NCLAT ਨੇ ਰਿਲਾਇੰਸ ਕੈਪੀਟਲ ਮਾਮਲੇ ’ਚ ਕਰਜ਼ਦਾਤਿਆਂ ਨੂੰ ਇਕ ਹੋਰ ਬੋਲੀ ਦੇ ਦੌਰ ਦੀ ਦਿੱਤੀ ਇਜਾਜ਼ਤ
Friday, Mar 03, 2023 - 06:34 PM (IST)
ਨਵੀਂ ਦਿੱਲੀ (ਭਾਸ਼ਾ) – ਨੈਸ਼ਨਲ ਕੰਪਨੀ ਲਾਅ ਅਪੀਲ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਨੇ ਰਿਲਾਇੰਸ ਕੈਪੀਟਲ (ਆਰਕੈਪ) ਦੇ ਹੱਲ ਦੇ ਮਾਮਲੇ ’ਚ ਕਰਜ਼ਦਾਤਿਆਂ ਦੀ ਨਿਲਾਮੀ ਦੀ ਇਕ ਹੋਰ ਦੌਰ ਦੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ। ਕਰਜ਼ੇ ’ਚ ਡੁੱਬੀ ਰਿਲਾਇੰਸ ਕੈਪੀਟਲ ਫਿਲਹਾਲ ਦਿਵਾਲਾ ਪ੍ਰਕਿਰਿਆ ’ਚ ਹੈ। ਐੱਨ. ਸੀ. ਐੱਲ. ਏ. ਟੀ. ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੇ ਹੁਕਮ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਕਰਜ਼ਦਾਤਿਆਂ ਦੀ ਕਮੇਟੀ (ਸੀ. ਓ. ਸੀ.) ਕੋਲ ਉੱਚੀ ਬੋਲੀ ਦੇ ਯਤਨ ਕਰਨ ਦਾ ਅਧਿਕਾਰ ਹੈ। ਅਪੀਲ ਟ੍ਰਿਬਿਊਨਲ ਨੇ ਸੀ. ਓ. ਸੀ. ਨੂੰ ਚੁਣੌਤੀ ਸਿਸਟਮ ਨੂੰ ਜਾਰੀ ਰੱਖਣ ਅਤੇ ਦੋ ਹਫਤਿਆਂ ਬਾਅਦ ਬੋਲੀਆਂ ਮੰਗਣ ਦੀ ਇਜਾਜ਼ਤ ਦਿੱਤੀ ਹੈ। ਐੱਨ. ਸੀ. ਐੱਲ. ਏ. ਟੀ. ਨੇ ਇਹ ਹੁਕਮ ਵਿਸਟ੍ਰਾ ਆਈ. ਟੀ. ਸੀ. ਐੱਲ. (ਇੰਡੀਆ) ਲਿਮ. ਦੀ ਪਟੀਸ਼ਨ ’ਤੇ ਦਿੱਤਾ ਹੈ।
ਇਹ ਵੀ ਪੜ੍ਹੋ : Elon Musk ਨੇ ਫਿਰ ਗੁਆਇਆ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਖ਼ਿਤਾਬ, ਦੇਖੋ ਦੁਨੀਆ ਦੇ ਅਮੀਰਾਂ ਦੀ ਸੂਚੀ
