ਮੁਕੇਸ਼ ਅੰਬਾਨੀ ਦਾ ਵੱਡਾ ਕਦਮ, ਫੇਰਾਡੀਅਨ ਲਿਮਟਿਡ ਦੀ 10 ਅਰਬ ਡਾਲਰ ''ਚ ਪ੍ਰਾਪਤੀ ਕਰੇਗੀ ਰਿਲਾਇੰਸ
Saturday, Jan 01, 2022 - 03:33 PM (IST)
 
            
            ਨਵੀਂ ਦਿੱਲੀ- ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਇਕਾਈ ਰਿਲਾਇੰਸ ਨਿਊ ਐਨਰਜੀ ਸੋਲਰ ਲਿਮਟਿਡ ਨੇ ਬ੍ਰਿਟਿਸ਼ ਕੰਪਨੀ ਫੇਰਾਡੀਅਨ ਲਿਮਟਿਡ ਦੀ 100 ਫੀਸਦੀ ਹਿੱਸੇਦਾਰੀ ਦੀ ਪ੍ਰਾਪਤੀ 10 ਕਰੋੜ ਪਾਊਂਡ 'ਚ ਕਰਨ ਦੀ ਖਾਤਿਰ ਕਰਾਰ 'ਤੇ ਹਸਤਾਖ਼ਰ ਕੀਤੇ ਹਨ।
ਸੋਡੀਅਮ ਆਇਨ ਬੈਟਰੀ ਤਕਨਾਲੋਜੀ ਦੇ ਪੇਟੇਂਟ ਦੇ ਨਾਲ ਫੇਰਾਡੀਅਨ ਦੁਨੀਆ ਦੀ ਮੋਹਰੀ ਬੈਟਰੀ ਤਕਨਾਲੋਜੀ ਕੰਪਨੀਆਂ 'ਚੋਂ ਇਕ ਹੈ ਤੇ ਉਸ ਦੇ ਕੋਲ ਵੱਖ-ਵੱਖ ਤਰ੍ਹਾਂ ਦੀਆਂ ਬੈਟਰੀ ਤਕਨਾਲੋਜੀ ਦਾ ਪੋਰਟਫੋਲੀਓ ਹੈ, ਜਿਸ ਨਾਲ ਸੋਰੀਅਮ ਆਇਨ ਤਕਨਾਲੋਜੀ ਦੇ ਸਾਰੇ ਪਹਿਲੂ ਸ਼ਾਮਲ ਹਨ। ਰਿਲਾਇੰਸ ਨਿਊ ਐਨਰਜੀ ਸੋਲਰ ਨੇ ਅੱਜ ਇਕ ਵਿਗਿਆਪਨ 'ਚ ਇਹ ਜਾਣਕਾਰੀ ਦਿੱਤੀ ਹੈ। ਰਿਲਾਇੰਸ ਨਿਊ ਐਨਰਜੀ ਸੋਲਰ ਇਸ ਇਕਾਈ 'ਚ ਪੂੰਜੀ ਦੇ ਤੌਰ 'ਤੇ 2.5 ਕਰੋੜ ਡਾਲਰ ਦਾ ਹੋਰ ਨਿਵੇਸ਼ ਕਰੇਗੀ ਤਾਂ ਜੋ ਵਪਾਰਕ ਤੌਰ 'ਤੇ ਬੈਟਰੀ ਉਤਾਰੇ ਜਾਣ ਦੇ ਕੰਮ 'ਚ ਤੇਜ਼ੀ ਆ ਸਕੇ।
ਰਿਲਾਇੰਸ ਇਸ ਕੰਪਨੀ ਦੇ ਆਧੁਨਿਕ ਤਕਨੀਕ ਦਾ ਇਸਤੇਮਾਲ ਆਪਣੇ ਪ੍ਰਸਤਾਵਿਤ ਪੂਰਨ ਏਕੀਕ੍ਰਿਤ ਐਨਰਜੀ ਸਟੋਰੇਜ਼ ਗੀਗਾ ਫੈਕਟਰੀ 'ਚ ਕਰੇਗੀ, ਜੋ ਜਾਮਨਗਰ 'ਚ ਧੀਰੂਬਾਈ ਅੰਬਾਨੀ ਗ੍ਰੀਨ ਐਨਰਜੀ ਗੀਗਾ ਕੰਪਲੈਕਸ ਪ੍ਰਾਜੈਕਟ ਦਾ ਹਿੱਸਾ ਹੈ। ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਆਧੁਨਿਕ ਤੇ ਏਕੀਕ੍ਰਿਤ ਨਿਊ ਐਨਰਜੀ ਇਕੋਸਿਸਟਮ ਬਣਾਉਣ ਦੀ ਸਾਡੇ ਮਹੱਤਵ ਨੂੰ ਹੋਰ ਮਜ਼ਬੂਤ ਕਰੇਗਾ ਤੇ ਸਾਡੇ ਇਰਾਦਾ ਭਾਰਤ ਨੂੰ ਬੈਟਰੀ ਤਕਨਾਲੋਜੀ 'ਚ ਮੋਹਰੀ ਬਣਾਉਣ ਦਾ ਹੈ। ਫੇਰਾਡੀਅਨ ਵਲੋਂ ਵਿਕਸਿਤ ਸੋਡੀਅਮ ਆਇਨ ਤਕਨਾਲੋਜੀ ਸੰਸਾਰਕ ਪੱਧਰ 'ਤੇ ਮੋਹਰੀ ਐਨਰਜੀ ਸਟੋਰੇਜ਼ ਤੇ ਬੈਟਰੀਆਂ ਮੁਹੱਈਆ ਕਰਵਾਉਂਦਾ ਹੈ, ਜੋ ਸੁਰੱਖਿਅਤ, ਟਿਕਾਓ ਹਨ ਤੇ ਇਹ ਲਾਗਤ ਪ੍ਰਤੀਯੋਗੀ ਵੀ ਹਨ। ਇਸ ਤੋਂ ਇਲਾਵਾ ਇਸ ਦੀ ਵਰਤੋਂ ਵੀ ਕਈ ਥਾਵਾਂ 'ਤੇ ਹੁੰਦੀ ਹੈ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                            