MTAR ਦਾ ਆਈ. ਪੀ. ਓ. ਖੁੱਲ੍ਹਾ, ਨਿਵੇਸ਼ਕ 5 ਮਾਰਚ ਤੱਕ ਲਾ ਸਕਣਗੇ ਪੈਸਾ

Wednesday, Mar 03, 2021 - 10:29 AM (IST)

MTAR ਦਾ ਆਈ. ਪੀ. ਓ. ਖੁੱਲ੍ਹਾ, ਨਿਵੇਸ਼ਕ 5 ਮਾਰਚ ਤੱਕ ਲਾ ਸਕਣਗੇ ਪੈਸਾ

ਨਵੀਂ ਦਿੱਲੀ- MTAR ਟੈਕਨਾਲੋਜੀਜ਼ ਦਾ ਆਈ. ਪੀ. ਓ. ਤਿੰਨ ਮਾਰਚ ਤੋਂ ਖੁੱਲ੍ਹ ਗਿਆ ਹੈ। ਇਹ ਮਾਰਚ 2021 ਦਾ ਪਹਿਲਾ ਆਈ. ਪੀ. ਓ. ਹੈ। ਨਿਵੇਸ਼ਕ 5 ਮਾਰਚ ਤੱਕ ਪੈਸਾ ਲਾ ਸਕਣਗੇ। ਇਸ ਆਈ. ਪੀ. ਓ. ਜ਼ਰੀਏ ਕੰਪਨੀ ਤਕਰੀਬਨ 600 ਕਰੋੜ ਰੁਪਏ ਜੁਟਾਏਗੀ। ਇਸ ਦਾ ਪ੍ਰਾਈਸ ਬੈਂਡ 574-575 ਰੁਪਏ ਪ੍ਰਤੀ ਸ਼ੇਅਰ ਰੱਖਿਆ ਗਿਆ ਹੈ।

MTAR ਟੈਕਨਾਲੋਜੀਜ਼ ਰੱਖਿਆ, ਪੁਲਾੜ ਅਤੇ ਊਰਜਾ ਖੇਤਰ ਵਿਚ ਪਿਛਲੇ ਚਾਰ ਦਹਾਕਿਆਂ ਤੋਂ ਆਪਣੀਆਂ ਸੇਵਾਵਾਂ ਦੇ ਰਹੀ ਹੈ। ਇਸ ਦੇ ਗਾਹਕਾਂ ਦੀ ਸੂਚੀ ਵਿਚ ਇਸਰੋ, ਐੱਨ. ਪੀ. ਸੀ. ਆਈ. ਐੱਲ., ਡੀ. ਆਰ. ਡੀ. ਓ., ਬਲੂਮ ਐਨਰਜ਼ੀ, ਰਾਫੇਲ ਵਰਗੇ ਨਾਂ ਸ਼ਾਮਲ ਹਨ।

MTAR ਟੈਕਨਾਲੋਜੀਜ਼ ਦੇ ਆਈ. ਪੀ. ਓ. ਦਾ ਲਾਟ ਸਾਈਜ਼ 26 ਸ਼ੇਅਰਾਂ ਦਾ ਹੈ। ਪ੍ਰਚੂਨ ਨਿਵੇਸ਼ਕ ਵੱਧ ਤੋਂ ਵੱਧ 13 ਲਾਟ ਲਈ ਬੋਲੀ ਲਾ ਸਕਦੇ ਹਨ। ਆਈ. ਪੀ. ਓ. ਵਿਚ ਪ੍ਰਚੂਨ ਨਿਵੇਸ਼ਕਾਂ ਲਈ ਕੋਟ 35 ਫ਼ੀਸਦੀ ਰੱਖਿਆ ਗਿਆ ਹੈ। ਆਈ. ਪੀ. ਓ. ਤਹਿਤ 123.52 ਕਰੋੜ ਦਾ ਤਾਜ਼ਾ ਇਸ਼ੂ ਹੋਵੇਗਾ ਅਤੇ 472.90 ਕਰੋੜ ਰੁਪਏ ਦਾ ਆਫ਼ਰ ਫਾਰ ਸੇਲ ਹੋਵੇਗਾ। ਸ਼ੇਅਰਾਂ ਦੀ ਵੰਡ 10 ਮਾਰਚ ਤੱਕ ਫਾਈਨਲ ਹੋ ਜਾਣ ਦੀ ਸੰਭਾਵਨਾ ਹੈ। ਰਿਫੰਡ ਦੀ ਪ੍ਰਕਿਰਿਆ 12 ਮਾਰਚ ਤੱਕ ਸ਼ੁਰੂ ਹੋ ਸਕਦੀ ਹੈ। ਆਈ. ਪੀ. ਓ. ਲਈ ਜੇ. ਐੱਮ. ਫਾਈਨੈਂਸ਼ਲ ਅਤੇ ਆਈ. ਆਈ. ਐੱਫ. ਐੱਲ. ਸਕਿਓਰਿਟੀਜ਼ ਮੋਹਰੀ ਬੁੱਕ ਮੈਨੇਜਰ ਹਨ। ਕੰਪਨੀ ਦੀ ਲਿਸਟਿੰਗ 16 ਮਾਰਚ ਤੱਕ ਹੋ ਸਕਦੀ ਹੈ।


author

Sanjeev

Content Editor

Related News