ਵਿਸਟ੍ਰਾ ਅਨਿਲ ਅੰਬਾਨੀ ਪ੍ਰਮੋਟਡ ਕੰਪਨੀਆਂ ਦੇ ਕਰਜ਼ਦਾਤਿਆਂ ’ਚੋਂ ਹੈ। ਪਟੀਸ਼ਨ ’ਚ ਐੱਨ. ਸੀ. ਐੱਲ. ਟੀ. ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ’ਚ ਦਿਵਾਲੀਆ ਕੰਪਨੀ ਲਈ ਹੋਰ ਨਿਲਾਮੀ ’ਤੇ ਰੋਕ ਲਾਈ ਸੀ। ਰਿਲਾਇੰਸ ਕੈਪੀਟਲ ਦੇ ਮਾਮਲੇ ’ਚ ਟਾਰੈਂਟ ਇਨਵੈਸਟਮੈਂਟਸ ਨੇ 8,640 ਕਰੋੜ ਰੁਪਏ ਦੀ ਸਭ ਤੋਂ ਉੱਚੀ ਬੋਲੀ ਲਾਈ ਸੀ। ਹਾਲਾਂਕਿ ਕੰਪਨੀ ਦੀ ਕਰਜ਼ਦਾਤਿਆਂ ਦੀ ਕਮੇਟੀ ਨੇ ਦੂਜਾ ਚੁਣੌਤੀ ਸਿਸਟਮ ਚਲਾਉਣ ਦਾ ਫੈਸਲਾ ਕੀਤਾ। ਉਸ ਤੋਂ ਬਾਅਦ ਹਿੰਦੂਜਾ ਸਮੂਹ ਦੀ ਕੰਪਨੀ ਇੰਡਸਇੰਡ ਇੰਟਰਨੈਸ਼ਨਲ ਹੋਲਡਿੰਗਸ ਲਿਮ. (ਆਈ. ਆਈ. ਐੱਚ. ਐੱਲ.) ਨੇ ਸੋਧੀ ਬੋਲੀ ਜਮ੍ਹਾ ਕਰਵਾਈ। ਟਾਰੈਂਟ ਇਨਵੈਸਟਮੈਂਟਸ ਨੇ ਐੱਨ. ਸੀ. ਐੱਲ. ਟੀ. ਦੀ ਮੁੰਬਈ ਬੈਂਚ ਦੇ ਸਾਹਮਣੇ ਇਸ ਨੂੰ ਚੁਣੌਤੀ ਦਿੱਤੀ। ਐੱਨ. ਸੀ. ਐੱਲ. ਟੀ. ਨੇ ਫਰਵਰੀ ’ਚ ਕਿਹਾ ਸੀ ਕਿ ਵਿੱਤੀ ਬੋਲੀ ਲਈ ਚੁਣੌਤੀ ਵਿਵਸਥਾ ਜਾਂ ਸਿਸਟਮ 21 ਦਸੰਬਰ 2022 ਨੂੰ ਪੂਰਾ ਹੋ ਗਿਆ ਹੈ। ਇਸ ਤੋਂ ਬਾਅਦ ਟਾਰੈਂਟ ਇਨਵੈਸਟਮੈਂਟਸ ਨੇ 9 ਜਨਵਰੀ ਨੂੰ ਨਵੀਂ ਪਟੀਸ਼ਨ ਦਾਇਰ ਕਰ ਕੇ ਟ੍ਰਿਬਿਊਨਲ ਨੇ ਕਰਜ਼ਦਾਤਿਆਂ ਦੀ ਨਵੇਂ ਸਿਰੇ ਤੋਂ ਨਿਲਾਮੀ ਦੀ ਯੋਜਨਾ ’ਤੇ ਰੋਕ ਲਾਉਣ ਦੀ ਅਪੀਲ ਕੀਤੀ। ਬਾਅਦ ’ਚ ਆਈ. ਆਈ. ਐੱਚ. ਐੱਲ. ਨੇ ਵੀ ਇਕ ਪਟੀਸ਼ਨ ਦਾਇਰ ਕਰ ਕੇ ਐੱਨ. ਸੀ. ਐੱਲ. ਟੀ. ਦੇ ਹੁਕਮ ਨੂੰ ਚੁਣੌਤੀ ਦਿੱਤੀ।
ਇਹ ਵੀ ਪੜ੍ਹੋ : ਅਡਾਨੀ ਸਮੂਹ 'ਚ ਕੀਤਾ 15 ਹਜ਼ਾਰ ਕਰੋੜ ਦਾ ਨਿਵੇਸ਼, ਹੁਣ ਇਸ ਕੰਪਨੀ ਦੇ ਸ਼ੇਅਰ ਲੱਗੇ ਡਿੱਗਣ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।