ਮੁਕੇਸ਼ ਅੰਬਾਨੀ ਨੇ ਰਿਲਾਇੰਸ ਇੰਡਸਟਰੀਜ਼ ''ਚ ਆਪਣੀ ਹਿੱਸੇਦਾਰੀ ਵਧਾ ਕੇ ਕੀਤੀ 48.87 ਫੀਸਦੀ

Wednesday, Sep 18, 2019 - 03:37 PM (IST)

ਮੁਕੇਸ਼ ਅੰਬਾਨੀ ਨੇ ਰਿਲਾਇੰਸ ਇੰਡਸਟਰੀਜ਼ ''ਚ ਆਪਣੀ ਹਿੱਸੇਦਾਰੀ ਵਧਾ ਕੇ ਕੀਤੀ 48.87 ਫੀਸਦੀ

ਨਵੀਂ ਦਿੱਲੀ—ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਗਰੁੱਪ ਦੀ ਪ੍ਰਮੁੱਖ ਕੰਪਨੀ ਰਿਲਾਇੰਸ ਇੰਡਸਟਰੀਜ਼ 'ਚ ਪ੍ਰਮੋਟਰ ਹਿੱਸੇਦਾਰੀ 2.71 ਫੀਸਦੀ ਵਧਾ ਕੇ 48.87 ਫੀਸਦੀ ਕਰ ਲਈ ਹੈ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਪ੍ਰਮੋਟਰ ਗਰੁੱਪ ਦੀ ਕੰਪਨੀ ਪੈਟਰੋਲੀਅਮ ਟਰੱਸਟ ਦੇ ਕੰਟਰੋਲ ਵਾਲੀ ਰਿਲਾਇੰਸ ਸਰਵਿਸੇਜ਼ ਐਂਡ ਹੋਲਡਿੰਗਸ ਲਿਮਟਿਡ ਨੇ 13 ਸਤੰਬਰ ਨੂੰ ਰਿਲਾਇੰਸ 'ਚ 2.71 ਫੀਸਦੀ ਹਿੱਸੇਦਾਰੀ ਭਾਵ 17.18 ਕਰੋੜ ਸ਼ੇਅਰਾਂ ਦੀ ਪ੍ਰਾਪਤੀ ਕੀਤੀ ਹੈ। ਦੇਸ਼ ਦੀ ਦੂਜੀ ਸਭ ਤੋਂ ਮੁੱਲਵਾਨ ਕੰਪਨੀ 'ਚ ਅੰਬਾਨੀ ਅਤੇ ਉਨ੍ਹਾਂ ਦੀਆਂ ਨਿੱਜੀ ਕੰਪਨੀਆਂ ਦੀ ਹਿੱਸੇਦਾਰੀ 30 ਜੂਨ 2019 ਤੱਕ 47.29 ਫੀਸਦੀ ਸੀ। 30 ਜੂਨ ਤੱਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਕੰਪਨੀ 'ਚ ਹਿੱਸੇਦਾਰੀ 24.4 ਫੀਸਦੀ ਸੀ। ਮਿਊਚੁਅਲ ਫੰਡਾਂ ਦੇ ਕੋਲ 4.56 ਫੀਸਦੀ ਅਤੇ ਬੀਮਾ ਕੰਪਨੀਆਂ ਦੇ ਕੋਲ 7.1 ਫੀਸਦੀ ਹਿੱਸੇਦਾਰੀ ਸੀ। ਬਾਕੀ ਹਿੱਸੇਦਾਰੀ ਜਨਤਾ ਦੇ ਕੋਲ ਸੀ।


author

Aarti dhillon

Content Editor

Related News