣਾਂ ਰੱਦ ਕਰਨ ਦਾ ਕੀਤਾ ਐਲਾਨ, ਜਾਣੋ ਵਜ੍ਹਾ
ਉਸ ਦਾ ਕਾਰੋਬਾਰ ਕੁੱਝ ਸਾਲ ਪਹਿਲਾਂ ਤੱਕ ਸਿਰਫ 60,000 ਰੁਪਏ ਸੀ ਪਰ ਉਸ ਨੇ ਪ੍ਰਸਾਰਣ ਕੰਪਨੀ ਨੂੰ 2009 ’ਚ 400 ਕਰੋੜ ਰੁਪਏ ਦਾ ਕਰਜ਼ਾ ਦਿੱਤਾ। ਸੇਬੀ ਦੇ ਹੁਕਮਾਂ ਤੋਂ ਇਹ ਜਾਣਕਾਰੀ ਮਲੀ ਹੈ।
ਇਸ ਤੋਂ ਇਲਾਵਾ ਉਸ ਸਮੇਂ ਐੱਨ. ਡੀ. ਟੀ. ਵੀ. ਦੇ ਪ੍ਰਮੋਟਰਾਂ ਨਾਲ ਜੋ ਕਰਜ਼ਾ ਸਮਝੌਤਾ ਹੋਇਆ ਹੈ, ਉਸ ਦੀ ਵਿਵਸਥਾ ਕੁੱਝ ਵੱਖਰੀ ਹੀ ਸੀ। ਉਸ ਦੇ ਮੁਤਾਬਕ ਅਗਲੇ 3 ਤੋਂ 5 ਸਾਲਾਂ ’ਚ ਕਰਜ਼ਾ ਲੈਣ ਅਤੇ ਕਰਜ਼ਾ ਦੇਣ ਵਾਲੇ ਆਰ. ਆਰ. ਪੀ. ਆਰ. ਦੇ ਭਰੋਸੇਮੰਦ ਖਰੀਦਦਾਰ ’ਤੇ ਗੌਰ ਕਰਨਗੇ ਜੋ ਐੱਨ. ਡੀ. ਟੀ. ਵੀ. ਦੇ ਬ੍ਰਾਂਡ ਅਤੇ ਭਰੋਸੇਯੋਗਤਾ ਨੂੰ ਬਣਾਈ ਰੱਖੇਗਾ। ਆਰ. ਆਰ. ਪੀ. ਆਰ. ਹੋਲਡਿੰਗ ਪ੍ਰਾਈਵੇਟ ਲਿਮ. ਦਾ ਗਠਨ ਰਾਧਿਕਾ ਰਾਏ ਅਤੇ ਪ੍ਰਣਯ ਰਾਏ ਨੇ ਇਕ ਪ੍ਰਾਈਵੇਟ ਲਿਮਟਿਡ ਕੰਪਨੀ ਵਜੋਂ ਕੀਤਾ ਸੀ। ਇਸ ਦੀ ਐੱਨ. ਡੀ. ਟੀ. ਵੀ. ਵਿਚ 29.18 ਫੀਸਦੀ ਹਿੱਸੇਦਾਰੀ ਵੀ. ਸੀ. ਪੀ. ਐੱਲ. ਨੂੰ ਟ੍ਰਾਂਸਫਰ ਕੀਤੀ ਗਈ ਸੀ, ਜਿਸ ਨੂੰ ਹੁਣ ਅਡਾਨੀ ਐਂਟਰਪ੍ਰਾਈਜਿਜ਼ ਲਿਮਟਿਡ ਅਤੇ ਏ. ਐੱਮ. ਜੀ. ਮੀਡੀਆ ਨੈੱਟਵਰਕ ਲਿਮਟਿਡ ਨੂੰ ਵੇਚ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਦੁਨੀਆ ਭਰ ਵਿਚ ਬੈਨ ਹੋ ਚੁੱਕੇ J&J ਬੇਬੀ ਪਾਊਡਰ ਦੀ ਵਿਕਰੀ ਭਾਰਤ 'ਚ ਅਜੇ ਰਹੇਗੀ ਜਾਰੀ, ਜਾਣੋ ਵਜ੍ਹਾ
ਵੀ. ਸੀ. ਪੀ. ਐੱਲ. ਨੇ ਮੰਗਲਵਾਰ ਨੂੰ ਆਰ. ਆਰ. ਪੀ. ਆਰ. ਵਿਚ 99.5 ਫੀਸਦੀ ਇਕਵਿਟੀ ਸ਼ੇਅਰ ਦੀ ਪ੍ਰਾਪਤੀ ਲਈ ਆਪਣੇ ਅਧਿਕਾਰ ਦੀ ਵਰੋਂ ਕੀਤੀ। ਇਸ ਨਾਲ ਐੱਨ. ਡੀ. ਟੀ. ਵੀ. ਵਿਚ 26 ਫੀਸਦੀ ਤੱਕ ਹਿੱਸੇਦਾਰੀ ਦੀ ਪ੍ਰਾਪਤੀ ਲਈ ਖੁੱਲ੍ਹੀ ਪੇਸ਼ਕਸ਼ ਕੀਤੀ ਗਈ।
ਇਸ ਦੇ ਤਹਿਤ ਵੀ. ਸੀ. ਪੀ. ਐੱਲ. ਨੇ ਅਡਾਨੀ ਮੀਡੀਆ ਨੈੱਟਵਰਕਸ ਲਿਮਟਿਡ ਅਤੇ ਅਡਾਨੀ ਐਂਟਰਪ੍ਰਾਈਜਿਜ਼ ਲਿਮਟਿਡ ਨਾਲ ਮਿਲ ਕੇ ਐੱਨ. ਡੀ. ਟੀ. ਵੀ. ਦੇ 1.67 ਕਰੋੜ ਤੱਕ ਦੇ ਪੂਰੇ ਭੁਗਤਾਨ ਕੀਤੇ ਇਕਵਿਟੀ ਸ਼ੇਅਰਾਂ ਦੀ ਪ੍ਰਾਪਤੀ ਲਈ 294 ਰੁਪਏ ਪ੍ਰਤੀ ਸ਼ੇਅਰ ਦੇ ਭਾਅ ’ਤੇ ਖੁੱਲ੍ਹੀ ਪੇਸ਼ਕਸ਼ ਕੀਤੀ। ਇਸ ਨਾਲ ਪੇਸ਼ਕਸ਼ ਦਾ ਕੁੱਲ ਮੁੱਲ ਕਰੀਬ 493 ਕਰੋੜ ਰੁਪਏ ਬਣਦਾ ਹੈ।
ਇਹ ਵੀ ਪੜ੍ਹੋ : ਆਰਥਿਕ ਸੁਸਤੀ ਤੋਂ ਉਭਰਨ ਲਈ ਡਰੈਗਨ ਨੇ ਚੱਲੀ ਚਾਲ, ਦੁਨੀਆ ਦੇ ‘ਉਲਟ’ ਲਏ ਮਹੱਤਵਪੂਰਨ ਫ਼ੈਸਲੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।